ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਦੋ ਦਿਨਾ ਰਾਸ਼ਟਰੀ ਸੈਮੀਨਾਰ 7 ਤੇ 8 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸੈਮੀਨਾਰ ਦਾ ਵਿਸ਼ਾ `21 ਵੀ ਸਦੀ ਦੇ ਪੰਜਾਬੀ ਸਾਹਿਤ ਨੂੰ ਚਨੋਤੀਆ ਅਤੇ ਉਨ੍ਹਾਂ ਦੀ ਸੰਭਾਵਨਾਵਾਂ ਹੈ । ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਵਿਭਾਗ ਪ੍ਰਧਾਨ ਡਾ . ਦਰਸ਼ਨ ਦੀਪ ਅਰੋੜਾ ਦੀ ਵੇਖ ਰੇਖ ਵਿੱਚਕਰਵਾਏ ਜਾ ਰਹੇ ਇਸ ਸੇਮਿਨਾਰ ਵਿੱਚ ਦੇਸ਼ ਭਰ ਕੀਤੀ ਪੰਜਾਬੀ ਸਾਹਿਤ ਵਲੋਂ ਜੁਝੀਆਂ ਹਸਤੀਆਂ ਆਪਣਾ ਯੋਗਦਾਨ ਪਾ ਰਹੀਆਂ ਹਨ।
ਇਸ ਸਮਾਰੋਹ ਵਿੱਚ ਡਾ. ਹਰਚਰਨ ਸਿੰਘ ਬੇਦੀ, ਡਾ. ਰਮਿੰਦਰ ਕੌਰ ਅਤੇ ਡਾ. ਮਨਮੋਹਨ ਸਿੰਘ ਮੁੱਖਾ ਵਿਸ਼ੇਸ਼ ਮਹਿਮਾਨ ਹੋਣਗੇ।ਜਦਕਿ ਡਾ. ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ, ਡਾ. ਸਤੀਸ਼ ਕੁਮਾਰ ਸ਼ਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਮਨਮੋਹਨ ਸਿੰਘ, ਡਾ. ਜਗਬੀਰ ਸਿੰਘ, ਡਾ. ਰਮਿੰਦਰ ਕੌਰ, ਡਾ. ਸਤਿੰਦਰ ਸਿੰਘ, ਡਾ. ਸੁਖਦੇਵ ਸਿੰਘ ਖਹਿਰਾ, ਡਾ. ਹਰਚੰਦ ਸਿੰਘ ਬੇਦੀ, ਡਾ. ਸਰਬਜੀਤ ਸਿੰਘ, ਡਾ. ਸੀ. ਪੀ ਕੰਬੋਜ਼, ਡਾ. ਬਲਦੇਵ ਸਿੰਘ ਚੀਮਾ, ਡਾ. ਸੁਰਿੰਦਰ ਮੰਡ, ਡਾ. ਜਸਵਿੰਦਰ ਸੈਣੀ ਪੰਜਾਬੀ ਸਾਹਿਤ ਦੇ ਵੱਖ ਵੱਖ ਵਿਸ਼ਿਆਂ ਜਿਵੇਂ ਕਵਾਲ, ਆਲੋਚਨਾ, ਡਰਾਮਾ, ਪੰਜਾਬੀ ਭਾਸ਼ਾ, ਕੰਪਿਊਟਰ, ਗ਼ਜ਼ਲ, ਕਵਿਤਾ ਆਦਿ ਬਾਰੇ ਵਿਚਾਰ ਪੇਸ਼ ਕਰਨਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media