ਸਮਰਾਲਾ, 7 ਮਾਰਚ (ਪੰਜਾਬ ਪੋਸਟ- ਕੰਗ) – ਨੀਲੋਂ ਨਹਿਰ ਦੇ ਆਸ-ਪਾਸ ਹਰੇ-ਭਰੇ ਇਲਾਕੇ ਤੇ ਜੰਗਲੀ ਜਨ-ਜੀਵਨ ਤੇ ਮੰਡਰਾ ਰਹੇ ਖ਼ਤਰੇ ਸੰਬੰਧੀ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਵਾਤਾਰਵਣ ਜਾਗਰੂਕਤਾ ਮੁਹਿੰਮ ਅਧੀਨ ਵਿਦਿਆਰਥੀਆਂ ਨੂੰ ਨੀਲੋਂ ਨਹਿਰ ਦੇ ਇਲਾਕੇ ਤੇ ਹਿਰਨ ਪਾਰਕ ਦੇ ਦੌਰੇ ਤੇ ਲਿਜਾਇਆ ਗਿਆ।ਸਮੂਹ ਸਾਇੰਸ ਅਧਿਆਪਕਾਵਾਂ ਵੱਲੋਂ ਇਸ ਮੌਕੇ ਰੈਲੀ ਰਾਹੀਂ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਵਿਕਾਸ ਦੇ ਰਾਹ ਵਿਚ ਆਏ ਕੱਟੇ ਦਰੱਖਤਾਂ ਦੀ ਪੂਰਤੀ ਕਰਨ ਲਈ ਹੋਰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਹਿਰਨ ਪਾਰਕ ਸਵੱਛਤਾ ਅਭਿਆਨ ਵਿਚ ਹਿੱਸਾ ਵੀ ਲਿਆ ਅਤੇ ਜੰਗਲੀ-ਜੀਵਨ ਦਾ ਆਨੰਦ ਮਾਣਿਆ।ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਦੇ ਯੋਗ ਤੇ ਸਲਾਹੁਣਯੋਗ ਪ੍ਰਬੰਧ ਹੇਠ ਟੂਰ ਤੇ ਰੈਲੀ ਪ੍ਰਭਾਵਸ਼ਾਲੀ ਰਹੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media