Monday, November 9, 2026

ਪਿੰਡ ਕਬੂਲਸ਼ਾਹ ਖੁੱਬਣ ਦੇ ਲੋਕਾਂ ਨੇ ਕੀਤਾ 80 ਯੁਨਿਟ ਖੁਨਦਾਨ, ਦੁਜਿਆਂ ਲਈ ਬਣੇ ਮਿਸਾਲ

ਨਵੀਂ ਦਿੱਲੀ, ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਸੁਸਾਇਟੀ ਦੇ ਬੈਂਨਰ ਹੇਠਾ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਸੀਜੇਐਮ ਕ੍ਰਿਸ਼ਨ ਕੁਮਾਰ ਬਾਂਸਲ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਬੂਲਸ਼ਾਹ ਦੇ ਸਹਿਯੋਗ ਨਾਲ ਪਿੰਡ ਕਬੂਲਸ਼ਾਹ ਖੁੱਬਣ ਦੇ ਗੁਰੂਦੁਆਰਾ ਸਾਹਿਬ ਵਿਖੇਂ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ 80 ਯੂਨਿਟ ਖੂਨਦਾਨ ਕੀਤਾ ਗਿਆ।ਜਿਸ ਵਿਚ ਗੁਰੂਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਸੀਰ ਸਿੰਘ, ਸਰਬਜੀਤ ਸਿਘ ਖਾਲਸਾ, ਜੋਗਿੰਦਰ ਸਿੰਘ ਖਾਲਸਾ ਅਤੇ ਛਿੰਦਰਪਾਲ ਸਿੰਘ ਅਤੇ ਸਮੂਹ ਸੇਵਾਦਾਰ ਕਮੇਟੀ ਨੇ ਸਹਿਯੋਗ ਕੀਤਾ।
ਜਾਣਕਾਰੀ ਦਿੰਦੇ ਹੋਏ ਸੰਘ ਦੇ ਰਾਜੀਵ ਕੁੱਕੜੇਜਾ ਨੇ ਦੱਸਿਆ ਕਿ ਇਸ ਕੈਂਪ ਵਿਚ ਪਿੰਡ ਵਾਸੀਆਂ ਦਾ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸ ਦੇ ਚਲਦੇ ਸਿਰਫ਼ 2 ਘੰਟੇ ਵਿਚ 80 ਯੂਨਿਟ ਖੂਨਦਾਨ ਹੋਣਾ ਇੱਕ ਬਹੁਤ ਵੱਡੀ ਗੱਲ ਹੈ। ਉਨਾਂ ਦੱਸਿਆ ਕਿ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ 120 ਖੂਨਦਾਨੀਆਂ ਦੀ ਲਿਸਟ ਤਿਆਰ ਕੀਤੀ ਸੀ ਪਰ ਬਲੱਡ ਬੈਂਕ ਦੀ ਡਿਮਾਂਡ ਦੇ ਚਲਦੇ ਸਿਰਫ਼ 80 ਯੂਨਿਟ ਹੀ ਖੂਨਦਾਨ ਕੀਤਾ ਗਿਆ। ਪਿੰਡ ਦੇ ਲੋਕ ਇਸ ਤਰਾਂ ਖੂਨਦਾਨ ਕੈਂਪ ਵਿਚ ਆ ਰਹੇ ਸਨ ਜਿਵੇਂ ਉਹ ਕਿਸੇ ਵਿਆਹ ਸਮਾਗਮ ਵਿਚ ਆਏ ਹੋਣ। ਕਮੇਟੀ ਵੱਲੋਂ ਖੂਨਦਾਨੀਆਂ ਨੂੰ ਪ੍ਰਸਾਦ ਦੇ ਰੂਪ ਵਿਚ ਦੁੱਧ ਵੰਡਿਆ ਗਿਆ। ਕਮੇਟੀ ਵੱਲੋਂ ਬਲੱਡ ਬੈਂਕ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਸੰਸਥਾ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸੀ.ਜੇ.ਐਮ ਕ੍ਰਿਸ਼ਨ ਕੁਮਾਰ ਬਾਂਸਲ ਨੇ ਸਾਰਿਆਂ ਖੂਨਦਾਨੀਆਂ ਅਤੇ ਸੰਸਥਾ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਇਸੇ ਤਰਾਂ ਖੂਨਦਾਨ ਦੇ ਪ੍ਰੋਜੈਕਟ ਨੂੰ ਭਵਿੱਖ ਵਿਚ ਜਾਰੀ ਰੱਖਣ ਦੀ ਅਪੀਲ ਕੀਤੀ।ਸੰਘ ਦੇ ਮੈਂਬਰ ਅਮਿਤ ਮੁੰਜ਼ਾਲ, ਨੀਰਜ ਖੋਸਲਾ, ਸਾਹਿਲ, ਗੁਰਜੀਤ ਸਿੰਘ, ਸੋਨੂੰ ਚਾਂਦਮਾਰੀ, ਮਾਨਿਕ ਡੋਡਾ, ਦੀਪਕ ਭੁਸਰੀ ਖੂਈਖੇੜਾ ਨੇ ਖੂਨਦਾਨੀਆਂ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਬੂਲਸ਼ਾਹ ਖੁੱਬਣ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਇਸੇ ਤਰਾਂ ਖੂਨਦਾਨ ਕੈਂਪ ਲਗਾਉਂਦੇ ਰਹਿਣ ਦੀ ਅਪੀਲ ਕੀਤੀ। ਇਸ ਮੋਕੇ ਬਲੱਡ ਬੈਂਕ ਦੇ ਸਟਾਫ਼ ਡਾ. ਕੇਵਲ ਸੀਐਚਸੀ ਖੂਈਖੇੜਾ, ਬ੍ਰੋਡਰਿਕ ਜੇਮਸ, ਰੰਜੂ ਗਿਰਧਰ, ਆਸ਼ਾ ਡੋਡਾ, ਮਨਦੀਪ ਕੌਰ, ਰਾਜ ਸਿੰਘ, ਰਣਬੀਰ ਸਿੰਘ, ਅਵਿਨਾਸ਼, ਨਛੱਤਰ ਸਿੰਘ, ਸੋਨੂੰ, ਰਣਜੀਤ ਸਿੰਘ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply