ਧੂਰੀ, 8 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਇੱਥੋਂ ਨੇੜਲੇ ਪਿੰਡ ਰਾਜਿੰਦਰਾਪੁਰੀ (ਰੰਚਨਾ) ਦੇ ਨਿਵਾਸੀ ਹਰਦੀਪ ਕੁਮਾਰ ਪੁੱਤਰ ਅਮਰਜੀਤ ਕੁਮਾਰ ਦੀ ਕੁੱਟਮਾਰ ਕਰਨ ਵਾਲੇ ਤਿੰਨ ਦੋਸ਼ੀਆਨ ਜਗਜੀਤ ਕੁਮਾਰ ਉਰਫ ਜੱਗੀ ਪੁੱਤਰ ਸਾਮ ਲਾਲ, ਪਰਦੀਪ ਕੁਮਾਰ ਉਰਫ ਰਵੀ ਪੁੱਤਰ ਵਿਜੈ ਕੁਮਾਰ, ਨਰੈਣ ਕੁਮਾਰ ਪੁੱਤਰ ਕਾਨ ਚੰਦ ਵਾਸੀਆਨ ਰਜਿੰਦਰਾਪੁਰੀ (ਰੰਚਨਾ) ਖਿਲਾਫ ਥਾਣਾ ਸਦਰ ਧੂਰੀ ਵਿਖੇ ਮੁਕੱਦਮਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੇਸ ਦੇ ਤਫਤੀਸ਼ੀ ਅਫਸਰ ਹੌਲਦਾਰ ਜੀਤ ਸਿੰਘ ਨੇ ਦੱਸਿਆ ਕਿ ਪਿੰਡ ਰਾਜਿੰਦਰਾਪੁਰੀ ਦੇ ਰਹਿਣ ਵਾਲੇ ਹਰਦੀਪ ਕੁਮਾਰ ਵੱਲੋਂ ਦਰਜ ਬਿਆਨ ਅਨੁਸਾਰ ਉਹ ਸ਼ਾਮ ਨੂੰ ਜਦੋਂ ਆਪਣੇ ਖੇਤ ਦਾ ਕੰਮ ਨਿਬੇੜ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਜਗਜੀਤ ਕੁਮਾਰ ਉਰਫ ਜੱਗੀ ਪੁੱਤਰ ਸਾਮ ਲਾਲ, ਪਰਦੀਪ ਕੁਮਾਰ ਉਰਫ ਰਵੀ ਪੁੱਤਰ ਵਿਜੈ ਕੁਮਾਰ, ਨਰੈਣ ਕੁਮਾਰ ਪੁੱਤਰ ਕਾਨ ਚੰਦ ਵਾਸੀਆਨ ਰਜਿੰਦਰਾਪੁਰੀ (ਰੰਚਨਾ) ਨੇ ਉਸ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਉਸ ਦੀ ਕਾਫੀ ਕੁੱਟਮਾਰ ਵੀ ਕੀਤੀ।ਉਨਾਂ ਦੱਸਿਆ ਕਿ ਹਰਦੀਪ ਕੁਮਾਰ ਸਿਵਲ ਹਸਪਤਾਲ ਧੂਰੀ ਵਿਖੇ ਜੇਰੇ ਇਲਾਜ ਦਾਖਲ ਹੈ ਅਤੇ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਸਦਰ ਧੂਰੀ ਵਿਖੇ ਮੁਕਦੱਮਾ ਨੰਬਰ 28 ਅਧੀਨ ਧਾਰਾ 323, 341, 506,34 ਆਈ.ਪੀ.ਸੀ. ਦਰਜ ਕਰ ਲਿਆ ਹੈ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media