Saturday, April 11, 2026

ਵਿਰਸ਼ਾ ਵਿਹਾਰ ਵਿਖੇ ਨਾਟਕ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੇ ਰੂ ਬ ਰੂ ਹੋਏ ਰਣਜੀਤ ਟਪਿਆਲਾ

ਮੀਡੀਅਮ ਪੰਜਾਬੀ ਗੀਤ, ਪੰਜਾਬੀ ਭਾਸ਼ਾ ਨੂੰ ਸਮਰਪਿਤ ਤੇ ਦਿਲਾਂ ਨੂੰ ਛੂੰਣ ਵਾਲਾ – ਕੇਵਲ ਧਾਲੀਵਾਲ

PPN180612

ਅੰਮ੍ਰਿਤਸਰ, 18  ਜੂਨ (ਦੀਪ ਦਵਿੰਦਰ) – ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਆਯੋਜਿਤ ‘ਨੈਸ਼ਨਲ ਥਿਏਟਰ ਵਰਕਸ਼ਾਪ’ ਦੌਰਾਨ ਅੱਜ ਪੰਜਾਬੀ ਗਾਇਕ ਰਣਜੀਤ ਟਪਿਆਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿੰਨਾਂ ਵਰਕਸ਼ਾਪ ਵਿਚ ਨਾਟ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨਾਲ ਆਪਣੇ ਜਿੰਦਗੀ ਦੇ ਤਜ਼ਰਬੇ ਵੀ ਸਾਂਝੇ ਕੀਤੇ। ਉਹਨਾਂ ਦੱਸਿਆ ਕੇ ਸੰਗੀਤ ਦੇ ਨਾਲ ਨਾਲ ਉਹਨਾਂ ਨੂੰ ਵੀ ਥਿਏਟਰ ਦਾ ਸ਼ੌਕ ਹੈ ਅਤੇ ਸ਼੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਲੱਗਣ ਵਾਲੀ ਇਸ ਸਾਲਾਨਾਂ ਥਿਏਟਰ ਵਰਕਸ਼ਾਪ ਦੌਰਾਣ ਉਹਨਾਂ ਵੀ ਨਾਟਕਕਾਰ ਸ਼੍ਰੀ ਧਾਲੀਵਾਲ ਤਂੋ ਨਾਟ ਸਿੱਖਿਆ ਗ੍ਰਹਿਣ ਕੀਤੀ ਹੈ। ਇਸ ਤਂੋ ਇਲਾਵਾ ਉਹਨਾ ‘ਜੇਹਾਦ ‘,’ਕਰਵਟ…ਕਿਸ ਕਰਵਟ ‘ ਦੋ ਨਾਟਕ ਵੀ ਲਿਖੇ ਹਨ। ਇਸ ਦੌਰਾਨ ਰਣਜੀਤ ਟਪਿਆਲਾ ਨੇ ਦੱਸਿਆ ਕੇ ਉਹਨਾਂ ਦੀ ਨਵੀ ਐਲਮਬਮ ‘ਮੀਡੀਅਮ ਪੰਜਾਬੀ’ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦੀ ਸਿਰਮੌਰ ਸੰਗੀਤ ਕੰਪਨੀ ਡੈਡੀ ਮੋਹਨ ਰਿਕਾਰਡਸ ਵੱਲੋ ਪੇਸ਼ ਇਸ ਐਲਮਬਮ ਦਾ ਟਾਇਟਲ ਗੀਤ ਮੀਡੀਅਮ ਪੰਜਾਬੀ ਇਸ ਵੇਲੇ ਵੱਲ ਵੱਖ ਸੰਗੀਤਕ ਚੈਨਲਾਂ ‘ਤੇ ਚੱਲ ਰਿਹਾ ਹੈ। ਇਸ ਤੋ ਪਹਿਲਾਂ ਸ਼੍ਰੀ ਕੇਵਲ ਧਾਲੀਵਾਲ ਵੱਲੋ ਰਣਜੀਤ ਟਪਿਆਲਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਦੀ ਆਈ ਨਵੀ ਮਿਉਜਿਕ ਐਲਮਬਮ ਬਾਰੇ ਦੱਸਿਆ ਕਿਹਾ ਕਿ ਐਲਮਬਮ ਦੇ ਗੀਤ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਣ ਦੇ ਨਾਲ ਨਾਲ ਹਰ ਇੱਕ ਦੇ ਦਿਲ ਨੂੰ ਟੁੰਬਨ ਵਾਲਾ ਹੈ। ਇਸ ਸਮੇ ਉਹਨਾਂ ਦੇ ਨਾਲ ਸ਼੍ਰੀ ਕੇਵਲ ਧਾਲੀਵਾਲ ਤੋ ਇਲਾਵਾ ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ, ਨਾਟਕਕਾਰ ਜਗਦੀਸ਼ ਸੱਚਦੇਵਾ, ਗੁਰਦੇਵ ਸਿੰਘ ਮਹਿਲਾਂਵਾਲਾ, ਗਾਇਕ ਬੱਲੀ ਮਾਨ, ਰਾਹੁਲ ਆਰੋੜਾ ਸਮੇਤ ਵੱਖ ਵੱਖ ਵਿਦਿਆਰਥੀ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply