Tuesday, April 28, 2026

ਸਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ

ਬਟਾਲਾ, 25 ਫਰਵਰੀ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਵਿਚ ਪ੍ਰੀਖਿਆਵਾਂ ਦਾ ਇਕ ਅਹਿਮ ਰੋਲ ਹੁੰਦਾ ਹੈ, ਬੱਚਿਆਂ ਦਾ ਸਹੀ ਮੁਲਾਂਕਣ ਕਰਨ ਵਾਸਤੇ ਸਿਖਿਆ ਵਿਭਾਂਗ ਦੇ ਅਧਿਕਾਰੀਆਂ ਵੱਲੋ   ਨਕਲ ਰਹਿਤ ਪ੍ਰੀਖਿਆਂਵਾਂ ਚਲਾਊਣ ਵਾਸਤੇ ਕੇਂਦਰ ਕੰਟਰੌਲਰ, ਕੇਂਦਰ ਸੁਪਰਡੰਟ, ਨਿਗਰਾਨ ਅਮਲੇ  ਦੇ ਸਹਿਯੋਗ ਨਾਲ ਸਾਰਥਕ ਉਪਰਾਲੇ ਕੀਤੇ ਜਾਂਦੇ ਹਨ, ਸਾਲ 2017 ਦੀਆਂ ਬਾਰਵੀਂ ਜਮਾਤ ਦੀਆਂ ਬੋਰਡ ਪੀਖਿਆਂ 28 ਫਰਵਰੀ ਤੋ ਸ਼ੁਰੂ ਹੋਣ ਜਾ ਰਹੀਆਂ ਹਨ। ਪ੍ਰੀਖਿਆਵਾਂ ਦਾ ਪ੍ਰਬੰਧ ਸੁਚਾਰੂ ਤੇ ਅਨੂਸਾਸ਼ਨਮਈ ਚਲਾਉਣ ਹਿੱਤ ਜਿਲ੍ਹਾਂ ਸਿਖਿਆ ਅਫਸਰ(ਸੈਸਿ) ਗੁਰਦਾਸਪੁਰ ਸ੍ਰੀ ਸਤਿੰਦਰਬੀਰ ਸਿੰਘ, ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ, ਸ੍ਰੀ ਸੰੰਤੋਖਰਾਜ ਸਿੰਘ ਡਿਪਟੀ ਡੀ ਈ ੳ ਤੇ ਜਿਲ੍ਹਾ ਸਾਂਇੰਸ ਸੁਪਰਵਾਈਜਰ ਗੁਰਦਾਸਪੁਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਵੱਲੋ ਜਾਰੀ ਪ੍ਰੈਸ ਨੋਟ ਵਿਚ ਦੱਸਿਆ ੨੮ ਫਰਵਰੀ ਨੂੰ ਸੁਰੂ ਹੋਣ ਜਾ ਰਹੀਆਂ ਪ੍ਰੀਖਿਆ ਦਾੇ ਸਾਰੇ ਪ੍ਰਬੰਧ ਮੁਕੰਮਲ ਕਰ  ਲਏ ਗਏ ਹਨ।PPN2502201701 ਪ੍ਰੀਖਿਆਂਵਾ ਦੀ ਡਿਊਟੀ ਦੇ ਤਾਇਨਾਤ ਅਮਲਾ ਮਿਤੀ 27 ਫਰਵਰੀ ਨੂੰ ਜਾਰੀ ਕੀਤੇ ਗਏ ਸੈਟਰਾਂ ਵਿਚ 11 ਵਜੇ ਤੱਕ ਹਰ ਹਾਲਤ ਵਿਚ ਰਿਪੋਟਰ ਕਰੇਗਾ। ਜਿਲ੍ਹੇ ਦੇ ਸਮੂਹ ਕੇਦਰ ਕੰਟਰੌਲਰ ਕੇਂਦਰ ਵਿਖੇ ਹਾਜਰ ਹੋਏ ਅਮਲੇ ਦੀ ਰਿਪੋਟਰ ਤੇ ਜੋ ਨਿਗਾਰਨ, ਡਿਪਟੀ ਸੁਪਰਡੈਂਟ ਜਾਂ ਸੁਪਰਡੰਟ ਜੋ ਹਾਜਰ  ਨਹੀ ਹੋਇਆ, ਇਸ ਸਭ ਦੀ ਰਿਪੋਰਟ ਆਪਣੇ ਸਕੂਲ ਨਾਲ ਸਬੰਧਿਤ ਕੰਟਰੌਲ ਰੂਮ ਤੇ ਬਾਅਦ ਦੁਪਹਿਰ 2 ਵਜੇ ਤੱਕ ਕਰਨਗੇ ਤਾਂ ਜੋ ਸੈਟਰ ਵਿਚ ਘੱਟ ਸਟਾਫ ਹੋਣ ਤੇ ਬਦਲਵਾਂ ਪ੍ਰਬੰਧ ਸਮੇਂ ਸਿਰ ਕੀਤਾ ਜਾ ਸਕੇ। ਬੋਰਡ ਪ੍ਰੀਖਿਆਂ ਸੁਚਾਰੂ ਤੇ ਅਨੂਸਾਸਨਮਈ ਕਰਵਾਊਣ ਲਈ ਤਹਿਸੀਲ ਪੱਧਰੀ ਤੇ ਜਿਲ੍ਹਾ ਪੱਧਰੀ ਕੰਟਰੌਲ ਰੂਮ ਸਥਾਪਿਤ ਕੀਤੇ ਗਏ ਹਨ, ਜਿੰਨਾ ਵਿਚ ਡੇਰਾ ਬਾਬਾ ਨਾਨਕ ਤੋ ਬਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ, ਤਹਿਸੀਲ ਬਟਾਲਾ ਸ੍ਰੀਮਤੀ ਬਲਵਿੰਦਰ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ, ਗੁਰਦਾਸਪੁਰ ਤੋਂ ਸ੍ਰੀ ਰਾਜੀਵ ਮਹਾਜਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਗੁਰਦਾਸਪੁਰ, ਜਿਲ੍ਹਾ ਪੱਧਰੀ ਕੰਟਰੌਲਰੂਮ ਦੇ ਇੰਚਾਰਜ ਸ੍ਰੀ ਰਾਕੇਸ਼ ਗੁਪਤਾ ਇੰਨ ਸਰਵਿਸ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਕੰਟਰੌਲ ਰੂਮ ਇੰਚਾਰਜ ਹੋਣਗੇ, ਪ੍ਰੀਖਿਆ  ਨਾਲ ਸਬੰਧਿਤ ਹਰ ਜਾਣਕਾਰੀ ਪ੍ਰਾਪਤ ਕਰਨ ਲਈ ਨਿਯੁਕਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 28 ਫਰਵਰੀ ਨੂੰ ਸੁਰੂ ਹੋਣ ਵਾਲੀਆ ਪ੍ਰੀਖਿਆਂ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਬੈਕਾਂ ਦੀ ਹੜਤਾਲ 28 ਫਰਵਰੀ ਨੂੰ ਹੋਣ ਜਾ ਰਹੀ ਹੈੇ। ਇਸ ਵਾਸਤੇ ਕੇਂਦਰ ਕੰਟਰੌਲਰ ੨੮ ਫਰਵਰੀ ਵਾਲੇ ਪ੍ਰਸ਼ਨ ਪੱਤਰ ਮਿਤੀ 27 ਫਰਵਰੀ ਨੂੰ 10 ਵਜੇ ਆਪਣੇ ਨਾਲ ਸਬੰਧਿਤ ਬੈਕਾ ਵਿਚੋ  ਪ੍ਰਸ਼ਨ ਪੱਤਰ ਪ੍ਰਾਪਤ ਕਰਕੇ ਸੁਰੱਖਿਅਤ ਰੱਖਣਗੇ। ਪ੍ਰੀਖਿਆਂ ਸੈਟਰਾਂ ਵਿਚ ਮੋਬਾਇਲ ਫੋਨ, ਬਲਿਉਟੁੱਥ ਡਿਵਾਈਸ ਆਦਿ ਦੀ ਪਾਬੰਦੀ ਲਗਾਈ ਗਈ ਹੈ। ਜੇਕਰ  ਪ੍ਰੀਖਿਆ ਸੈਟਰ ਮੋਬਾਇਲ ਫੋਨ ਦੀ ਵਰਤੋ ਹੁੰਦੀ ਹੈ ਤਾ ਇਸ ਦੇ ਜਿੰਮੇਵਾਰੀ ਕੇਂਦਰ ਕੰਟਰੌਲਰ ਤੇ ਸੈਟਰ ਸੁਪਰਡੈਂਟ ਦੀ ਖੁਦ ਦੀ ਹੋਵੇਗੀ।ਪ੍ਰੀਖਿਆ ਕੇਂਦਰ ਵਿਚ ਫਾਰਮ ਆਦਿ ਸਮੇ ਸਿਰ ਭਰਨ ਦੇ  ਨਾਲ ਉਤਰਪੱਤਰੀਆ ਦਾ ਖਾਤਾ ਵੀ ਰੋਜਾਨਾ ਤਿਆਰ ਕੀਤਾ ਜਾਵੇ, ਘੱਟ ਜਾਂ ਖਰਾਬ ਉਤਰਪੱਤਰੀ  ਲੜੀ ਨੰਬਰ ਇੰਦਰਾਜ ਵੀ ਰੋਜਾਨਾ ਕਰ ਲਿਆ ਜਾਵੇ।ਵਿਦਿਆਰੀਆਂ ਨੂੰ ਪ੍ਰੀਖਿਆਂ ਹਾਲ ਵਿਚ ਪ੍ਰਵੇਸ਼ ਕਰਨ ਤੋ ਪਹਿਲਾ ਹੀ ਚੈਕ ਕਰ ਲਿਆ ਜਾਵੇਗਾ, ਪ੍ਰੀਖਿਆਰਥੀਆਂ ਨੂੰ ਬੂਟਾ ਸਮੇਤ ਹੀ ਪ੍ਰੀਖਿਆ ਹਾਲ ਵਿਚ ਜਾਣ ਦੀ ਖੁਲ ਹੋਵੇਗੀ। ਇਸ ਤੋ ਇਲਾਵਾ ਸਲਾਨਾ ਪ੍ਰੀਖਿਆਵਾ ਵਾਸਤੇ ਸਾਰੀ ਹਦਾਇਤਾ ਪੰਜਾਬ ਸਕੂਲ ਸਿਖਿਆ ਬੋਰਡ ਦੀ ਸਾਈਟ ਤੇ ਲੋਡ ਕੀਤੀਆਂ ਜਾ ਚੁੱਕੀਆਂ ਤੇ ਉਨਾਂ ਹਦਾਇਤਾਂ ਇਕ ਹਾਰਡ ਕਾਪੀ ਸੁਪਰਡੈਂਟ, ਕੇਂਦਰ ਕੰਟਰੋਲਰ ਦੇ ਪੈਕਟ ਵਿਚ ਪਾਈ ਗਈ ਹੈ। ਸਾਰੇ ਹੀ ਕੇਂਦਰਾਂ ਵਿਚ ਹਾਜ਼ਰ ਪ੍ਰੀਖਿਆਵਾਂ ਨਾਲ ਸਬੰਧਿਤ ਅਮਲਾ ਪ੍ਰੀਖਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜਾਂਉਣ ਵਾਸਤੇ ਪੂਰਾ ਸਹਿਯੋਗ ਦੇਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply