Thursday, June 25, 2026

ਬਾਂਡੀਵਾਲਾ ਸਕੂਲ ਵਿਚ ਮਨਾਇਆ ਗਿਆ ਵਿਸ਼ਵ ਜਲਗਾਹ ਦਿਵਸ

ਫਾਜ਼ਿਲਕਾ, 24 ਫਰਵਰੀ (ਪੰਜਾਬ ਪੋਸਟ-ਵਿਨੀਤ ਅਰੋੜਾ) – ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਚ ਜਿਲਾ ਸਾਇੰਸ ਸੁਪਰਵਾਈਜਰ ਡਾ. ਵਿਪਨ ਕਟਾਰਿਆ  ਦੀਆਂ ਹਿਦਾਇਤਾਂ ਅਤੇ ਸਕੂਲ ਪ੍ਰਮੁੱਖ ਸੰਦੀਪ ਸਚਦੇਵਾ  ਦੀ ਅਗਵਾਈ ਵਿਚ ਪਰੋਜੈਕਟ ਇੰਚਾਰਜ਼ ਮੈਡਮ ਪੱਲਵੀ ਦੀ ਸਹਾਇਤਾ ਨਾਲ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ। PPN2402201713ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਮੁੱਖ ਸੰਦੀਪ ਸਚਦੇਵਾ ਨੇ ਦੱਸਿਆ ਕਿ ਇਸ ਮੌਕੇ ਸਵੇਰ ਦੀ ਸਭਾ ਵਿਚ ਸਾਇੰਸ ਮਿਸਟਰੈਸ ਮੈਡਮ ਪੱਲਵੀ ਅਤੇ ਮਿਸ ਜੋਤੀ ਨੇ ਬੱਚਿਆਂ ਨੂੰ ਜਲਗਾਹ ਕੀ ਹੈ, ਪੰਜਾਬ ਵਿਚ ਵੱਖ-ਵੱਖ ਜਲਗਾਹਾਂ ਸਬੰਧੀ ਅਤੇ ਜਲਗਾਹ ਦਿਵਸ ਦੀ ਉਪਯੋਗਿਤਾ ਸਬੰਧੀ ਜਾਣਕਾਰੀ ਦਿੱਤੀ ।ਇਸ ਤੋਂ ਇਲਾਵਾ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਬੂਟੇ ਨਾ ਸਿਰਫ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਸਗੋਂ ਉਨ੍ਹਾਂ ਦੀ ਸਾਂਭ ਸੰਭਾਲ ਸਬੰਧੀ ਵੀ ਉਤਸ਼ਾਹਿਤ ਕੀਤਾ ਗਿਆ। ਇਨ੍ਹੇੇ ਜਿਆਦਾ ਬੂਟੇ ਲਗਾਏ ਜਾਣਗੇ ਓਨਾ ਹੀ ਗਲੋਬਲ ਵਾਰਮਿਗ ਦਾ ਖ਼ਤਰਾ ਵੀ ਘੱਟ ਹੋਵੇਗਾ।ਇਸ ਮੌਕੇ ਬੱਚੀਆਂ ਵਿਚ ਸਲੋਗਨ ਰਾਈਟਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਮਿਨਾਕਸ਼ੀ ਨੇ ਪਹਿਲਾ, ਮਹਕਪ੍ਰੀਤ ਨੇ ਦੂਜਾ ਅਤੇ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਤ ਵਿਚ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply