Saturday, August 29, 2026

ਫਸਲਾਂ `ਚ ਜ਼ਰੂਰਤ ਤੋਂ ਜ਼ਿਆਦਾ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਾਂ ਕੀਤੀ ਜਾਵੇ- ਡਾ ਅਮਰੀਕ ਸਿੰਘ

PPN2402201722ਪਠਾਨਕੋਟ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਹਤਮੰਦ ਫਸਲਾਂ ਅਤੇ ਸਬਜ਼ੀਆਂ ਪੈਦਾ ਕਰਨ ਲਈ ਜ਼ਰੂਰਤ ਪੈਣ ਤੇ ਹੀ ਖੇਤੀ ਰਸਾਇਣਾਂ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਫਸਲਾਂ ਉੱਪਰ ਅੰਨੇਵਾਹ ਖੇਤੀ ਰਸਾਇਣਾਂ ਦੀ ਵਰਤੋਂ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਹੂੰਦਾ ਹੈ, ਉਥੇ ਮਨੁੱਖੀ ਸਿਹਤ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਅੰਨੇਵਾਹ ਵਰਤੀਆਂ ਜਾਂਦੀਆਂ ਖੇਤੀ ਰਸਾਇਣਾਂ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੁਕ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਚਸ਼ਮਾ ਵਿੱਚ ਲਗਾਏ ਕਲੱਸਟਰ ਪੱਧਰ ਦੇ ਕਿਸਾਨ ਸਿਖਲਾਈ ਕੈਂਪ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਡਾ ਸੁਰਿੰਦਰ ਦਲਾਲ ਕੀਟਨਾਸ਼ਕ ਸਾਖਸ਼ਰਤਾ ਮਿਸ਼ਨ ਜੀਂਦ ਤੋਂ ਰਾਮ ਦੇਵਾ, ਸੁਰੇਸ਼, ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਰਾਮੇਸ਼ ਕੁਮਾਰ ਐਲ.ਡੀ.ਐਮ,ਗੁਰਵਿੰਦਰ ਸਿੰਘ, ਅਮਿਤ ਕੁਮਾਰ ਬੀ.ਟੀ.ਐਮ, ਬਲਵਿੰਦਰ ਕੁਮਾਰ, ਮਨਦੀਪ ਸਿੰਘ ਸਮੇਤ ਪਿੰਡ ਗੁਰਜਰਾਤ, ਚਸ਼ਮਾ, ਬੱਸੀ, ਬਹਿਲੋਲ ਪੁਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਫਸਲਾਂ ਵਿੱਚ ਮੌਜੂਦ ਦੁਸ਼ਮਣ ਕੀੜਿਆਂ ਤੇ ਨਿਰਭਰ ਮਿੱਤਰ ਕੀੜਿਆਂ ਬਾਰੇ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ ਤਾਂ ਜੋ ਕੀਟਨਾਸ਼ਕਾਂ ਤੇ ਨਿਰਭਰਤਾ ਘੱਟ ਕੀਤੀ ਜਾ ਸਕੇ।ਉਨਾਂ ਕਿਹਾ ਕਿ ਫਸਲ਼ਾਂ ਉੱਪਰ ਉਸ ਵਕਤ ਹੀ ਕਿਸੇ ਛਿੜਕਾਅ ਦਾ ਛਿੜਕਾਅ ਕਤਿਾ ਜਾਵੇ ਜਦ ਕੋਈ ਕੀੜਾ ਆਰਥਿਕ ਕਗਾਰ ਪੱਧਰ ਤੋਂ ਵੱਧ ਨੁਕਸਾਨ ਕਰ ਰਿਹਾ ਹੋਵੇ।ਉਨਾਂ ਕਿਹਾ ਕਿ ਹਮੇਸ਼ਾਂ ਖੇਤੀ ਮਹਿਰਾਂ ਦੀ ਸਲਾਹ ਤੋਂ ਬਾਅਦ ਹੀ ਕੀੜਿਆਂ ਅਤੇ ਬਿਮਾਰੀਆਂ ਨਾਲ ਸੰਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਨਾਂ ਕਿ ਇੱਕ ਦੂਜੇ ਦੇ ਦੇਖਾ ਦੇਖੀ।ਉਨਾਂ ਕਿਹਾ ਕਿ ਆਂਢੀਆਂ ਗੁਆਂਢੀਆ ਜਾਂ ਅਨਜਾਣ ਕੀਟਨਾਸ਼ਕ ਵਿਕ੍ਰੇਤਾਵਾਂ ਦੇ ਕਹਿਣ ਤੇ ਫਸਲ ਉਪਰ ਕੀਤਾ ਛਿੜਕਾਅ ਕਈ ਵਾਰ ਫਸਲ ਦਾ ਨੁਕਸਾਨ ਵੀ ਕਰ ਦਿੰਦਾ ਹੈ।ਸੁਰੇਸ਼ ਕੁਮਾਰ ਕਿਸੇ ਵੀ ਫਸਲ ਵਿੱਚ ਦੋ ਤਰਾਂ ਦੇ ਕੀੜੇ,ਮਿੱਤਰ ਅਤੇ ਦੁਸ਼ਮਣ ਕੀਟ ਹੁੰਦੇ ਹਨ।ਉਨਾਂ ਨੇ ਕਿਹਾ ਕਿ ਦੁਸ਼ਮਣ ਕੀੜੇ ਉਹ ਕੀੜੇ ਹੁੰਦੇ ਹਨ ਜੋ ਖੇਤਾਂ ਵਿੱਚ ਜਾਂ ਭੰਡਾਰਨ ਦੌਰਾਨ ਫਸਲਾਂ, ਖਾਧ ਪਦਾਰਥਾਂ ਜਾਂ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੋਣ ਜਾਂ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਣ ਜਿਵੇਂ ਕਣਕ ਦਾ ਤੇਲਾ, ਚੇਪਾ, ਸੈਨਿਕ ਸੁੰਡੀ ਆਦਿ।ਉਨਾਂ ਕਿਹਾ ਕਿ ਮਿੱਤਰ ਕੀੜੇ ਉਹ ਹਨ ਜੋ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਨੂੰ ਖਾ ਕੇ ਜਾਂ ਉਨਾ ਦੇ ਅੰਡਿਆਂ ਨੂੰ ਖਾ ਕੇ ਜਾਂ ਨਸ਼ਟ ਕਰਕੇ ਕਿਸਾਨ ਦੀ ਅਸਿੱਧੇ ਤੌਰ ਤੇ ਮਦਦ ਕਰਦੇ ਹਨ ਜਿਵੇਂ ਮੱਕੜੀਆਂ, ਲੇਡੀ ਬਰਡ ਬੀਟਲ ਆਦਿ।ਐਲ.ਡੀ.ਐਮ ਰਾਮੇਸ਼ ਕੁਮਾਰ ਨੇ ਬੈਂਕਾਂ ਦੁਆਰਾ ਕਿਸਾਨ ਭਲਾਈ ਲਈ ਚਲਾਈਆਂ ਜਾ ਰਹੀਆਂ ਕਰਜ਼ਾ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅਖੀਰ ਵਿੱਚ ਸੁਭਾਸ ਚੰਦਰ ਨੇ ਆਏ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply