Monday, November 9, 2026

ਭਾਜਪਾ ਮਹਿਲਾ ਮੋਰਚਾ ਨੇ ਚਮਕਾਈ ਗਊਸ਼ਾਲਾ

PPN0903201713 PPN0903201714ਨਵੀਂ ਦਿੱਲੀ, ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਮਹਿਲਾ ਵਿੰਗ ‘ਭਾਜਪਾ ਮਹਿਲਾ ਮੋਰਚਾ’ ਵੱਲੋਂ ਪੰਡਤ ਦੀਨ ਦਿਆਲ ਉਪਾਧਿਆਏ ਜਨਮ ਸ਼ਤਾਬਦੀ ਸਾਲ ਵਿਚ ਵੱਖ ਵੱਖ ਸਮਾਜਿਕ ਕੰਮ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਫਾਜ਼ਿਲਕਾ ਜ਼ਿਲਾ ਕਾਰਜਕਾਰਣੀ ਅਤੇ ਮੰਡਲ ਇਕਾਈਆਂ ਨੇ ਅੱਜ ਗਊਸ਼ਾਲਾ ਵੇਹੜੀ ਵਿਚ ਸਫ਼ਾਈ ਅਭਿਆਨ ਚਲਾਇਆ।ਪ੍ਰੋਗਰਾਮ ਦੀ ਮੁੱਖ ਮਹਿਮਾਨ ਮੋਰਚਾ ਦੀ ਪ੍ਰਦੇਸ਼ ਪ੍ਰਧਾਨ ਮੋਨਾ ਜਾਯਸ਼ਵਾਲ ਨੇ ਵਿਸੇਸ਼ ਰੂਪ ਨਾਲ ਫਾਜ਼ਿਲਕਾ ਪਹੁੰਚ ਕੇ ਅਭਿਆਨ ਦੀ ਨਾ ਸਿਰਫ਼ ਸ਼ੁਰੂਆਤ ਕਰਵਾਈ ਸਗੋਂ ਖੁਦ ਵੀ ਸਫ਼ਾਈ ਵਿਚ ਸਾਥ ਦਿੱਤਾ।
ਇਸ ਮੌਕੇ ਮੋਨਾ ਨੇ ਕਿਹਾ ਕਿ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਲੈਕੇ ਮਹਿਲਾ ਮੋਰਚਾ ਵਿਚ ਬਹੁਤ ਉਤਸਾਹ ਸੀ।ਉਨਾਂ ਨੇ ਅਮਿ੍ਰਤਸਰ ਵਿਚ ਵੀ ਮਹਿਲਾ ਮੋਰਚਾ ਨੂੰ ਸਫ਼ਾਈ ਅਭਿਆਨ ਚਲਾਉਣ ਲਈ ਪ੍ਰੇਰਿਤ ਕੀਤਾ ਹੈ।ਭਾਜਪਾ ਮਹਿਲਾ ਮੋਰਚਾ ਦੀ ਜ਼ਿਲਾ ਫਾਜ਼ਿਲਕਾ ਪ੍ਰਧਾਨ ਮੋਨਾ ਕਟਾਰੀਆ ਅਤੇ ਜਨਰਲ ਸਕੱਤਰ ਸੁਮਨ ਜੈਨ ਨੇ ਦੱਸਿਆ ਕਿ ਇਸ ਅਭਿਆਨ ਵਿਚ ਜ਼ਿਲਾ ਕਾਰਜਕਾਰਣੀ ਦੀਆਂ ਮੈਂਬਰਾਂ ਤੋਂ ਇਲਾਵਾ ਫਾਜ਼ਿਲਕਾ ਅਤੇ ਅਬੋਹਰ ਮੰਡਲ ਦੀਆਂ ਮਹਿਲਾ ਮੈਂਬਰਾਂ ਵੀ ਸਹਿਯੋਗ ਕਰ ਰਹੀਆਂ ਹਨ। ਅਭਿਆਨ ਦੇ ਤਹਿਤ ਗਊਸ਼ਾਲਾ ਵੇਹੜੇ ਵਿਚ ਪਹੁੰਚੀਆਂ ਲਗਭਗ 100 ਔਰਤਾਂ ਨੇ ਇੱਕਦਮ ਨਾਲ ਸਫ਼ਾਈ ਦੀ ਕਮਾਨ ਸੰਭਾਲੀ ਅਤੇ ਵੇਖਦੇ ਹੀ ਵੇਖਦੇ ਪੂਰੇ ਵੇਹੜੇ ਨੂੰ ਸਾਫ਼ ਸੁਥਰਾ ਬਣਾ ਦਿੱਤਾ। ਪ੍ਰਦੇਸ਼ ਪ੍ਰਧਾਨ ਮੋਨਾ ਜਾਯਸਵਾਲ, ਮੋਨਾ ਕਟਾਰੀਆ ਅਤੇ ਸੁਮਨ ਜੈਨ ਨੇ ਦੱਸਿਆ ਕਿ ਜਨਮ ਸ਼ਤਾਬਦੀ ਸਮਾਗਮ ਦੇ ਤਹਿਤ ਪਾਰਟੀ ਵੱਲੋਂ ਮਹਿਲਾ ਮੋਰਚਾ ਨੂੰ ਜੋ ਵੀ ਜਿੰਮੇਵਾਰੀ ਸੋਂਪੀ ਜਾਵੇਗੀ, ਉਸ ਨੂੰ ਪੁਰੀ ਤਨਦੇਹੀ ਨਾਲ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਪ੍ਰਦੇਸ਼ ਸਹ ਮੀਡੀਆ ਸਕੱਤਰ ਸੁਬੋਧ ਵਰਮਾ, ਜ਼ਿਲਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ, ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਸੁਸ਼ੀਲ ਜੈਰਥ, ਲੱਡੂ ਗਗਨੇਜਾ, ਜਗਦੀਸ਼ ਬਸਵਾਲ, ਸੰਜੀਵ ਧੂੜੀਆ, ਸੰਦੀਪ ਚਲਾਨਾ, ਮਹਿਲਾ ਮੋਰਚਾ ਦੀ ਜ਼ਿਲਾ ਸਕੱਤਰ ਸਰੋਜ ਗੁਪਤਾ, ਮੰਡਲ ਪ੍ਰਧਾਨ ਰੀਨਾ ਖੁਰਾਣਾ, ਧਾਪੀ ਦੇਵੀ, ਬਿਮਲਾ ਰਾਣੀ, ਬਿੰਦਰ ਕੌਰ, ਲਛਮੀ, ਸਵਿਤਰੀ, ਬਲਜਿੰਦਰ ਕੌਰ, ਸੰਤੋਸ਼ ਪ੍ਰਜਾਪਤੀ, ਬਾਲਾ ਦੇਵੀ, ਰੇਨੂੰ ਸ਼ਰਮਾ, ਗੀਤਾ, ਅਨੀਤਾ ਸ਼ਰਮਾ, ਰੀਆ ਜੈਰਥ, ਰੀਤੂ ਗਾਂਧੀ, ਕਿਰਨ, ਵੀਨਾ ਸ਼ਰਮਾ, ਸੀਮਾ ਵਾਟਸ, ਅਜੂ, ਮੂਰਤੀ ਦੇਵੀ, ਹਰਦੀਪ ਕੌਰ, ਵਿਦਿਆ ਦੇਵੀ, ਸੁਖਪਾਲ ਕੌਰ, ਅੰਜੂ, ਭਾਵਨਾ ਗਾਂਧੀ, ਵੀਨਾ ਕੁੱਕੜ, ਸ਼ੀਤਲ ਬੰਧੂ, ਰਜਨੀ ਆਰੀਆ, ਦਰਸ਼ਨਾ, ਬਿਮਲਾ ਮੇਘਵਾਲ, ਵੈਸ਼ਾਲੀ, ਸਾਵਿਤਰੀ, ਪੂਜਾ ਅਤੇ ਹੋਰ ਮਹਿਲਾ ਵਰਕਰ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply