ਬਠਿੰਡਾ, 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਠਿੰਡਾ ਨਜਦੀਕ ਗੋਨਿਆਣਾ- ਅੰਮ੍ਰਿਤਸਰ ਸੜਕ `ਤੇ ਪਿੰਡ ਆਕਲੀਆ ਕਲਾਂ ਦੇ ਪਤੀ ਪਤਨੀ ਨੂੰ ਰਾਜ ਬੱਸ ਵਲੋਂ ਟੱਕਰ ਮਾਰਨ ਕਾਰਨ ਰਾਹਗਿਰਾਂ ਅਤੇ ਪਿੰਡ ਵਾਸੀਆਂ ਇਸੇ ਕੰਪਨੀ ਦੀਆਂ ਤਿੰਨਾਂ ਬੱਸਾਂ ਦੀ ਭੰਨ ਤੋੜ ਕੀਤੀ ਅਤੇ ਜਾਮ ਲਗਾ ਕੇ ਬੱਸ ਕੰਪਨੀ ਖਿਲਾਫ ਨਾਅਰੇਬਾਜੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀ.ਬੀ.02ਸੀ.ਸੀ-5273 ਰਾਜ ਕੰਪਨੀ ਦੀ ਬੱਸ ਫਰੀਦਕੋਟ ਤੋਂ ਗੋਨਿਆਣਾ ਵੱਲ ਨੂੰ ਆ ਰਹੀ ਸੀ ਤੇ ਅੱਗੇ ਜਾ ਰਹੇ ਸਪਲੈਂਡਰ ਮੋਟਰਸਾਇਕਲ ਨੰਬਰ ਨੂੰ ਟੱਕਰ ਮਾਰਨ ਕਰਕੇ ਮੋਟਰਸਾਇਕਲ ਸਵਾਰ ਸੜਕ `ਤੇ ਡਿਗ ਪਏ ਤੇ ਔਰਤ ਦੇ ਗੰਭੀਰ ਸੱਟਾਂ ਲੱਗਣ ਕਾਰਨ ਰਾਹਗਿਰਾਂ ਨੇ ਜ਼ਖ਼ਮੀ ਪਤੀ-ਪਤਨੀ ਨੂੰ ਗੋਨਿਆਣਾ ਸਰਕਾਰੀ ਹਸਪਤਾਲ ਦਾਖਲ ਕਰਵਾਇਆ।ਡਾਕਟਰਾਂ ਨੇ ਹਲਾਤ ਗੰਭੀਰ ਹੋਣ ਕਰਕੇ ਜਖਮੀ ਔਰਤ ਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ।ਜ਼ਖ਼ਮੀ ਪਿੰਡ ਆਕਲੀਆ ਕਲਾਂ ਦੇ ਹੋਣ ਕਰਕੇ ਅਤੇ ਪਿੰਡ ਘਟਨਾ ਅਸਥਾਨ ਦੇ ਨਜ਼ਦੀਕ ਹੋਣ ਕਾਰਨ ਪਿੰਡ ਵਾਸੀ ਵੱਡੀ ਗਿਣਤੀ ਵਿਚ ਘਟਨਾ ਸਥਾਨ `ਪਹੁੰਚੇ ਤੇ ਪਿੰਡ ਵਾਸੀਆਂ ਅਤੇ ਰਾਹਗਿਰਾਂ ਨੇ ਪਿਛੋਂ ਆ ਕੇ ਖੜੀਆਂ ਰਾਜ ਕੰਪਨੀ ਦੀਆਂ ਤਿੰਨ ਬੱਸਾਂ ਦੇ ਲਗਭਗ ਸਾਰੇ ਸ਼ੀਸ਼ੇ ਅਤੇ ਲਾਇਟਾਂ ਭੰਨ ਦਿੱਤੀਆਂ,ਇਕ ਬੱਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੁਲਿਸ ਦੀ ਕਾਰਗੁਜਾਰੀ ਕਾਰਨ ਮਾਮਲਾ ਟੱਲ ਗਿਆ। ਭੜਕੇ ਲੋਕਾਂ ਨੇ ਰਾਜ ਕੰਪਨੀ ਬੱਸ ਦੇ ਮਾਲਕ, ਡਰਾਇਵਰ ਅਤੇ ਹੋਰ ਸਟਾਫ ਅਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕੀਤੀ।ਥਾਣਾ ਨੇਹੀਆ ਵਾਲਾ ਦੇ ਐਸ.ਐਚ.ਓ ਰਵਿੰਦਰ ਕੁਮਾਰ, ਥਾਣੇਦਾਰ ਸੁਖਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਜਾਮ ਖੁਲਵਾਉਣ ਦੀ ਕੋਸ਼ਿਸ਼ ਕੀਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media