ਬਠਿੰਡਾ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੀ ਹਿੰਦੂ ਤਖ਼ਤ ਦੇ ਮੁੱਖੀ ਵਰੂਣ ਮਹਿਤਾ ਵਲੋਂ ਸ਼ਹਿਰ ਦੀ ਇਕਾਈ ਬਣਾਈ ਹੈ।ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿਖੇ ਉਨ੍ਹਾਂ ਨੇ ਨਿਯੁੱਕਤੀਆਂ ਕਰਨ ਮੌਕੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਡੇਢ ਸਾਲ ਦੇ ਸ਼ਾਸ਼ਨ ਕਾਲ ਵਿਚ ਦੇਸ਼ ਧ੍ਰੋਹੀ ਜਥੇਬੰਦੀਆਂ ਨੂੰ ਪੂਰਨ ਸ਼ਹਿ ਦਿੱਤੀ ਉਨ੍ਹਾਂ ਦਾ ਇਸ਼ਾਰਾ ਖਾਲਿਸਤਾਨੀਆਂ ਵੱਲ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਜਦ ਦੀ ਆਮ ਪਾਰਟੀ ਨੇ ਆਪਣੇ ਕਦਮ ਪੰਜਾਬ ਵਿਚ ਰੱਖੇ ਹਨ ਉਸ ਸਮੇਂ ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਕਾਲਾ ਦੌਰ ਸ਼ੁਰੂ ਹੋਇਆ ਹੈ, ਮਾੜੀ ਰਾਜਨੀਤੀ ਕੀਤੀ ਜਾ ਰਹੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਖਾਲਿਸਤਾਨੀਆਂ ਨਾਲ ਮਿਲਣਾ ਵੀ ਭੈੜੀ ਰਾਜਨੀਤੀ ਦਾ ਰੁਝਾਨ ਹੈ।ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਡੇਢ ਸਾਲ ਤੋਂ ਅਕਾਲੀ ਭਾਜਪਾ ਸਰਕਾਰ ਨੇ ਵੀ ਹਿੰਦੂਆਂ ਪ੍ਰਤੀ ਉਦਾਸੀਨ ਰੁੱਖ ਅਪਨਾਇਆ ਹੋਇਆ, ਉਨ੍ਹਾਂ ਦੇ ਰਾਜ ਕਾਲ ਵਿਚ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੇ ਕਤਲ ਹੋਏ ਲੇਕਿਨ ਕਿਸੇ ਵੀ ਦੋਸੀ ਨੂੰ ਪਕੜਿਆ ਨਹੀ ਗਿਆ। ਲਾਅ ਆਰਡਰ ਨਾਮ ਦੀ ਕੋਈ ਚੀਜ਼ ਨਹੀ ਹੈ, ਹਿੰਦੂ ਜਥੇਬੰਦੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।ਦਿੱਲੀ ਦੰਗਿਆਂ ਦੀ ਹਰ ਇਕ ਪਾਰਟੀ ਗੱਲ ਕਰਦੀ ਹੈ ਲੇਕਿਨ ਪੰਜਾਬ ਵਿਚ ਅੱਤਵਾਦ ਦੌਰਾਨ ਮਾਰੇ ਗਏ 30 ਹਜ਼ਾਰ ਹਿੰਦੂ ਪੀੜਤ ਪਰਿਵਾਰਾਂ ਬਾਰੇ ਕੋਈ ਗੱਲ ਨਹੀ ਕਰਦੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media