Saturday, March 7, 2026

ਓਵਰਸਪੀਡ ੳਵਰਲੋਡਿਗ ਦੀ ਵਜਾ ਨਾਲ ਵਾਪਰ ਰਹੇ ਹਨ ਜਿਆਦਾਤਾਰ ਹਾਦਸੇ

PPN1003201701ਅਲਗੋਂ ਕੋਠੀ, 10 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਸੜਕਾਂ ਉਪਰ ਹੋਣ ਵਾਲੇ ਹਾਦਸਿਆਂ ਦੀ ਮੁੱਖ ਵਜਾ ਨਸ਼ਾ ਤੇ ੳਵਰਸਪੀਡ ਹੁੰਦੀ ਹੈ ਉੱਥੇ ਜਿਆਦਾਤਾਰ ਹਾਦਸੇ ੳਵਰਲੋਡਿਗ ਦੀ ਵਜਾ ਨਾਲ ਵਾਪਰ ਰਹੇ ਹਨ, ਜਿਨਾਂ ਕਰਕੇ ਕਈ ਅਨਮੋਲ ਜਿੰਦਗੀਆਂ ਮੋਤ ਦੇ ਮੂੰਹ ਵਿੱਚ ਸਮਾ ਜਾਂਦੀਆਂ ਹਨ ।ਪ੍ਰਸ਼ਾਸ਼ਨ ਵੱਲੋਂ ਇਸ ਸੰਬਧੀ ਕੋਈ ਵੀ ਠੋਸ ਉਪਾਅ ਜਾਂ ਫਿਰ ੳਵਰਲਪਡਿੰਗ ਕਰਨ ਵਾਲਿਆਂ ਤੇ ਸਖਤੀ ਨਹੀ ਕੀਤੀ ਜਾਂਦੀ ਜਿਸ ਕਰਕੇ ਲਗਾਤਾਰ ਹਾਦਸੇ ਵਾਪਰ ਰਹੇ ਹਨ ।ਅਜੇ ਕੁਝ ਸਮਾਂ ਪਹਿਲਾਂ ਫਿਰੋਜਪੁਰ ਜੀਰਾ ਨੈਸ਼ਨਲ ਹਾਈਵੇ ਤੇ ਕੋਲੇ ਨਾਲ ੳਵਰਲੋਡ ਇਕ ਟਰਾਲਾ ਇਕ ਟਵੇਰਾ ਗੱਡੀ `ਤੇ ਪਲਟ ਗਿਆ ਜਿਸ ਵਿਚ ਪਿੰਡ ਪਲਾਸੋਰ ਦੇ ਇਕੋ ਪਰਿਵਾਰ ਦੇ 11 ਮੈਬਰਾਂ ਦੀ ਦਰਦਨਾਕ ਮੋਤ ਹੋ ਗਈ ਸੀ।ਇਹ ਬੇਹਦ ਦਰਦਨਾਕ ਹਾਦਸਾ ਵੀ ੳਵਰਲੋਡਿੰਗ ਦੀ ਵਜਾ ਨਾਲ ਵਾਪਰਿਆ, ਪਰ ਫਿਰ ਪ੍ਰਸ਼ਾਸ਼ਨ ਨੇ ਕੋਈ ਸਬਕ ਨਹੀ ਲਿਆ ।ਇਲਾਕੇ ਦੇ ਭੱਠਿਆਂ ਤੋ ੳਵਰਲੋਡਿੰਗ ਕਰਕੇ ਲੱਦੀਆਂ ਇੱਟਾਂ ਦੀਆਂ ਟਰਾਲੀਆਂ ਆਮ ਹੀ ਦਿਖਾਈ ਦਿੰਦੀਆਂ ਹਨ।ਇਨਾਂ ਇੱਟਾਂ ਵਾਲੀਆਂ ਟਰਾਲੀਆਂ ਵਲੋਂ ਮੋੜ ਕਟਦੇ ਸਮੇਂ ਸੜਕ `ਤੇ ਇੱਟਾਂ ਡਿਗ ਜਾਂਦੀਆਂ ਹਨ। ਜਿਸ ਨਾਲ ਕੋਈ ਵੀ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ।ੳਵਰਲਪਡ ਟਰੈਕਟਰ ਟਰਾਲੀਆਂ ਜਿਨਾਂ ਵਿਚ ਲੋੜ ਤੋਂ ਵਧੇਰੇ ਭਾਰ ਜਿਨਾਂ ਵਿਚ ਰੇਤਾ, ਬਜਰੀ, ਮਿੱਟੀ ਅਤੇ ਭੂੰਗ ਵਾਲੀਆਂ ਟਰਾਲੀਆਂ ਬਣਾ ਕੇ ਤੂੜੀ ਵੀ ਢੋਈ ਜਾਂਦੀ ਹੈ ।
ਇਥੇ ਜਿਕਰਯੋਗ ਹੈ ਕਿ ਕਈ ਟਰੈਕਟਰ ਟਰਾਲੀਆਂ ਤੇ ਟੱਰਕਾਂ ਵਾਲੇ ਨਿਧਾਰਿਤ ਭਾਰ ਤੋਂ ਕਿਤੇ ਜਿਆਦਾ ਭਾਰ ਤੇ ਵਾਹਨ ਆਕਾਰ ਤੋਂ ਕਿਤੇ ਵੱਧ ਆਕਾਰ ਲੈ ਕੇ ਚਲਦੇ ਹਨ ।ਜਿਸ ਨਾਲ ਇਕ ਤਾਂ ਟ੍ਰੈਫਿਕ ਸੱਮਸਿਆ ਹੁੰਦੀ ਹੈ ਦੂਜਾ ਇਸ ਦੇ ਪਿਛੇ ਚੱਲ ਰਹੇ ਕਿਸੇ ਵੀ ਵਾਹਨ ਵਲੋਂ ਇਸ ਨੂੰ ਪਾਰ ਕਰ ਕੇ ਅੱਗੇ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ।ਇਸ ਬਾਰੇ ਪ੍ਰਸ਼ਾਸ਼ਨ ਨੂੰ ਗੰਭੀਰਤਾ ਨਾਲ ਸੋਚ ਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਦੁਖਦਾਈ ਹਾਦਸਾ ਨਾ ਵਾਪਰ ਸਕੇ ।ਇਲਾਕੇ ਦੇ ਸਮਾਜ ਸੇਵੀ ਜਸਵਿੰਦਰ ਸਿੰਘ ਜੱਸ ਅਮਰਜੀਤ ਸਿੰਘ ਅਮਰਕੋਟ, ਨਾਜਰ ਲਾਖਣਾ, ਬਲਦੇਵ ਸਿੰਘ ਆਦਿ ਨੇ ਐਸ.ਐਸ.ਪੀ ਤਰਨ ਤਾਰਨ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਇਨਾਂ ੳਵਰਲੋਡ ਵਾਹਨਾ ਖਿਲਾਫ ਸਿੰਕਜਾ ਕੱਸਿਆ ਜਾਵੇ ਤਾਂ ਜੋ ਕੋਈ ਦਰਦਨਾਕ ਹਾਦਸਾ ਨਾ ਵਾਪਰ ਸਕੇ।ਇਸ ਸੰਬਧੀ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਵਿਰਦੀ ਨਾਲ ਗੱਲ ਕੀਤੀ ਤਾਂ ਉਨਾਂ ਹਰ ਵਾਰ ਦੀ ਤਰਾਂ ਇਹੀ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲਘਣਾ ਕਰਨ ਵਾਲਿਆਂ ਨੂੂੰ ਬਖਸ਼ਿਆ ਨਹੀ ਜਾਵੇਗਾ।ਪਰ ਇਥੇ ਦਸਣਯੋਗ ਹੈ ਕਿ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਨੂੰ ਕਈ ਵਾਰੀ ਇਸ ਸੰਬਧੀ ਜਾਣੂ ਕਰਵਾਇਆ, ਪਰ ਪਰਨਾਲਾ ਫਿਰ ਉਥੇ ਦਾ ਉਥੇ ਹੀ ਹੈ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply