ਭਿੱਖੀਵਿੰਡ, 5 ਮਾਰਚ (ਗੁਰਪ੍ਰਤਾਪ ਸਿੰਘ ਜੱਜ, ਕੁਲਵਿੰਦਰ ਕੰਬੋਕੇ) – ਇਥੋ ਥੋੜੀ ਦੂਰ ਪਿੰਡ ਮੱਖੀ ਕਲਾਂ ਵਿਚ ਬਿਜਲੀ ਦਾ ਕਰੰਟ ਲਗਣ ਨਾਲ ਇੱਕ ਨੋਜਵਾਨ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਬਾਰੇ ਜਾਣਕਾਰੀ ਦਿਦਿਆਂ ਜਖਮੀ ਲੜਕੇ ਮਨਪ੍ਰੀਤ ਸਿੰਘ ਲੜਕੇ ਦੇ ਪਿਤਾ ਸਤਵੰਤ ਸਿੰਘ ਨੇ ਦਸਿਆ ਕਿ ਉਨਾਂ ਦੀ ਕਰਿਆਨੇ ਦੀ ਦੁਕਾਨ ਹੈ ।
ਜਦ ਉਸ ਦਾ ਲੜਕਾ ਕੋਠੇ ਚੜ ਕੇ ਨਵਾਂ ਪਿਆ ਲੈਟਰ ਵੇਖਣ ਲੱਗਾ ਤਾਂ ਕੋਠੇ ਦੇ ਨਾਲ ਲਗਦੀਆਂ ਥਰੀ ਫੇਸ ਤਾਰਾਂ ਤੋਂ ਉਸ ਨੂੰ ਜੋਰ ਦਾ ਝੱਟਕਾ ਲਗਾ, ਜਿਸ ਕਾਰਣ ਉਹ ਜਖਮੀ ਹੋ ਕੇ ਕੋਠੇ ਤੋ ਥਲੇ ਡਿੱਗ ਪਿਆ। ਜਿਸ ਨੂੰ ਇਲਾਜ ਲਈ ਸਥਾਨਕ ਪੱਟੀ ਰੋਡ ਸੰਧੂ ਹਸਪਤਾਲ ਵਿਖੇ ਦਾਖਿਲ ਕਰਵਾ ਦਿਤਾ ਹੈ । ਉਹਨਾ ਦੋਸ਼ ਲਾਇਆ ਕਿ ਬਿਜਲੀ ਬੋਰਡ ਨੂੰ ਵਾਰ ਵਾਰ ਘਰ ਦੇ ਨਾਲ ਲੱੱਗਦੀਆਂ ਬਿਜਲੀ ਦਅਿਾਂ ਤਾਰਾਂ ਹਟਾਉਣ ਲਈ ਕਹਿਣ ਦੇ ਬਾਵਜੂਦ ਬਿਜਲੀ ਬੋਰਡ ਨੇ ਕੁੱਝ ਵੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਮੇਰਾ ਬੇਟਾ ਜਖਮੀ ਹੋ ਗਿਆ ਹੈ ।
ਇਸ ਸਬੰਧੀ ਜਦੋ ਪਾਵਰ ਕਾਰਪੋਰੇਸਨ ਦੇ ਸਬ ਡਵੀਜਨ ਭਿਖੀਵਿੰਡ ਦੇ ਐਕਸੀਅਨ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਇਹ ਬਿਜਲੀ ਦੀ ਲਾਈਂ ਪਹਿਲਾਂ ਤੋਂ ਲੰਘਦੀ ਸੀ ਤੇ ਬਾਅਦ ਵਿਚ ਇਥੇ ਘਰ ਬਣਾਉਣ ਕਰਕੇ ਇਹ ਹਾਦਸਾ ਵਾਪਰਿਆ ਹ,ੈ ਫਿਰ ਵੀ ਜੇ ਪਿੰਡ ਵਾਸੀ ਉਥੋ ਲਾਈਨ ਹਟਾਉਣੀ ਚਾਹੁੰਦੇ ਹਨ ਤਾ ਉਹ ਦਾਰਖਾਸਤ ਦੇਣ ਅਤੇ ਖਰਚੇ ਦਾ ਐਸਟੀਮੇਟ ਲਗਾ ਕੇ ਤਾਰਾਂ ਹਟਾ ਦਿਤੀਆਂ ਜਾਣਗੀਆਂ।ਇਸੇ ਦੌਰਾਨ ਵਿਸ਼ਵ ਧਰਮ ਸਮਾਜ ਦੇ ਜਿਲਾ ਪਧਾਨ ਮਨਜਿੰਦਰ ਸਿੰਘ ਲਵਪ੍ਰੀਤ, ਗੁਰਮੀਤ ਸਿੰਘ ਸਰਕਲ ਪ੍ਰਧਾਨ ਦਲਜੀਤ ਸਿੰਘ, ਸੈਕਟਰੀ ਅਵਤਾਰ ਸਿੰਘ ਰਾਣਾ, ਪ੍ਰਧਾਨ ਬੋਹੜ ਸਿੰਘ ਆਦਿ ਨੇ ਕਿਹਾ ਕਿ ਜੇ ਬਿਜਲੀ ਵਿਭਾਗ ਨੇ ਜਲਦੀ ਹੀ ਇਹ ਤਾਰਾਂ ਨਾ ਹਟਵਾਈਆਂ ਤਾਂ ਉਨਾਂ ਵਲੋਂ ਇਸ ਸਬੰਧੀ ਸੰਘਰਸ਼ ਸ਼ੂਰੂ ਕੀਤਾ ਜਾਵੇਗਾ ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media