Wednesday, June 24, 2026

ਨਾਮਵਰ ਪੰਜਾਬੀ ਪਰਵਾਸੀ ਲੇਖਕ ਚਰਨਜੀਤ ਸਿੰਘ ਪੰਨੂ ਦੀ ਪੁਸਤਕ `ਤੇ ਚਰਚਾ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਬਿਊਰੋ)- ਸਕੇਪ ਪੰਜਾਬ ਸਤਨਾਮਪੁਰਾ, ਫਗਵਾੜਾ ਦੇ ਦਫ਼ਤਰ ਪੰਜਾਬੀ ਭਾਸ਼ਾ ਨੂੰ ਸਮਰਪਿਤ ਕਵੀ ਦਰਬਾਰ ਨਾਮਵਰ ਪਰਵਾਸੀ ਕਵੀ/ਲੇਖਕ ਚਰਨਜੀਤ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ੲਸ ਮੌਕੇ ਤੇ ਉਨ੍ਹਾਂ ਦੀ ਪੁਸਤਕ `ਸ਼ਬਦਾਂ ਦੀ ਫੁਲਕਾਰੀ` ਅਤੇ ਦਲਬੀਰ ਪੰਨੂ ਦੀ ਪੁਸਤਕ `ਉੱਚੇ ਬੁਰਜ ਲਾਹੋਰ ਦੇ` `ਤੇ ਪਰਚੇ ਪੜ੍ਹੇ ਗਏ।ਸਭ ਤੋਂ ਪਹਿਲਾਂ ਕਵੀ ਦਰਬਾਰ ਦਾ ਅਗਾਜ਼ ਦਰਸ਼ਨ ਸਿੰਘ ਨੰਦਰਾ ਨੇ ਆਪਣੀ ਕਵਿਤਾ ਸੁਣਾ ਕੇ ਕੀਤਾ।PPN2802201723ਇਸ ਤੋਂ ਬਾਅਦ ਸੀਤਲ ਰਾਮ ਬੰਗਾ ਨੇ ਕਵਿਤਾ ਸੁਣਾ ਕੇ ਸਰੋਤਿਆਂ ਦੀ ਵਾਹ-ਵਾਹੀ ਖੱਟੀ।ਜਸਵਿੰਦਰ ਸਿੰਘ ਹਮਦਰਦ ਨੇ ਆਪਣੇ ਸ਼ੇਅਰ ਸੁਣਾ ਕੇ ਸਮਾਂ ਬੰਨਿਆ।ਪ੍ਰਸਿੱਧ ਕਵੀ ਲਸ਼ਕਰ ਢੰਡਵਾੜਵੀ ਨੇ ਤਰੰਨੁਮ `ਚ ਆਪਣਾ ਗੀਤ ਸੁਣਾ ਸਭ ਦਾ ਮਨੋਰੰਜਨ ਕੀਤਾ।ਮਨੋਜ ਫਗਵਾੜਵੀ ਨੇ ਗ਼ਜ਼ਲ ਰਾਹੀਂ ਆਪਣੀ ਹਾਜ਼ਰੀ ਲਗਵਾਈ।ਇਸ ਉਪਰੰਤ ਜਸਵੀਰ ਕੌਰ ਪਰਮਾਰ, ਸੁਖਦੇਵ ਸਿੰਘ ਗੰਢਵਾ, ਨਵਨੀਤ ਓਬਰਾਏ ਸੇਵਕ, ਅਸ਼ੋਕ ਖੁਰਾਨਾ ਅਤੇ ਡਾ. ਜਵਾਹਰ ਧੀਰ ਨੇ ਸਰੋਤਿਆ ਸਾਹਮਣੇ ਆਪਣੀ ਰਚਨਾਵਾਂ ਪੇਸ਼ ਕੀਤੀਆ।ਰਮਜੀਤ ਸਿੰਘ ਸੰਧੂ ਨੇ ਆਪਣੀ ਹੱਡ ਬੀਤੀ ਨੂੰ ਕਹਾਣੀ ਰੂਪ ਵਿੱਚ ਪੇਸ਼ ਕੀਤਾ।ਪੁਸਤਕ ਪਰਚਾ ਡਾ. ਜਗੀਰ ਸਿੰਘ ਨੂਰ ਨੇ ਪੜ੍ਹਿਆ ਜਿਸ ਵਿੱਚ ਡਾ. ਨੇ ਦੱਸਿਆ ਤੇ ਚੰਗਾ ਸਾਹਿਤ ਪਾਠਕਾਂ ਤੱਕ ਪਹੁੰਚਾਉਣਾ ਲੇਖਕਾਂ ਦਾ ਮੁੱਖ ਮਨੋਰਥ ਹੋਣਾ ਚਹੀਦਾ ਹੈ, ਜਿਸ ਵਿੱਚ ਪਨੂੰ ਆਪਣੀ ਕਾਵਿ ਪੁਸਤਕ ਦੁਆਰਾ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ।ਮਨਦੀਪ ਸਿੰਘ ਸਕੇਪ ਪੰਜਾਬ ਸੰਸਥਾ ਦੇ ਸਕੱਤਰ ਵਜੋਂ ਬੋਲਦੇ ਹੋਏ ਸਕੇਪ ਪੰਜਾਬ ਦੀ ਨਵੀਂ ਵੈੱਬਸਾਈਟ ਜਿਸ ਦਾ ਮਨੋਰਥ ਪੰਜਾਬੀ ਸਾਹਿਤਕ ਪੁਸਤਕਾਂ ਨੂੰ ਉਚਿਤ ਕੀਮਤਾਂ ਤੇ ਪਾਠਕਾਂ ਤੱਕ ਪਹੁੰਚਾਉਣਾ ਹੈ ਬਾਰੇ ਜਾਣਕਾਰੀ ਦਿੱਤੀ।ਜਿਸ ਦੀ ਆਏ ਹੋਏ ਸਰੋਤਿਆਂ ਨੇ ਹੌਂਸਲਾ ਅਫ਼ਜਾਈ ਕੀਤੀ।ਸਟੇਜ ਸੰਚਾਲਨ ਬਲਦੇਵ ਰਾਜ ਕੋਮਲ ਦੁਆਰਾ ਬਾਖੁਬੀ ਨਿਭਾਇਆ ਗਿਆ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਮਹੀਨੇ ਦੇ ਆਖਰੀ ਐਤਵਾਰ ਨੂੰ ਇਸੇ ਤਰ੍ਹਾਂ ਸਾਹਿਤਕ ਪ੍ਰੋਗਰਾਮ ਹੋਇਆ ਕਰਨਗੇ। ਕੁਨਾਲ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਅਮਨ ਦੀਪ, ਸੁਦੇਸ਼ ਕੁਮਾਰੀ, ਯਸ਼ ਚੋਪੜਾ, ਮੁਕੇਸ਼ ਕੁਮਾਰ, ਜੋਨੀ ਪਾਲ, ਮਨੀ, ਹਰਸੀਮਰ ਸਿੰਘ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply