ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਗਭਗ 40 ਸਾਲ ਬਤੋਰ ਨਿਪੁੰਨ ਅਧਿਆਪਕ, ਬੇਦਾਗ ਅਤੇ ਨਿਰਵਿਘਨ ਸੇਵਾ ਕਰਨ ਉਪਰੰਤ ਸ.ਕੰ.ਸ.ਸ. ਸਕੂਲ, ਮਾਲ ਰੋਡ ਨੇ ਰਾਜਪਾਲ ਲੈਕਚਰਾਰ ਹਿਸਟਰੀ ਨੂੰ ਸਕੂਲ ਵੱਲੋ ਇੱਕ ਪ੍ਰਭਾਵਸ਼ਾਲੀ ਸਮ੍ਹਾਰੋਹ ਨਾਲ ਵਿਦਾਇਗੀ ਦਿੱਤੀ ਗਈ। ਇਸ ਦੋਰਾਨ ਸਕੂਲ ਦੇ ਪ੍ਰਿੰਸੀਪਲ ਨੈਸ਼ਨਲ ਅਵਾਰਡੀ ਮੈਡਮ ਮਨਦੀਪ ਕੌਰ ਨੇ ਕਿਹਾ ਕਿ ਰਾਜਪਾਲ ਜੀ ਦਾ ਇਸ ਸਕੂਲ ਵਿੱਚੋਂ ਰਿਟਾਇਰ ਹੋਣਾ ਨਾਂ ਕੇਵਲ ਸਕੂਲ ਲਈ ਬਲਕਿ ਸਿੱਖਿਆ ਵਿਭਾਗ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ, ਅਜਿਹੇ ਬਹੁਤ ਥੋੜੇ ਅਧਿਆਪਕ ਹੁੰਦੇ ਹਨ, ਜੋ ਨਾਂ ਕੇਵਲ ਆਪਣੇ ਵਿਸ਼ੇ ਦੇ ਮਾਹਿਰ ਹੋਣ ਬਲਕਿ ਦਫਤਰੀ ਕੰਮਾਂ ਦੀ ਵੀ ਡੁੰਘਾਈ ਤੱਕ ਜਾਣਕਾਰੀ ਰੱਖਦੇ ਹੋਣ।
ਵੱਖ-ਵੱਖ ਅਧਿਆਪਕਾਂ ਨੇ ਆਪਣੇ ਵਿਚਾਰ ਰੱਖਦੇ ਹੋਏ, ਰਾਜਪਾਲ ਜੀ ਦੀ ਜੀਵਨੀ ਅਤੇ ਕਾਰਜਸ਼ੈਲੀ ਨੂੰ ਪ੍ਰੇਰਣਾਸ੍ਰੋਤ ਮੰਨਦੇ ਹੋਏ, ਰਿਟਾਇਰਮੈਂਟ ਉਪਰੰਤ ਵੀ ਫੋਨ ਤੇ ਆਪਣੀਆਂ ਸੇਵਾਵਾਂ ਦੇਣ ਦੀ ਅਪੀਲ ਕੀਤੀ। ਸਟੇਜ ਦਾ ਸੰਚਾਲਨ ਕਰਦੇ ਹੋਏ ਕੈਮਿਸਟਰੀ ਲੈਕਚਰਾਰ ਕਮਲ ਅਰੋੜਾ ਨੇ ਰਾਜਪਾਲ ਜੀ ਨਾਲ ਮਾਲ ਰੋਡ ਵਿਖੇ ਬਤੀਤ ਕੀਤੇ ਸਮੇਂ ਨੂੰ ਨਾ ਭੁੱਲਣਯੋਗ ਦੱਸਿਆ ਅਤੇ ਰਿਟਾਇਰਮੈਂਟ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ। ਰਾਜਪਾਲ ਜੀ ਨੇ ਦੱਸਿਆ ਕਿ ਮਾਲ ਰੋਡ ਸਕੂਲ ਦੇ ਪਿ੍ਰੰਸੀਪਲ ਅਤੇ ਸਟਾਫ ਵੱਲੋਂ ਮਿਲੇ ਮਾਣ ਸਤਿਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ ਅਤੇ ਲੋੜ ਪੈਣ ਤੇ ਹਰ ਸਟਾਫ ਮੈਂਬਰ ਦੇ ਦੁੱਖ-ਸੁੱਖ ਵਿੱਚ ਹਾਜਰ ਹੋਣਗੇ। ਇਸ ਮੌਕੇ ’ਤੇ ਅਮਰੀਕ ਸਿੰਘ, ਗੁਲਬਰਗ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਕਾਹਲੋਂ, ਰਾਜਵਿੰਦਰ ਸਿੰਘ, ਮੋਹਕਮ ਸਿੰਘ, ਮਹਿੰਦਰਪਾਲ ਸਿੰਘ, ਵਿਜੇਪਾਲ ਸਿੰਘ, ਪਰਮ ਆਫਤਾਬ ਸਿੰਘ, ਮਨਮੋਹਣ ਸਿੰਘ, ਰਾਜਖੁਸ਼ਵੰਤ ਸਿੰਘ, ਜਸਪਾਲ ਸਿੰਘ ਤੋਂ ਇਲਾਵਾ ਸਕੂਲ ਦਾ ਸਾਰਾ ਸਟਾਫ ਹੂੰਮ ਹਮਾ ਕੇ ਸ਼ਾਮਲ ਹੋਇਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media