ਚੌਂਕ ਮਹਿਤਾ, 25 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਸੰਤ ਕਰਤਾਰ ਸਿੰਘ ਖਾਲਸਾ ਮੈਮੋਰੀਅਲ ਕਬੱਡੀ ਕੱਪ ਮਹਿਤਾ ਨੰਗਲ 2017 ਦੀਆਂ ਤਿਆਰੀਆਂ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਕਰ ਦਿਤੀਆ ਗਈਆ ਹਨ।ਦਮਦਮੀ ਟਕਸਾਲ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਅੇਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸੰਤ ਕਰਤਾਰ ਸਿੰਘ ਸਪੋਰਟਸ ਐਂਡ ਵੈੱਲਫੈਅਰ ਕਲੱਬ ਵੱਲੋਂ 6-7 ਮਾਰਚ ਨੂੰ ਸ਼ਹੀਦ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਮਹਿਤਾ ਨੰਗਲ ਵਿਖੇ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਮਨਜੋਤ ਸਿੰਘ ਰੰਧਾਵਾ ਮਲਕ ਨੰਗਲ, ਚੇਅਰਮੈਨ ਜਗਦੇਵ ਸਿੰਘ ਉਦੋਨੰਗਲ ਤੇ ਨਿਸ਼ਾਨ ਸਿੰਘ ਗੋਲਡੀ ਨੇ ਦੱਸਿਆ ਕਿ ਕਬੱਡੀ ਕੱਪ ਦਾ ਉਦਘਾਟਨ ਗਿਆਨੀ ਹਰਨਾਮ ਸਿੰਘ ਖਾਲਸਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਤੇ ਵਿਧਾਇਕ ਦਲਬੀਰ ਸਿੰਘ ਵੇਰਕਾ ਕਰਨਗੇ ਤੇ ਇਨਾਮਾਂ ਦੀ ਵੰਡ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਅ ਕਰਨਗੇ।6 ਮਾਰਚ ਨੂੰ ਮਾਝਾ ਤੇ ਮਾਲਵਾ ਦਰਮਿਆਨ ਕਬੱਡੀ ਮੈਚ ਤੇ ਬਜ਼ੁਰਗਾਂ ਦਾ ਕਬੱਡੀ ਸ਼ੋ ਮੈਚ ਹੋਵੇਗਾ ਜਦੋ ਕਿ 7 ਮਾਰਚ ਨੂੰ ਖੁਸ਼ੀ ਦਿੜ੍ਹਬਾ, ਮੰਗੀ ਬੱਗਾ, ਅਰਸ਼ ਚੋਹਲਾ, ਮੱਖਣ ਮੱਖੀ, ਕੁਲਜੀਤਾ, ਬਾਗੀ, ਪ੍ਰਭਜੀਤ ਪੁਰੀਆ ਆਦਿ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਬੱਡੀ ਖਿਡਾਰੀ ਆਪਣੀ ਖੇਡ ਦਾ ਜੌਹਰ ਦਿਖਾਉਣਗੇ। ਕਲੱਬ ਮੈਂਬਰ ਕੁਲਜੀਤ ਸਿੰਘ ਜੇ.ਈ,ਗੋਲੂ ਉਦੋਨੰਗਲ, ਅਮਨ ਦਬੁਰਜੀ, ਗੁਰਬਿੰਦਰ ਸਿੰਘ, ਓੁਕਾਂਰ ਦਬੁਰਜੀ, ਲੱਡੂ, ਮੀਤਾ,ਕਾਬਲ ਉਦੋਨੰਗਲ, ਗੁਰਤਿੰਦਰ ਬੀਰ ਸਿੰਘ ਤੇ ਪ੍ਰਧਾਨ ਅਮਰ ਰਾਵਤ ਨੇ ਦੱਸਿਆ ਕਿ ਲੱਖਾਂ ਦੇ ਇਨਾਮ ਸਵ. ਦੀਦਾਰ ਸਿੰਘ ਸਰਪੰਚ ਟਕਾਪੁਰ ਦੀ ਯਾਦ ਵਿੱਚ ਉਨਾਂ ਦੇ ਸਪੁੱਤਰ ਐਨ.ਆਰ.ਆਈ ਗੁਰਬਿੰਦਰ ਸਿੰਘ ਬੱਲ ਯੂ.ਐਸ.ਏ ਵੱਲੋਂ ਦਿਤੇ ਜਾਣਗੇ।
ਇਸ ਕਬੱਡੀ ਕੱਪ ਨੂੰ ਕਾਮਯਾਬ ਬਣਾੳੇਣ ਲਈ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਅਜੈਪਾਲ ਸਿੰਘ ਸ਼ਾਹ, ਸਕਿੰਟੂ ਪੁਰਬਾ ਯੂ.ਐਸ.ਏ, ਰਾਜਬੀਰ ਸਿੰਘ ਉਦੋਨੰਗਲ, ਸਰਪੰਚ ਪਰਮਦੀਪ ਸਿੰਘ ਟਕਾਪੁਰ, ਸਾਬਕਾ ਦੀ ਐਸ ਪੀ ਕੁਲਵੰਤ ਸਿੰਘ, ਰਾਣਾ ਸੈਦਪੁਰ, ਗੁਰਮੁੱਖ ਸਿੰਘ, ਜਸਪਾਲ ਸਿੰਘ ਪੱਡਾ, ਮਲਵਿੰਦਰ ਸਿੰਘ ਧਰਮੂਚੱਕ, ਹਿੰਮਤਵੀਰ ਸਿੰਘ ਬੁੱਟਰ, ਚੇਅਰਮੈਨ ਗੁਰਮੀਤ ਸਿੰਘ,ਜੋਗਿੰਦਰ ਸਿੰਘ ਦਬੁਰਜੀ, ਸੁਰਿੰਦਰ ਸਿੰਘ ਅਰਜਨਮਾਗਾਂ, ਜੋਗਿੰਦਰ ਸਿੰਘ ਉਦੋਨੰਗਲ, ਸਰਕਲ ਪ੍ਰਧਾਨ ਹਰਜਿੰਦਰ ਸਿੰਘ ਨੰਗਲੀ, ਰਜਿੰਦਰ ਸਿੰਘ ਸ਼ਾਹ ਮਹਿਤਾ, ਇਕਬਾਲ ਸਿੰਘ ਸ਼ਾਹ, ਗੁਰਧਿਆਨ ਸਿੰਘ ਮਹਿਤਾ, ਲਖਵਿੰਦਰ ਸਿੰਘ ਸਨਾ, ਗੋਪਾਲ ਸਿੰਘ ਕੁਹਾਟਵਿੰਡ, ਝਿਰਮਲ ਸਿੰਘ ਮਾਹਲਾ,ਇੰਦਰਜੀਤ ਸਿੰਘ ਕਾਕੂ, ਜਤਿੰਦਰ ਸਿੰਘ ਲੱਧਾਮੰਡਾ, ਤੇਜਿੰਦਰ ਸਿੰਘ ਲਾਡੀ, ਹਰਗੋਪਾਲ ਸਿੰਘ ਰੰਧਾਵਾ, ਹਰਦਿਆਲ ਸਿੰਘ, ਨਿਰਮਲ ਸਿੰਘ ਬੂਰੇਨੰਗਲ, ਹਰਚਰਨ ਸਿੰਘ ਆਦੋਵਾਲੀ ਤੋ ਇਲਾਵਾ ਐਨ.ਆਰ.ਆਈ ਵੀਰ ਸਰਪੰਚ ਬਿਕਰਮਜੀਤ ਸਿੰਘ ਮਲਕਨੰਗਲ, ਗੁਰਸ਼ਰਨ ਸਿੰਘ ਪ੍ਰਿੰਸ਼, ਸੁਖਜਿੰਦਰ ਸਿੰਘ ਪਟਵਾਰੀ ਯੌਧਾ ਉਦੋਨੰਗਲ, ਬਚਿੱਤਰ ਸਿੰਘ, ਹਰਵਿੰਦਰ ਸਿੰਘ, ਮੱਲੂ ਸ਼ਾਹ, ਸੰਨੀ ਸ਼ਾਹ (ਸਾਰੇ ਆਸਟ੍ਰੇਲੀਆ), ਹਰਿੰਦਰ ਸਿੰਘ ਨਿਊਜੀਲੈਂਡ, ਬਿੱਟੂ ਦਬੁਰਜੀ ਕੁਵੇਤ, ਕਾਲਾ ਮਲਕਨੰਗਲ ਇੰਗਲੈਂਡ ਤੋ ਇਲਾਵਾ ਕਲੱਬ ਮੈਂਬਰ ਹਰਸ਼ਦੀਪ ਸਿੰਘ ਰੰਧਾਵਾ, ਨਵਤਨਵੀਰ ਸਿੰਘ ਤੰਨੂ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਰਾਜਬੀਰ ਸਿੰਘ ਉਦੋਨੰਗਲ, ਕੁਲਜੀਤ ਸਿੰਘ ਲੱਡੂ, ਰਮਨ ਤਨੇਜਾ,ਮੇਜਰ ਸਿੰਘ ਤੇ ਦਲਜੀਤ ਸਿੰਘ ਦਿੱਲੀ ਲੰਗਰ ਕਮੇਟੀ ਮੈਂਬਰ, ਹਰੀਸ਼ ਵਰਮਾਂ ਬੱਬੂ, ਅਜੇ ਕੁਮਾਰ, ਜਰਮਨ ਸਿੰਘ ਉਦੋਨੰਗਲ, ਸੁੱਖ ਰੰਧਾਵਾ, ਸੋਨੂੂੰ ਤੇ ਸੰਦੀਪ ਮਲਕਨੰਗਲ, ਸ਼ਤੀਸ਼ ਕੁਮਾਰ ਸੇਠੀ, ਰਮਨਬੀਰ ਸਿੰਘ ਲੱਧਾਮੰਡਾ ਆਦਿ ਆਪਣਾ ਯੋਗਦਾਨ ਪਾ ਰਹੇ ਹਨ।ਕਬੱਡੀ ਕੱਪ ਦਾ ਮਾਲਵਾ ਟੀ ਵੀ ਤੇ ਸਿੱਧਾ ਪ੍ਰਸ਼ਾਰਣ ਹੋਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …