ਪੱਟੀ, 7 ਮਾਰਚ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) – ਗੁਰੂਆਂ ਤੇ ਸ਼ਹੀਦਾਂ ਦੇ ਨਾਮ `ਤੇ ਬਣਾਏ ਜਾ ਰਹੇ ਜਿਆਦਾਤਰ ਸਕੂਲ ਆਮ ਲੋਕਾਂ ਦਾ ਖੂਨ ਨਚੌੜ ਰਹੇ ਹਨ ਤੇ ਹਰ ਸਾਲ ਫੀਸਾਂ ਤੇ ਦਾਖਲਿਆਂ ਵਿੱਚ ਭਾਰੀ ਵਾਧਾ ਕਰ ਕੇ ਆਮ ਲੋਕਾਂ ਦਾ ਖੁਨ ਨਚੋੜ ਰਹੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਟੀ ਸ਼ਹਿਰ ਦੇ ਨੌਜਵਾਨ ਆਗੂ ਅਰਸ਼ਦੀਪ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾ ਕਿਹਾ ਕਿ ਸਰਕਾਰ ਨੂੰ ਕੁੱਝ ਜਰੂਰੀ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਉਹਨਾ ਨੇ ਕਿਹਾ ਕਿ ਰੀ-ਅਡਮੀਸ਼ਨ ਫੀਸ ਬੰਦ ਕੀਤੀ ਜਾਵੇ, ਅਡਮੀਸ਼ਨ ਤੋ ਇੱਕ ਮਹੀਨਾ ਪਹਿਲਾਂ ਕਿਤਾਬਾਂ ਕਾਪੀਆ ਦੀਆਂ ਲਿਸਟਾਂ ਜਾਰੀ ਕੀਤੀਆਂ ਜਾਣ।ਸਾਰੇ ਸਕੂਲਾਂ ਦੀਆਂ ਵਰਦੀਆਂ 5 ਸਾਲ ਤੋ ਪਹਿਲਾਂ ਨਾ ਬਦਲੀਆਂ ਜਾਣ, ਟਿਊਸ਼ਨ ਫੀਸ ਤੋ ਇਲਾਵਾ ਬਾਕੀ ਹਰ ਤਰ੍ਹਾਂ ਦੇ ਖਰਚੇ ਬੰਦ ਕੀਤੇ ਜਾਣ।ਉਹਨਾ ਨੇ ਕਿਹਾ ਕਿ ਉਪਰੋਕਤ ਸਾਰੀਆਂ ਗੱਲਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਹੋ ਰਹੀ ਪ੍ਰਾਈਵੇਟ ਸਕੂਲਾਂ ਵੱਲੋ ਲੁੱਟ-ਖੋਹ ਤੋ ਬਚਾਇਆ ਜਾ ਸਕੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media