ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਨੇਕਾਂ ਹੀ ਐਵਾਰਡਾਂ ਨਾਲ ਸਨਮਾਨਿਤ ਮੈਡੀਕਲ ਕੈਤਰ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਦਵਾਨ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸ਼ਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਹਸਪਤਾਲ ਨੂੰ ਐਮ.ਐਨ.ਆਰ ਜਨਰਲ ਆਫ ਮੈਡੀਕਲ ਸਾਇੰਸਜ ਦਾ ਐਗਜੈਕਟਿਵ ਐਡੀਟਰ ਨਿਯੁੱਕਤ ਕੀਤਾ ਗਿਆ ਹੈ।
ਇਸ ਦੀ ਸੂੂਚਨਾ ਜਨਰਲ ਦੇ ਮੁੱਖ ਸੰਪਾਦਕ ਡਾਕਟਰ ਕੇ. ਅੰਬਾਰੀਸ਼ਾ ਵਲੋਂ ਡਾਕਟਰ ਨੇਕੀ ਨੂੰ ਭੇਜੀ ਗਈ ਹੈ।ਮੈਡੀਕਲ ਖੇਤਰ ਵਿੱਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਡਾ. ਨੇਕੀ ਨੂੰ ਤੈਲੰਗਾਨਾ ਦੇ ਹੈਦਰਾਬਾਦ ਤੋਂ ਪ੍ਰਕਾਸ਼ਿਤ ਰਸਾਲੇ ਵਲੋਂ ਜੋ ਇਹ ਅਹੁੱਦਾ ਦੇ ਕੇ ਨਿਵਾਜ਼ਿਆ ਗਿਆ ਹੈ, ਉਸ ਨਾਲ ਅੰਮ੍ਰਿਤਸਰ ਦਾ ਦਾ ਨਾਮ ਹੋਰ ਵੀ ਉੱਚਾ ਹੋਇਆ ਹੈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media