ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗਰੀਬ, ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਸੇਵਾ ਵਿੱਚ ਪਿਛਲੇ 20 ਸਾਲਾਂ ਤੋਂ ਜੁੱਟੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਸਿਵਲ ਸਰਜਨ, ਅੰਮ੍ਰਿਤਸਰ ਦੀ ਮਨਜ਼ੂਰੀ ਨਾਲ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਹਰ ਸਾਲ ਦੀ ਤਰ੍ਹਾਂ ਭਾਈ ਘਨ੍ਹਈਆ ਜੀ ਐਲੋਪੈਥਿਕ ਓ.ਪੀ.ਡੀ ਹਸਪਤਾਲ, ਗਲੀ ਨੰ. 20, ਨਿਊ ਪਵਨ ਨਗਰ ਵਿਖੇ ਦਿਨ ਐਤਵਾਰ 5 ਮਾਰਚ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲਗਾਇਆ ਜਾ ਰਿਹਾ ਹੈ। ਕੈਂਪ ਦਾ ਉਦਘਾਟਨ ਬੀਬੀ ਗੁਰਮੀਤ ਕੋਰ ਬਉਰਾ ਯੂ.ਕੇ ਆਪਣੇ ਕਰ ਕਮਲਾਂ ਨਾਲ ਕਰਨਗੇ।ਭਾਈ ਮਨਜੀਤ ਸਿੰਘ ਚੇਅਰਮੈਨ ਅਤੇ ਡਾ. ਬਲਜਿੰਦਰ ਸਿੰਘ ਪ੍ਰਧਾਨ ਨੇ ਦੱਸਿਆ ਕਿ ਇਹ ਕੈਂਪ ਸ੍ਰੀ ਕਰਤਾਰ ਚੰਦ ਮੈਮੋਰੀਅਲ ਫੀਜ਼ਿਓਥੈਰੇਪੀ ਸੈਂਟਰ, ਪਵਨ ਨਗਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਮਰੀਜ਼ਾਂ ਦਾ ਚੈਕ ਅੱਪ ਕਰਕੇ ਫ਼੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਅੱਖਾਂ ਦੇ ਅਪਰੇਸ਼ਨ ਬਿਨਾਂ ਟਾਂਕੇ ਤੋਂ ਲੈਂਜ਼ ਪੁਆ ਕੇ ਆਪਰੇਸ਼ਨ ਫ਼੍ਰੀ ਕਰਵਾਏ ਜਾਣਗੇ।
Check Also
ਨਗਰ ਕੌਂਸਲ ਜੰਡਿਆਲਾ ਗੁਰੂੂ ਦੀ ਜਿੱਤ ਉਪਰੰਤ ਈ.ਟੀ.ਓ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15 ਵਿੱਚੋਂ 13 ਸੀਟਾਂ …
Punjab Post Daily Online Newspaper & Print Media