ਅੱਠਵੀ ਜਮਾਤ ਦੇ ਮੁਲਾਂਕਣ ਤੋ ਬਾਅਦ ਬੱਚਿਆਂ ਦੇ ਮਾਪਿਆਂ ਦੀ ਕੀਤੀ ਮੀਟਿੰਗ
ਬਟਾਲਾ, 2 ਮਾਰਚ (ਨਰਿੰਦਰ ਬਰਨਾਲ)- ਡਾਇਰੈਕਟਰ ਸਿਖਿਆ ਵਿਭਾਗ (ਸੈ.ਸਿ) ਪੰਜਾਬ ਸ ਸੁਖਦੇਵ ਸਿੰਘ ਕਾਹਲੋ ਤੇ ਜਿਲਾ ਸਿਖਿਆ ਅਫਸਰ (ਸੈ ਸਿ) (ਗੁਰਦਾਸਪੁਰ) ਸ੍ਰੀ ਸਤਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸਾ ਦੀ ਪਾਲਣਾ ਕਰਦਿਆ ਅੱਠਵੀ ਜਮਾਤ ਦਾ ਮੁਲਾਂਰਣ ਬੜੇ ਅਨੁਸਾਸਨ ਤੇ ਵਿਭਾਗੀ ਹਦਾਇਤਾਂ ਅਨੁਸਾਰ ਨੇਪੜੇ ਚੜਾਇਆ ਗਿਆ ਹੈ। ਤੇ ਇਸ ਮੁਲਾਂਕਣ ਦਾ ਨਜੀਤਾ ਐਲਾਨਣ ਵਾਸਤੇ ਜਿਲੇ ਭਰ ਦੇ ਕਲੱਸਟਰ ਮੁਖੀ ਦਿਨ ਰਾਤ ਇਕ ਕਰ ਰਹੇ ਤਾਂ ਜੋ ਮੁਲਾਕਣ ਦੀ ਅਖੀਰਲੀ ਛੋਹ ਜਲਦੀ ਤੋ ਜਲਦੀ ਦਿਤੀ ਜਾ ਸਕੇ ਇਸ ਸਬੰਧੀ ਉਹ ਤਤਪਰ ਹਨ।
ਜਿਕਰਯੋਗ ਹੈ ਕਿ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲਾਂ ਦਾ ਮੁਲਾਂਕਣ 28 ਫਰਵਰੀ ਨੂੰ ਮੁਕੰਮਲ ਹੋ ਗਿਆ, ਪਰ ਸਿਖਿਆ ਵਿਭਾਗ ਵੱਲੋ ਕੋਈ ਇਹੋ ਜਿਹਾ ਦਿਸ਼ਾ ਨਿਰਦੇਸ ਪ੍ਰਾਪਤ ਨਹੀ ਹੋਇਆ ਕਿ ਇਹਨਾ ਅੱਠਵੀਂ ਪਾਸ ਵਿਦਿਆਰਥੀਆਂ ਨੂੰ ਸਕੂਲ ਸੱਦਿਆ ਜਾਵੇ ਕਿ ਨਾ।ਇਹਨਾ ਵਿਦਿਆਰਥੀਆਂ ਦਾ ਫਾਈਨਲ ਨਤੀਜਾ ਕਲੱਸਟਰ ਪੱਧਰ ਤਿਆਰ ਕੀਤਾ ਜਾ ਰਿਹਾ ਹੈ, ਤੇ ਆਉਦੇ ਦਿਨਾ ਵਿਚ ਇਹ ਨਤੀਜਾ ਦੱਸਿਆ ਜਾਵੇਗਾ। ਪਰ ਸਿਖਿਆ ਵਿਭਾਗ ਪ੍ਰਤੀ ਉਸਾਰੂ ਤੇ ਨਿਵੇਕਲੀ ਸੋਚ ਤੇ ਪਹਿਰਾ ਦਿੰਦਿਆਂ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੇ ਪ੍ਰਿੰਸੀਪਲ ਜਸਬੀਰ ਕੌਰ ਤੇ ਸਕੂਲ ਸਟਾਫ ਦੀ ਕੋਸ਼ਿਸ ਸਦਕਾ ਅੱਠਵੀਂ ਜਮਾਤ ਦੇ ਅਖੀਰਲੇ ਦਿਨ ਦੇ ਮੁਲਾਂਕਣ ਤੋ ਬਾਅਦ ਸਾਰੇ ਵਿਦਿਆਰਥੀਆਂ ਨੂੰ ਨੌਵੀ ਦੀ ਪੜਾਈ ਕਰਨ ਵਾਸਤੇ ਸਕੂਲ ਆਉਣ ਲਈ ਕਿਹਾ ਹੈ। ਅੱਠਵੀ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਿੰਸੀਪਲ ਜਸਬੀਰ ਕੌਰ ਵੱਲੋ ਕੀਤੀ ਗਏ ਜਿਸ ਵਿਚ ਮਾਪਿਆਂ ਨੂੰ ਪ੍ਰੇਰਤ ਕੀਤਾ ਕੇ ਵਿਦਿਆਰਥੀਆਂ ਨੂੰ ਨੌਵੀ ਜਮਾਤ ਵਿਚ ਭੇਜਣ ਵਾਸਤੇ ਕਿਹਾ ਗਿਆ ਹੈ। ਇਸ ਸਾਰਥਕ ਮਾਪੇ ਅਧਿਆਪਕ ਮਿਲਣੀ ਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਸਾਰੇ ਹੀ ਵਿਦਿਆਰਥੀ ਇਸ ਮੌਕੇ ਨੌਵੀ ਦੀ ਪੜਾਈ ਵਾਸਤੇ ਸਕੂਲ ਪਹੁੰਚ ਰਹੇ ਹਨ।ਸਕੂਲ ਅਧਿਆਪਕਾਂ ਵੱਲੋ ਇਹਨਾ ਵਿਦਿਆਰਥੀਆਂ ਨੂੰ ਅੰਗਰੇਜੀ , ਹਿਸਾਬ ਤੇ ਸਾਂਇੰਸ ਵਿਸ਼ਿਆਂ ਦੀਆਂ ਸਪੈਸ਼ਲ ਕਲਾਸਾਂ ਲਗਾਉਣ ਦੇ ਨਾਲ ਨਾਲ ਨੌਵੀ ਜਮਾਤ ਦੇ ਸਿਲੇਬਸ ਨੂੰ ਵੀ ਪੜਾਂਇਆ ਜਾ ਰਿਹਾ ਹੈ।ਇਸ ਤੋ ਇਲਾਵਾ ਨਜਦੀਕੀ ਮਿਡਲ ਸਕੂਲਾਂ ਵਿਚ ਵੀ ਅਧਿਆਪਕਾ ਰਾਰੀਂ ਪਹੁੰਚ ਕੀਤੀ ਜਾ ਰਹੀ ਹੈ ਕਿ ਉਹ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਦਾਖਲ ਹੋਣ। ਇਸ ਸਬੰਧੀ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਨੇ ਦੱਸਿਆ ਕਿ ਆਮ ਕਰਕੇ ਪੰਜਾਬ ਵਿਚ ਪਿਰਤ ਹੈ ਕਿ ਨਤੀਜਾ ਮਾਰਚ ਦੀਆਂ ਅਖੀਰਲੀਆਂ ਮਿਤੀਆਂ ਵਿਚ ਹੀ ਐਲਾਨਿਆ ਜਾਂਦਾ ਹੈ, ਪਰ ਜੇਕਰ ਵਿਦਿਆਰਥੀਆ ਨੂੰ ਨੌਵੀ ਜਮਾਤ ਦੀ ਪੜਾਈ ਵਾਸਤੇ ਪ੍ਰੇਰਤ ਨਾ ਕੀਤਾ ਜਾਂਦਾ ਤਾ ਇਹ ਵਿਦਿਆਰਥੀ ਇਕ ਮਹੀਨਾ ਘਰ ਬੈਠਣ ਨਾਲ ਪੜਾਂਈ ਤੋ ਵਿਰਵੇ ਹੋ ਜਾਣੇ ਸਨ ਤੇ ਹੋ ਸਕਦਾ ਹੈ ਕਿ ਕੋਈ ਪ੍ਰਾਈਵੇਟ ਸਕੂਲਾਂ ਵਿਚ ਦਾਖਲ ਹੋ ਜਾਂਦੇ, ਪਰ ਸਰਕਾਰੀ ਸਕੂਲ ਜੈਤੋਸਰਜਾ ਦਾ ਸਮੁਚਾ ਸਟਾਫ ਇਸ ਕੋਸਿਸ ਵਿਚ ਹੈ ਨਜਦੀਕੀ ਮਿਡਲ ਸਕੂਲਾਂ ਦੇ ਵਿਦਿਆਰਥੀ ਆਉਦੇ ਇਕ ਦੋ ਦਿਨਾ ਤੱਕ ਜੈਤੌਸਰਜਾ ਵਿਖੇ ਦਾਖਲ ਹੋ ਜਾਣਗੇ। ਜਿਹੜੇ ਵੀ ਵਿਦਿਆਰਥੀ ਨੌਵੀ ਜਮਾਤ ਵਿਚ ਦਾਖਲ ਹੁੰਦੇ ਹਨ, ਉਹਨਾ ਨੂੰ ਲਿਖਣ ਤੇ ਪੜਨ ਸਮੱਗਰੀ ਮੁਫਤ ਦਿਤੀ ਜਾ ਰਹੀ ਹੈ।ਇਲਾਕੇ ਵਿਚ ਪ੍ਰਿੰਸੀਪਲ ਜਸਬੀਰ ਕੌਰ ਤੇ ਸਮੂੱਚੇ ਸਟਾਫ ਤੇ ਇਸ ਨਿਵੇਕਲੀ ਕੋਸ਼ਿਸ ਸਿਫਤ ਹੋ ਰਹੀ ਹੈ, ਲੋੜ ਹੈ ਕਿ ਹੋਰ ਸਕੂਲ ਵੀ ਜੈਤੋਸਰਜਾ ਸਕੂਲ ਦੇ ਵਾਂਗ ਸਰਕਾਰੀ ਸਕੂਲਾਂ ਵਿਚ ਵੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਹਿੱਤ ਖਾਸ ਕਰਕੇ ਅੱਠਵੀ ਦੇ ਵਿਦਿਆਰਥੀਆਂ ਨੂੰ ਪ੍ਰੇਰਤ ਕਰਕੇ ਸਕੂਲ ਵਿਚ ਨੌਵੀ ਜਮਾਤ ਦੀ ਪੜਾਈ ਕਰਵਾਈ ਜਾਵੇ।ਅਜਿਹਾ ਕਰਨ ਨਾਲ ਉਹ ਪੜਾਈ ਨਾਲ ਜੁੜੇ ਰਹਿਣਗੇ ਤੇ ਪੜਾਈ ਵਿਚ ਇਕਾਗਰਤਾ ਬਣੀ ਰਹੇਗੀ।
Punjab Post Daily Online Newspaper & Print Media