Monday, November 9, 2026

ਮਹਿਲਾ ਦਿਵਸ ਮਨਾ ਕੇ ਔਰਤਾਂ ਨੂੰ ਕੀਤਾ ਜਾਗਰੂਕ

ਨਵੀਂ ਦਿੱਲੀ, ਮਾਰਚ (ਪੰਜਾਬ ਪੋਸਟ ਬਿਊਰੋ) – ਸਥਾਨਕ ਡੀਏਵੀ ਕਾਲਜ ਆਫ਼ ਐਜੂਕੇਸ਼ਨ ਫਾਜ਼ਿਲਕਾ ਦੀ ਪਿ੍ਰੰਸੀਪਲ ਸਰੀਤਾ ਗਿਜਵਾਨੀ ਦੀ ਪ੍ਰਧਾਨਗੀ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਤ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜ਼ਿਲਾ ਸਕੱਤਰ ਕਮ ਸੀ.ਜੇ.ਐਮ ਕੇ.ਕੇ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਜਦਕਿ ਲੀਡ ਬੈਂਡ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜ਼ਰ ਪਰਮਜੀਤ ਕੋਚਰ, ਡਾ. ਨਵਦੀਪ ਜਸੂਜਾ, ਅਸ਼ੋਕ ਮੋਂਗਾ, ਐਡਵੋਕੇਟ ਮਨੀਸ਼ ਸ਼ਰਮਾ, ਵਿੱਤੀ ਸਲਾਹਕਾਰ ਸਤਪਾਲ ਸੇਤੀਆ ਵਿਸ਼ੇਸ਼ ਮਹਿਮਾਨ ਵਜੋਂ ਸਾਮਲ ਹੋਏ। PPN0903201711 ਸਭ ਤੋਂ ਪਹਿਲਾਂ ਕਾਲਜ ਦੀ ਵਿਦਿਆਰਥਣ ਨੀਨੂ ਸ਼ਰਮਾ ਨੇ ਇੱਕ ਭਾਸ਼ਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਨੈਨਸੀ ਨੇ ਔਰਤਾਂ ਤੇ ਇੱਕ ਕਪਿਤਾ ਪੇਸ਼ ਕੀਤੀ। ਮੁੱਖ ਮਹਿਮਾਨ ਸੀਜੇਐਮ ਕੇ.ਕੇ.ਬਾਂਸਲ ਨੇ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਸਬੰਧੀ ਦੱਸਿਆ ਅਤੇ ਉਨਾਂ ਦੇ ਖਿਲਾਫ਼ ਆਵਾਜ਼ ਚੁੱਕਣ ਅਤੇ ਆਪਣੇ ਅਧਿਕਾਰਾਂ ਦੀ ਵਰਤੋਂ ਵਰਤੋਂ ਕਰਦੇ ਹੋਏ ਕਾਨੂੰਨੀ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ।ਉਸ ਤੋਂ ਬਾਅਦ ਪੀਐਨਬੀ ਦੇ ਜ਼ਿਲਾ ਮੈਨੇਜ਼ਰ ਪਰਮਜੀਤ ਕੋਚਰ ਨੇ ਬੈਂਕਿੰਗ ਵਿਚ ਔਰਤਾਂ ਦੇ ਲਈ ਮਹੱਤਵਪੂਰਨ ਸੁਵਿਧਾਵਾਂ ਸਬੰਧੀ ਜਾਣਕਾਰੀ ਦਿੱਤੀ।ਇਸ ਮੋਕੇ ਅਸੋਕ ਮੋਂਗਾ, ਪੀਐਨਬੀ ਦੇ ਫਾਇਨੈਸ਼ੀਅਲ ਸਤਪਾਲ ਸੇਤੀਆ ਨੇ ਵੀ ਮਹਿਲਾ ਦਿਵਸ ਤੇ ਵਿਸ਼ੇਸ਼ ਅਤੇ ਸੁੰਦਰ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਕਾਲਜ ਦੀਆਂ ਵਿਦਿਆਰਥਣਾਂ ਨੇ ਨਾਟਕ ਪੇਸ਼ ਕੀਤਾ।ਜਿਸ ਦਾ ਮੰਤਵ ਔਰਤਾਂ ਤੇ ਹੋ ਰਹੇ ਅੱਤਿਆਚਾਰ ਨੂੰ ਪੇਸ਼ ਕਰਨਾ ਅਤੇ ਉਸਦੇ ਖਿਲਾਫ਼ ਆਵਾਜ਼ ਚੁੱਕਣ ਲਈ ਪ੍ਰੇਰਿਤ ਕੀਤਾ। PPN0903201712ਫਿਰ ਕਾਲਜ ਦੀਆਂ ਕੁਝ ਵਿਦਿਆਰਥਣਾਂ ਜਿਸ ਵਿਚ ਮੰਜੂ ਨੇ ਭਾਸ਼ਨ ਅਤੇ ਏਕਤਾ ਨੇ ਗੀਤ ਪੇਸ਼ ਕੀਤਾ। ਅੰਤ ਵਿਚ ਡਾ. ਨਵਦੀਪ ਜਸੂਜਾ ਅਤੇ ਪਿ੍ਰੰਸੀਪਲ ਸਰੀਤਾ ਗਿਜਵਾਨੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਮਹਿਲਾ ਦਿਵਸ ਦੇ ਮੌਕੇ ਤੇ ਵਧਾਈ ਦਿੱਤੀ ਅਤ ਔਰਤਾਂ ਨੂੰ ਅੱਗੇ ਵੱਧਦੇ ਰਹਿਣ ਦੀ ਪ੍ਰੇਰਣਾ ਿਦੱਤੀ। ਅੰਤ ਵਿਚ ਸੋਸ਼ਲ ਸਰਵਿਸ ਕਲੱਬ ਦੇ ਇੰਚਾਰਜ਼ ਰੰਜਨਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਮਹਿਲਾ ਦਿਵਸ ਦੀ ਵਧਾਈ ਦਿੱਤੀ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply