ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਅਨੇਕਾਂ ਘਟਨਾਵਾਂ, ਸਿੱੱ ਸੰਗਤਾਂ ਉਪਰ ਪੁਲਿਸ ਦਾ ਜਬਰ, ਪੁਲਿਸ ਦੀਆਂ ਗੋਲੀਆਂ ਨਾਲ ਨੌਜਵਾਨਾਂ ਦੀਆਂ ਸ਼ਹੀਦੀਆਂ, ਕੁਰਾਨ ਸ਼ਰੀਫ ਦੀ ਬੇਅਦਬੀ, ਨਾਮਧਾਰੀ ਬੀਬੀ ਚੰਦ ਕੌਰ ਦੀ ਹੱਤਿਆ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ `ਤੇ ਕਾਤਲਾਨਾ ਹਮਲੇ ਅਤੇ ਸ਼ਿਵ ਸੈਨਾ ਵਰਕਰਾਂ ਉੱਪਰ ਹੋਏ ਹਮਲਿਆਂ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਕਾਨੂੰਨ ਦੇ ਕਟਹਿਰੇ ਨੂੰ ਲੋੜੀਂਦੇ ਹਨ, ਲੋਕ ਕਚਹਿਰੀ ਵਿਚ ਜਵਾਬ ਨਾ ਦੇ ਸਕਣ ਲਈ ਦੋਸ਼ੀ ਹਨ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੰਘਦਿਆਂ ਹੀ ਇਹਨਾਂ ਨੇ ਪੰਜਾਬ ਨੂੰ ਆਪਣੇ ਰਹਿਮੋ ਕਰਮ ਤੇ ਛੱਡ ਦਿੱਤਾ ਹੈ।10 ਸਾਲ ਬਾ-ਕਮਾਲ ਕਾਰਗੁਜ਼ਾਰੀ ਦੀਆਂ ਡੀਗਾਂ ਡਿੱਗ ਡੋਲ ਰਹੀਆਂ ਹਨ।ਖੰਨਾ ਦੇ ਪਿੰਡ ਜਗੇੜਾ ਵਿਖੇ ਡੇਰਾ ਸਿਰਸਾ ਪ੍ਰੇਮੀ ਪਿਉ ਪੁੱਤ ਦੀ ਅਣਪਛਾਤੇ ਹਮਲਾਵਰਾਂ ਵਲੋਂ ਹੱਤਿਆ ਹੋ ਗਈ ਹੈ।ਜਿਲ੍ਹਾ ਫਿਰੋਜਪੁਰ ਦੇ ਕਸਬਾ ਮੱਲਾਵਾਲਾ ਵਿਚ ਡੇਰਾ ਪ੍ਰੇਮੀਆਂ ਅਤੇ ਕੁੱਝ ਸਿੱਖ ਜਥੇਬੰਦੀਆਂ ਵਿਚਕਾਰ ਝੜਪਾਂ ਹੋੋਈਆਂ ਹਨ। ਗੈਂਗਸਟਰਾਂ ਵਲੋਂ ਮਾਰ-ਧਾੜ ਪੂਰੇ ਜੋਬਨ ਤੇ ਹੈ।ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੀ ਪੋਲ ਖੁੱਲ ਗਈ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਪੰਥ ਦਰਦੀ ਸੰਸਥਾਵਾਂ ਦੇ ਸਾਂਝੇ ਸੰਗਠਨ ਦੀ ਕੋਰ ਕਮੇਟੀ ਨੇ ਸਵਾਲ ਖੜਾ ਕੀਤਾ ਹੈ ਕਿ ਕੀ ਪ੍ਰਸ਼ਾਸ਼ਨ ਨੂੰ ਗਿਆਤ ਨਹੀਂ ਸੀ ਕਿ ਜਿਸ ਤਰਾਂ੍ਹ ਅਕਾਲੀ ਦਲ ਵਲੋਂ ਡੇਰਾ ਪ੍ਰੇਮੀਆਂ ਨੂੰ ਉਕਸਾਇਆ ਗਿਆ ਹੈ, ਇਸ ਨਾਲ ਭਾਈਚਾਰਕ ਸਾਂਝ, ਏਕਤਾ ਅਤੇ ਅਮਨ ਸ਼ਾਂਤੀ ਨੂੰ ਲਾਂਬੂ ਲੱਗੇਗਾ।ਭਾਵੇਂ ਹੋਈਆਂ ਹੱਤਿਆਵਾਂ ਪਿੱਛੇ ਕੋਈ ਵੀ ਕਾਰਣ ਹੋ ਸਕਦੇ ਹਨ, ਕਿਉਂ ਨਹੀਂ ਪੂਰੀ ਚੌਕਸੀ ਵਰਤ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ, ਜੇ ਨਹੀਂ ਤਾਂ ਪ੍ਰਸ਼ਾਸ਼ਨ ਨੂੰ ਆਪਣੀ ਕਾਬਲੀਅਤ ਦਾ ਮੰਥਨ ਕਰਨਾ ਚਾਹੀਦਾ ਹੈ।ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਿਚ ਗੈਰ-ਸੰਜ਼ੀਦਗੀ ਵਿਖਾਈ ਹੈ ਅਤੇ ਪੰਜਾਬ ਨੂੰ ਕਰੜੇ ਇਮਤਿਹਾਨਾਂ ਵੱਲ ਧੱਕਿਆ ਜਾ ਰਿਹਾ ਹੈ।ਭਾਵੇਂ ਉਹ ਸਤਲੁਜ ਯਮਨਾ ਲਿੰਕ ਨਹਿਰ ਦਾ ਮਾਮਲਾ ਹੋਵੇ ਤੇ ਭਾਵੇਂ ਫਿਰਕੂ ਘਟਨਾਵਾਂ ਦਾ ਹੋਵੇ।ਸੰਗਠਨ ਅਪੀਲ ਕਰਦਾ ਹੈ ਕਿ ਪੰਜਾਬ ਵਾਸੀ ਅਤੇ ਨੌਜਵਾਨ ਪੂਰੇ ਠਰੰਮੇ ਤੋਂ ਕੰਮ ਲੈਣ, ਕਿਉਂਕਿ ਸੌੜੀ ਸਿਆਸਤ ਨਿੱਜ ਨੂੰ ਬਚਾਉਣ ਦੀ ਖਾਤਰ ਪ੍ਰਜਾ ਤੇ ਪਰਜਾਤੰਤਰ ਦੀ ਬਲ਼ੀ ਦੇ ਦੇਣਾ ਵੀ ਧਰਮ ਹੀ ਸਮਝਦੀ ਹੁੰਦੀ ਹੈ।ਸੂਝਵਾਨ ਲੋਕਾਂ ਦਾ ਧਰਮ ਹੈ ਕਿ ਉਹ ਸਿਆਸੀ ਲੋਕਾਂ ਦੀ ਮਾੜੀ ਚੰਗੀ ਨੀਅਤ ਤੇ ਨੀਤੀ ਦੀ ਪਰਖ ਕਰਕੇ ਹੀ ਕੋਈ ਵੀ ਕਦਮ ਉਠਾਉਣ।
Check Also
ਖ਼ਾਲਸਾ ਕਾਲਜ ਦੇ ਵਿਦਿਆਰਥੀ ਫ਼ਿਲਮ ਫੈਸਟੀਵਲ ’ਚ ਓਵਰ ਆਲ ਟਰਾਫ਼ੀ ’ਤੇ ਕਾਬਜ਼
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਐਨੀਮੇਸ਼ਨ ਵਿਦਿਆਰਥੀਆਂ ਨੇ ਸੀ.ਟੀ.ਟੀ ਇੰਸਟੀਚਿਊਟ …
Punjab Post Daily Online Newspaper & Print Media