Tuesday, September 29, 2026

ਅਧਿਆਪਕ ਚੇਤਨਾ ਮੰਚ ਕਰਵਾਈ ਦਸਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ ਦੇ ਨਤੀਜੇ ਦਾ ਐਲਾਨ

PPN0703201728ਸਮਰਾਲਾ, 7 ਮਾਰਚ (ਪੰਜਾਬ ਪੋਸਟ- ਕੰਗ) – ਸਵ: ਮਹਿਮਾ ਸਿੰਘ ਕੰਗ ਵਲੋਂ ਵਿੱਦਿਆ ਦੇ ਪ੍ਰਸਾਰ ਲਈ ਸਥਾਪਿਤ ਕੀਤੇ ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਦਸਵੀਂ ਜਮਾਤ ਦੀ 19ਵੀਂ ਸਲਾਨਾ ਵਜ਼ੀਫਾ ਪ੍ਰੀਖਿਆ ਜੋ ਬੀਤੀ 26 ਫਰਵਰੀ ਨੂੰ ਸਮਰਾਲਾ ਵਿਖੇ ਲਈ ਗਈ ਸੀ, ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ।ਵਜ਼ੀਫਾ ਪ੍ਰੀਖਿਆ ਦਾ ਨਤੀਜਾ ਐਲਾਨ ਕਰਨ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਵਾਰ ਦਸਵੀਂ ਜਮਾਤ ਦੀ ਵਜ਼ੀਫ਼ਾ ਪ੍ਰੀਖਿਆ ਵਿੱਚ ਸਮਰਾਲਾ ਇਲਾਕੇ ਦੇ 296 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਨ੍ਹਾਂ ਵਿੱਚੋਂ ਮੈਰਿਟ ਦੇ ਅਧਾਰ ਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਤੋਂ ਇਲਾਵਾ ਦੋ-ਦੋ ਬੱਚੇ ਹੌਸਲਾ ਵਧਾਊ ਇਨਾਮ ਲਈ ਚੁਣੇ ਗਏ।ਇਸ ਤਰ੍ਹਾਂ ਪੰਜ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਚੁਣੇ ਗਏ ਹਨ ਅਤੇ ਪੰਜ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਚੁਣੇ ਗਏ ਹਨ। ਜਿਨ੍ਹਾਂ ’ਚ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਦੀ ਵਿਦਿਆਰਥਣ ਆਰਤੀ ਸ਼ਰਮਾ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਸਿਮਰਨਦੀਪ ਕੌਰ ਸਰਕਾਰੀ ਹਾਈ ਸਕੂਲ ਸਿਹਾਲਾ ਅਤੇ ਤੀਜਾ ਸਥਾਨ ਜਸਵਿੰਦਰ ਕੌਰ ਸਰਕਾਰੀ ਸੀਨੀ: ਸੈਕੰ: ਸਕੂਲ ਤੱਖਰਾਂ ਨੇ ਪ੍ਰਾਪਤ ਕੀਤਾ।ਪ੍ਰਾਈਵੇਟ ਸਕੂਲਾਂ ਦੀ ਲੜੀ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ ਦੀ ਪ੍ਰਨੀਤ ਕੌਰ ਅਤੇ ਪ੍ਰੇਰਣਾ ਨੇ ਕ੍ਰਮਵਾਰ ਹਾਸਲ ਕੀਤਾ। ਤੀਸਰਾ ਸਥਾਨ ਹਰਜੋਤ ਸਿੰਘ ਕਿੰਡਰ ਗਾਰਟਨ ਸੀਨੀ: ਸੈਕੰ: ਸਕੂਲ ਸਮਰਾਲਾ ਨੇ ਹਾਸਲ ਕੀਤਾ।
ਹੌਸਲਾ ਵਧਾਊ ਇਨਾਮਾਂ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਚੌਥਾ ਸਥਾਨ ਹਰਮਨਜੋਤ ਕੌਰ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ, ਪੰਜਵਾਂ ਸਥਾਨ ਜੋਤੀ ਸਰਕਾਰੀ ਸੀਨੀ: ਸੈਕੰ: ਸਕੂਲ ਤੱਖਰਾਂ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ ਵਿੱਚੋਂ ਚੌਥਾ ਸਥਾਨ ਗੁਨੀਆ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ ਅਤੇ ਪੰਜਵਾਂ ਸਥਾਨ ਸਿਮਰਨਜੀਤ ਕੌਰ ਹਰਸਿਮਰਨ ਪਬਲਿਕ ਸੀਨੀ: ਸੈਕੰ: ਸਕੂਲ ਮਾਛੀਵਾੜਾ ਖਾਮ ਨੇ ਹਾਸਲ ਕੀਤਾ।
ਇਸ ਮੌਕੇ ਵਜੀਫਾ ਪ੍ਰੀਖਿਆ ਕੰਟਰੋਲਰ ਮੇਘ ਦਾਸ ਜਵੰਦਾ (ਨੈਸ਼ਨਲ ਐਵਾਰਡੀ) ਅਤੇ ਰਾਜੇਸ਼ ਕੁਮਾਰ ਸਾਇੰਸ ਮਾਸਟਰ ਨੇ ਦੱਸਿਆ ਕਿ ਇਸ ਵਜ਼ੀਫਾ ਪ੍ਰੀਖਿਆ ਵਿੱਚ ਵੀ ਲੜਕੀਆਂ ਦੀ ਸਰਦਾਰੀ ਬਰਕਰਾਰ ਰਹੀ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਪਹਿਲੀਆਂ ਦਸ ਪੁਜ਼ੀਸ਼ਨਾਂ ਵਿੱਚੋਂ 9 ਸਥਾਨ ਲੜਕੀਆਂ ਦੇ ਹਿੱਸੇ ਆਏ ਹਨ ਅਤੇ ਇੱਕ ਸਥਾਨ ਲੜਕੇ ਨੇ ਪ੍ਰਾਪਤ ਕੀਤਾ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਵਿਦਿਆਰਥੀ ਆਪਣਾ ਰਿਜੱਲਟ ਅਤੇ ਆਪਣੀ ਪੁਜੀਸ਼ਨ ਦਫਤਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਅਤੇ ਐਨ. ਟੈੱਕ ਕੰਪਿਊਟਰ ਸੈਂਟਰ ਨੇੜੇ ਮੇਨ ਚੌਂਕ ਸਮਰਾਲਾ ਵਿਖੇ ਦੇਖ ਸਕਦੇ ਹਨ।ਅਧਿਆਪਕ ਚੇਤਨਾ ਮੰਚ ਦੇ ਸਲਾਨਾ ਸਮਾਗਮ ਅਤੇ ਵਜ਼ੀਫਾ ਵੰਡ ਸਮਾਰੋਹ ਸਬੰਧੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਰੀਕ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਵਜੀਫਾ ਪ੍ਰੀਖਿਆ ਦਾ ਨਤੀਜਾ ਜ਼ਾਰੀ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਮੱਖਣ ਸਿੰਘ ਮਾਛੀਵਾੜਾ, ਬਲਕਾਰ ਸਿੰਘ, ਜਸਵਿੰਦਰ ਸਿੰਘ ਸਮਰਾਲਾ, ਅਮਰੀਕ ਸਿੰਘ ਮੈਥ ਟੀਚਰ, ਸੁਰਿੰਦਰ ਵਰਮਾ, ਇੰਦਰਜੀਤ ਸਿੰਘ ਕੰਗ ਆਦਿ ਹਾਜ਼ਰ ਸਨ। ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਨੇ ਵਜ਼ੀਫਾ ਜੇਤੂ ਵਿਦਿਆਰਥੀਆਂ ਅਤੇ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply