Wednesday, June 24, 2026

ਟ੍ਰੈਫਿਕ ਰੂਲਜ਼ ਦੀ ਉਲੰਘਣਾ ਕਰਨ ਵਾਲੇ 12 ਵਾਹਨਾਂ ਦੇ ਚਲਾਨ ਕੱਟੇ

ਪੱਟੀ, 28 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਉਸ ਦਾ ਵਹੀਕਲ ਜ਼ਬਤ ਕਰ ਲਿਆ ਜਾਵੇਗਾ।PPN2802201722ਉਕਤ ਵਿਚਾਰ ਟ੍ਰੈਫਿਕ ਇੰਚਾਰਜ਼ ਪੱਟੀ ਬਲਵਿੰਦਰ ਸਿੰਘ ਤੇ ਉਨਾਂ ਦੀ ਟੀਮ ਵੱਲੋਂ ਖੇਮਕਰਨ ਰੋਡ ਚੁੰਗੀ ਨੇੜੇ ਵਾਹਨਾਂ ਦੇ ਚਾਲਾਨ ਕੱਟਣ ਮੌਕੇ ਕਹੇ।ਉਨਾਂ ਕਿਹਾ ਕਿ ਟ੍ਰੈਫਿਕ ਰੂਲਜ਼ ਦੀ ਉਲੰਘਣਾ ਕਰਨ ਵਾਲੇ 12 ਵਾਹਨਾਂ ਦੇ ਚਾਲਾਨ ਕੱਟ ਗਏ।ਉਨਾਂ ਨੇ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਕਿ ਸੜਕ ਉੱਪਰ ਚੱਲਣ ਵਾਲੇ ਵਿਅਕਤੀਆਂ ਨੂੰ ਆਪਣੇ ਕੋਲ ਪੂਰੇ ਕਾਗਜ਼ ਪੱਤਰ, ਲਾਇਸੰਸ, ਹੈਲਮੈਟ ਤੇ ਹੋਰ ਲੋੜੀਦਾ ਸਮਾਨ ਪੂਰਾ ਰੱਖਿਆ ਜਾਵੇ।ਉਨਾਂ ਕਿਹਾ ਕਿ ਜੇਕਰ ਕੋਈ ਵਾਹਨ ਚਾਲਕ ਟ੍ਰਿਪਲ ਸਵਾਰੀ ਜਾਂ ਹੁੱਲੜਬਾਜ਼ੀ ਕਰਦਾ ਫੜਿਆ ਗਿਆ ਤਾਂ ਉਸਦਾ ਵਾਹਨ ਜ਼ਬਤ ਕਰ ਲਿਆ ਜਾਵੇਗਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply