ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਅੱਜ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿੱਚ ਸਕੂਲ਼ ਦੇ ਮੈਂਬਰ ਇੰਚਾਰਜ਼ ਇੰਜੀ. ਨਵਦੀਪ ਸਿੰਘ, ਰਣਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਇਸ ਸਮੇਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆਜਦ ਕਿ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਮਾਡਲਿੰਗ ਕੀਤੀ ਗਈ।ਜੱਜਾਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਕੀਤੇ ਗਏ ਸਵਾਲਾਂ ਜਵਾਬਾਂ ਉਪਰੰਤ ਦਿਤੇ ਗਏ ਨਤੀਜੇ ਮੁਤਾਬਿਕ ਅਕਾਸ਼ਦੀਪ ਸਿੰਘ ਨੂੰ ਮਿਸਟਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਖਿਤਾਬ ਅਤੇ ਮਹਿਕਜੀਤ ਕੌਰ ਮਿਸ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਖਿਤਾਬ ਦਿਤਾ ਗਿਆ, ਜਦਕਿ ਹਰਮਨਦੀਪ ਸਿੰਘ ਮਿਸਟਰ ਹੈਂਡਸਮ ਤੇ ਏਕਓਮਪ੍ਰੀਤ ਕੌਰ ਮਿਸ ਚਾਰਮਿੰਗ ਐਲਾਨੇ ਗਏ।
ਇਸ ਮੌਕੇ ਤੇ ਬਾਰਵੀਂ ਜਮਾਤ ਦੇ ਚੋਣਵੇਂ 8 ਵਿਦਿਆਰਥੀਆਂ ਸੁਖਮਨਦੀਪ ਕੌਰ ਨੂੰ ਮਿਸ ਗਿੱਧਾ ਕੁਈਨ, ਪ੍ਰਨੀਤ ਕੋਰ ਨੂੰ ਮਿਸ ਇਨੋਸੈਟ, ਮਹਿਕਜੀਤ ਕੌਰ ਨੂੰ ਮਿਸ ਅਮੀਨੇਬੈਲ, ਰਸ਼ਮਿਤਾ ਕੌਰ ਨੂੰ ਮਿਸ ਵਰਸੇਟਾਇਲ, ਪ੍ਰਭਜੀਤ ਕੌਰ ਨੂੰ ਮਿਸ ਐਸਥੈਟਿਕ, ਮਨਜੋਤ ਸਿੰਘ ਨੂੰ ਮਿਸਟਰ ਐਕਵੀਜ਼ੈਂਟ, ਗੁਰਅੰਮ੍ਰਿਤ ਪ੍ਰੀਤ ਸਿੰਘ ਨੂੰ ਮਿਸਟਰ ਮਿਨਸਟਰਲ, ਮਨਦੀਪ ਸਿੰਘ ਨੂੰ ਮਿਸਟਰ ਐਸੀਡੂਅਸ ਆਦਿ ਨੂੰ ਵੱਖ-ਵੱਖ ਤਰ੍ਹਾਂ ਦੇ ਖਿਤਾਬ ਦਿੱਤੇ ਗਏ। ਸਕੂਲ ਦੇ ਮੈਂਬਰ ਇੰਚਾਰਜ਼ਾਂ ਤੇ ਮੈਡਮ ਪਿ੍ਰੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਲਾਨਾ ਇਮਤਿਹਾਨਾਂ ਵਿੱਚੋਂ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਆ। ਇਸ ਸਮੇਂ ਸਕੂਲ ਦੇ ਵਿਦਿਆਰਥੀ ਤੇ ਅਧਿਆਪਕਾਵਾਂ ਵੀ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media