Sunday, August 30, 2026

ਨੈਤਿਕ ਕਦਰਾਂ-ਕੀਮਤਾਂ ਸਬੰਧੀ ਭਾਸ਼ਨ ਆਯੋਜਿਤ

PPN1003201704ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਨੈਤਿਕ ਭਾਸ਼ਨ ਕਰਵਾਇਆ ਗਿਆ। ਜਿਸ ਦੀ ਅਗਵਾਈ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ, ਕਾਲਜ ਮੈਨੇਜਰ ਸੁਰਜਨ ਸਿੰਘ ਘੁਲਿਆਣੀ ਅਤੇ ਯੂਥ ਸੇਵਾਵਾਂ ਅਧੀਨ ‘‘ਰੈੱਡ ਰਿਬਨ ਕਲੱਬ” ਇੰਚਾਰਜ ਮਿਸਿਜ਼ ਪਰਮਜੀਤ ਕੌਰ ਢਿੱਲੋਂ ਵੱਲੋਂ ਕੀਤੀ ਗਈ ਇਸ ਮੌਕੇ ਮੁੱਖ ਬੁਲਾਰੇ ਅਵਨਿੰਦਰਪਾਲ ਸਿੰਘ(ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਨੇ ਆਪਣੇ ਲੈਕਚਰ ਵਿੱਚ ਬਹੁਤ ਸਾਰੇ ਵਿਸ਼ਿਆਂ ਨੂੰ ਛੋਹ ਦਿੰਦਿਆਂ ਡਿੱਗ ਰਹੀਆਂ ਨੈਤਿਕ ਕਦਰਾਂ-ਕੀਮਤਾਂ,ਨਸ਼ਾ, ਨਕਰਾਤਮਕ ਸੋਚ ਨੂੰ ਸੁਚਿਆਰਾ ਬਣਾਉਣਾ, ਬੁਰੇ ਦਾ ਭਲਾ ਕਰਨਾ, ਨਿਮਰਤਾ ਵਰਗੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰ ਕੇ ਸੁਚੱਜਾ ਜੀਵਨ ਜਿਊਣਾ ਆਦਿ ਬਾਰੇ ਚਾਨਣਾ ਪਾਇਆ ਆਪਣੇ ਜੀਵਨ ਵਿਚ ਧਾਰਨ ਕਰਨ ਦੀ ਪ੍ਰੇਰਣਾ ਵਿਦਿਆਰਥੀਆਂ ਨੂੰ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਵੱਲੋਂ ਬੁਲਾਰੇ ਦਾ ਧੰਨਵਾਦ ਕੀਤਾ ਗਿਆ । ਵਿਦਿਆਰਕੀਆਂ ਵਲੋਂ ਕਾਲਜ ਦੀ ਚਾਰ ਦੀਵਾਰੀ ਤੇ ਪੇਟਿੰਗ ਕੀਤੀ ਅਤੇ ਪ੍ਰਬੰਧਕਾਂ ਵਲੋਂ ਇਨ੍ਹਾਂ ਨੂੰ ਇਨਾਮ ਵੀ ਵੰਡੇ ਗਏ । ਸਟੇਜ਼ ਸਕੱਤਰ ਦੀ ਭੂਮਿਕਾ ਡਾ. ਪਰਵਿੰਦਰ ਕੌਰ ਵੱਲੋਂ ਬਾਖੂਬੀ ਨਿਭਾਈ ਗਈ ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply