Saturday, March 7, 2026

ਅਮਨਦੀਪ ਹਸਪਤਾਲ ‘ਚ ਫ਼ਿਜ਼ਿਓਥੇਰਪੀ ‘ਤੇ 2 ਰੋਜਾ ਵਰਕਸ਼ਾਪ ਹੋਈ ਮੁਕੰਮਲ

PPN1003201702ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਹਤ ਪ੍ਰਣਾਲੀ ‘ਚ ਫ਼ਿਜ਼ਿਓਥੈਰ੍ਪੀ ਨੇ ਆਪਣਾ ਵਖਰਾ ਤੇ ਮਹਤਵਪੂਰਨ ਥਾਂ ਬਣਾ ਲਿਆ ਹੈ ਗੰਭੀਰ ਰੋਗੀਆਂ ਦੇ ਇਲਾਜ਼ ‘ਚ ਇਸ ਦੇ ਲਾਭ ਨੇ ਆਈ.ਸੀ.ਯੂ ਵਿੱਚ ਫ਼ਿਜ਼ਿਓਥੈਰ੍ਪਿਸਟ ਮਾਹਿਰਾਂ ਦੀ ਮੌਜੂਦਗੀ ਨੂੰ ਲਾਜ਼ਮੀ ਬਣਾ ਦਿੱਤਾ ਹੈ।ਗੰਭੀਰ ਮਰੀਜਾਂ ਦੀ ਦੇਖ-ਭਾਲ ਲਈ ਫ਼ਿਜ਼ਿਓਥੈਰ੍ਪੀ ਪ੍ਰਣਾਲੀ ‘ਚ ਹੋਈਆਂ ਤਬਦੀਲੀਆਂ ਤੇ ਸੁਧਾਰਾਂ ਨੇ ਅਪ੍ਰੇਸ਼ਨ ਤੋਂ ਪਹਿਲਾਂ ਤੇ ਬਾਅਦ ‘ਚ ਮਰੀਜਾਂ ਨੂ ਜਲਦੀ ਤੰਦਰੁਸਤ ਹੋਣ ‘ਚ ਬਹੁਤ ਮਦਦ ਕੀਤੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਵੀ.ਪੀ ਗੁਪਤਾ-ਚੀਫ਼ ਫ਼ਿਜ਼ਿਓਥੈਰੇਪਿਸਟ ਸੀ.ਟੀ ਵਿਭਾਗ ਏਮਜ਼ ਨਵੀਂ ਦਿੱਲੀ ਨੇ ਅਮਨਦੀਪ ਹਸਪਤਾਲ, ਅੰਮ੍ਰਿਤਸਰ ਵਲੋਂ ਆਯੋਜਿਤ ਦੋ ਰੋਜ਼ਾ ਫ਼ਿਜ਼ਿਓਥੈਰੇਪੀ ਵਰਕਸ਼ਾਪ ਦੌਰਾਨ ਹਾਜ਼ਿਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ।ਇਸ ਵਰਕਸ਼ਾਪ ਦਾ ਵਿਸ਼ਾ ਸੀ ਸੀ.ਸੀ.ਯੂ ਅਤੇ ਆਈ.ਸੀ.ਯੂ ਵਿਚ ਫ਼ਿਜ਼ਿਓਥੈਰੇਪੀ ਮਾਹਿਰਾਂ ਦਾ ਯੋਗਦਾਨ ਵਰਕਸ਼ਾਪ ਡਾ. ਆਯੋਜਨ ਅਮਨਦੀਪ ਹਸਪਤਾਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਕੀਤਾ
ਇਸ 2 ਰੋਜ਼ਾ ਵਰਕਸ਼ਾਪ ਦਾ ਆਯੋਜਨ ਓਹਨਾਂ ਨੌਜਵਾਨ ਫ਼ਿਜ਼ਿਓਥੈਰੇਪੀ ਵਿਦਿਆਰਥੀਆਂ ਲਈ ਕੀਤਾ ਗਿਆ ਸੀ, ਜਿਨ੍ਹਾਂ ਦੇ ਕਾਲਜਾਂ ਵਿਚ ਆਈ.ਸੀ.ਯੂ. ਦੀ ਸਹੁਲਤ ਉਪਲਬਧ ਨਹੀਂ ਹੈ ਤੇ ਓਹ ਇਸਦੀ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹਨ।ਅਜਕਲ ਫ਼ਿਜ਼ਿਓਥੈਰ੍ਪੀ ਮਾਹਿਰਾਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ ਤਰਾਂ ਦੀਆਂ ਵਰਕਸ਼ਾਪਾਂ ਓਹਨਾਂ ਦੀਆਂ ਯੋਗਤਾਵਾਂ ਨੂੰ ਹੋਰ ਨਿਖਾਰਦੀਆਂ ਹਨ।ਵਰਕਸ਼ਾਪ ਦਾ ਆਯੋਜਨ ਇਸ ਢੰਗ ਨਾਲ ਕੀਤਾ ਗਿਆ ਸੀ ਕਿ ਇਸ ਨਾਲ ਆਈ.ਸੀ.ਯੂ ਵਿੱਚ ਮਰੀਜ਼ ਦੀ ਸਾੰਭ ਸੰਭਾਲ ਦੇ ਨਾਲ ਨਾਲ ਇਸ ਖੇਤਰ ‘ਚ ਆਈਆਂ ਤਬਦੀਲੀਆਂ ਤੇ ਵਿਕਾਸ ‘ਤੇ ਵੀ ਚਾਨਣਾ ਪਾਇਆ ਗਿਆ
ਇਸ ਮੌਕੇ ਡਾ. ਗੁਪਤਾ ਤੋਂ ਇਲਾਵਾ ਇਸ ਵਰਕਸ਼ਾਪ ਨੂੰ ਡਾ. ਸਚਿਨ ਭੂਸ਼ਣ ਫ਼ਿਜ਼ਿਓਥੈਰੇਪਿਸਟ, ਸੀ.ਟੀ ਵਿਭਾਗ ਏਮਜ਼, ਨਵੀਂ ਦਿੱਲੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਫ਼ਿਜ਼ਿਓਥੇਰਪੀ ਵਿਭਾਗ ਦੇ ਡਾ. ਅਰਚਨਾ, ਡਾ. ਅਮਨਦੀਪ ਕੌਰ ਮੈਡੀਕਲ ਡਾਇਰੈਕਟਰ ਅਮਨਦੀਪ ਹਸਪਤਾਲ, ਡਾ. ਦਪਿੰਦਰ ਕੌਰ, ਡਾ. ਮਨੀ ਬਜਾਜ, ਡਾ. ਅਮਨਦੀਪ ਕੌਰ ਫ਼ਿਜ਼ਿਓਥੈਰੇਪਿਸਟ, ਨੇ ਵੀ ਸੰਬੋਧਿਤ ਕੀਤਾ ਵਰਕਸ਼ਾਪ ਵਿਚ ਇਲਾਕੇ ਦੇ ਵਖ-ਵਖ ਕਾਲਜਾਂ ਦੇ 45 ਤੋਂ ਵਧ ਵਿਧਿਆਰਥੀਆਂ ਨੇ ਭਾਗ ਲਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply