ਮਲੋਟ, 6 ਮਾਰਚ (ਪੰਜਾਬ ਪੋਸਟ ਬਿਊਰੋ) – ਲੈਕਚਰਾਰ ਯੂਨੀਅਨ ਦੀ ਮੀਟਿੰਗ ਦੌਰਾਨ ਤਰੱਕੀ ਪ੍ਰਾਪਤ ਪ੍ਰਿੰਸੀਪਲਾਂ ਨੂੰ ਸਟੇਸ਼ਨਾਂ ਦੀ ਅਲਾਟਮੈਟ ਕਰਨ ਦੀ ਮੰਗ ਕੀਤੀ ਹੈ।ਲੈਕਚਰਾਰ ਵਿਜੈ ਗਰਗ ਨਵੇਂ ਪ੍ਰਮੋਟ ਹੋਏ ਪ੍ਰਿੰਸੀਪਲਾਂ ਨੂੰ ਸਟੇਸ਼ਨਾਂ ਦੀ ਅਲਾਟਮੈਟ 11 ਮਾਰਚ ਤੋ ਬਾਅਦ ਕਰਨ `ਤੇ ਹੈਰਾਨੀ ਦਾ ਕਰਦਿਆਂ ਦੱਸਿਆ ਕਿ ਪ੍ਰਿੰਸੀਪਲ ਕੇਡਰ ਵਿਚ 191 ਲੈਕਚਰਾਰਾਂ ਨੂੰ ਤਰੱਕੀ ਤਾ ਦਿੱਤੀ ਗਈ ਹੈ,
ਪਰ ਇਨਾਂ ਨੂੰ ਸਟੇਸ਼ਨਾਂ ਦੀ ਅਲਾਟਮੈਟ ਕਥਿਤ ਤੌਰ ਤੇ 11 ਮਾਰਚ ਤੋਂ ਬਾਅਦ ਕਰਨ ਦੀਆਂ ਖਬਰਾਂ ਹੈਰਾਨ ਕਰਨ ਵਾਲੀਆਂ ਹਨ, ਕਿਉਂਕਿ ਇਸ ਨੂੰ ਲਾਗੂ ਕਰਨ ਲਈ ਚੋਣ ਕਮਿਸ਼ਨਰ ਵਲੋਂ ਕੋਈ ਰੋਕ ਨਹੀਂ ਹੈ। ਉਨਾਂ ਖ਼ਦਸ਼ਾ ਪ੍ਰਗਟਾਇਆ ਕਿ ਸਟੇਸ਼ਨ ਅਲਾਟ ਕਰਨ ਵਿਚ ਕੀਤੀ ਜਾ ਰਹੀ ਦੇਰੀ ਪਿੱਛੇ ਕੋਈ ਸਾਜਿਸ਼ ਹੈ। ਜਿਸ ਨੂੰ ਯੂਨੀਅਨ ਕਦੇ ਵੀ ਕਾਮਯਾਬ ਨਹੀ ਕਰੇਗੀ।ਉਹਨਾ ਮੰਗ ਕੀਤੀ ਕਿ ਪ੍ਰਮੋਟ ਹੋਏ ਪ੍ਰਿੰਸੀਪਲਾਂ ਨੂੰ ਮੈਰਿਟ ਦੇ ਹਿਸਾਬ ਨਾਲ ਸਟੇਸ਼ਨ ਚੁਣਨ ਦਾ ਅਧਿਕਾਰ ਦੇ ਕੇ ਉਨਾਂ ਨੂੰ ਜਲਦ ਜਲਦ ਸਕੂਲਾਂ ਵਿਚ ਹਾਜ਼ਰ ਕਰਵਾਇਆ ਜਾਵੇ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media