ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸੁਵਿਧਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਜ਼ੋਰਦਾਰ ਤਰੀਕੇ ਨਾਲ ਸ਼ੁਰੂ ਕਰਨ ਲਈ ਲਾਮਬੰਦੀ ਦੇ ਮਕਸਦ ਨਾਲ ਸ਼ੁਰੂ ਕਰਨ ਲਈ ਜ਼ੋਨ ਪੱਧਰੀ ਮੀਟਿੰਗਾਂ ਦੇ ਸਿਲਸਿਲੇ ਤਹਿਤ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਮੁਲਾਜ਼ਮਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਮੀਟਿੰਗ ਕਾਰਵਾਈ ਕਰਦਿਆਂ ਨਿਰਮਲ ਸਿੰਘ ਮੋਗਾ,ਜਸਪ੍ਰੀਤ ਸਿੰਘ ਮੋਗਾ ਅਤੇ ਜ਼ਿਲ੍ਹਾ ਰੋਪੜ ਪ੍ਰਧਾਨ ਗੁਰਜੀਤ ਸਿੰਘ ਵਲੋਂ ਅਕਾਲੀ/ਭਾਜਪਾ ਸਰਕਾਰ ਵਲੋਂ ਸੁਵਿਧਾ ਕਾਮਿਆਂ ਨਾਲ ਕੀਤੇ ਗਏ ਧੋਖੇ ਅਤੇ ਖਿਲਵਾੜ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਵਿੰਦਰ ਰਵੀ,ਜਨਰਲ ਸਕੱਤਰ ਵਰਿੰਦਰਪਾਲ ਸਿੰਘ, ਜ਼ਿਲ੍ਹਾ ਰੋਪੜ ਤੋਂ ਸਤਨਾਮ ਸਿੰਘ, ਜ਼ਿਲ੍ਹਾ ਮੋਹਾਲੀ ਤੋਂ ਪ੍ਰਧਾਨ ਹਰਕ੍ਰਿਸ਼ਨ ਸਿੰਘ, ਹਰਪ੍ਰੀਤ ਸਿੰਘ, ਫਤਿਹਗੜ ਸਾਹਿਬ ਤੋਂ ਗੌਰਵ ਸੂਦ, ਦਵਿੰਦਰ ਸਿੰਘ, ਸੰਦੀਪ ਸਿੰਘ, ਨਵਾਂ ਸ਼ਹਿਰ ਤੋਂ ਪ੍ਰਧਾਨ ਹਰਮਿੰਦਰ ਸਿੰਘ ਆਦਿ ਨੇ ਕਿਹਾ ਕਿ ਪਿਛਲੀ ਅਕਾਲੀ/ਭਾਜਪਾ ਸਰਕਾਰ ਵਲੋਂ ਸੁਵਿਧਾ ਕਰਮਚਾਰੀਆਂ ਨਾਲ ਧੱਕੇ-ਸ਼ਾਹੀ ਕਰਕੇ ਉਨ੍ਹਾਂ ਤੋਂ ਰੋਜ਼ਗਾਰ ਖੋਇਆ ਗਿਆ ਹੈ। ਜਿਸ ਦੇ ਸਦਕੇ ਸੁਵਿਧਾ ਕਰਮਚਾਰੀਆਂ ਦੇ ਮੰਨਾਂ ’ਚ ਕਾਫ਼ੀ ਰੋਸ ਹੈ। ਉਨ੍ਹਾਂ ਨੇ ਆਉਂਦੀ ਪੰਜਾਬ ਸਰਕਾਰ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨਵਾਉਣ ਲਈ ਕਮਰ-ਕੱਸ ਲਈ ਹੈ ਉਹ ਹਰ ਕਿਸੇ ਕੀਮਤ ਤੇ ਆਪਣੀਆਂ ਨੌਕਰੀਆਂ ਵਾਪਿਸ ਹਾਸਿਲ ਕਰਕੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਸ ਦਿਨ ਸੋਂਹ ਚੁੱਕਣ ਦੀ ਰਸਮ ਕੀਤੀ ਜਾਵੇਗੀ। ਉਸ ਦਿਨ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਠੇਕਾ ਮੁੁਲਾਜ਼ਮ ਸੰਘਰਸ਼ ਮੋਰਚਾ ਦੇ ਝੰਡੇ ਹੇਠ ਇੱਕ ਭਾਰੀ ਇੱਕਠ ਕਰਕੇ ਵੱਡੇ ਪੱਧਰ ਤੇ ਰੋਸ ਰੈਲੀ ਕੀਤਾ ਜਾਵੇਗੀ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media