Saturday, March 7, 2026

ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਿਨ

PPN1003201707ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਸੈਪ (ਸਿਸਟਮ, ਐਪਲੀਕੇਸ਼ਨਜ਼ ਐਂਡ ਪ੍ਰੋਡਕਟ ਇਨ ਡਾਟਾ ਪ੍ਰੇਸੈਸਿੰਗ) ਬਾਰੇ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਿਨ ਕੀਤਾ ਗਿਆ।ਸੈਪ ਇੱਕ ਇੰਟਰਪਰਾਈਜ਼ ਸਰੋਤ ਯੋਜਨਾਬੰਦੀ ਸਾਫ਼ਟਵੇਅਰ ਹੈ।ਜਿਸ ਨੂੰ ਈ-ਬਿਜਨਸ ਐਪਲੀਕੇਸ਼ਨਜ਼ ਪੇਸ਼ ਕਰਨ ਵਾਲੀ ਜਰਮਨ ਕਾਰਪੋਰੇਸ਼ਨ ਦੁਆਰਾ ਬਣਾਇਆ ਗਿਆ ਹੈ। ਇਸ ਵਰਕਸ਼ਾਪ ਵਿੱਚ ਮਿਸਟਰ ਸੁਸ਼ੀਲ ਸਾਲਵੇ ਮੁੱਖੀ, ਸੈਪ ਟਰੇਨਿੰਗ ਸਰਵਿਸਜ਼, ਸੀਡ, ਸੈਪ ਅਕਾਦਮੀ ਨੇ ਸੰਸਥਾ ਦੇ 500 ਤੋਂ ਵਧੇਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਉਨ੍ਹਾਂ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਮਾਰਕੀਟ ਵਿੱਚ ਨੌਕਰੀ ਦੇ ਉਪਲੱਬਧ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਸਿਖਲਾਈ ਦੇਣਾ ਹੈ। ਸੈਪ ਨੇ ਬੀ.ਟੈਕ ਬੀ.ਸੀ.ਏ, ਐਮ.ਐਸ.ਸੀ (ਆਈ.ਟੀ), ਐਮ.ਬੀ.ਏ ਅਤੇ ਬੀ.ਬੀ.ਏ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ, ਸਿਖਲਾਈ ਅਤੇ ਸਰਟੀਫਿਕੇਟ ਪ੍ਰਦਾਨ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨਾਲ ਇੱਕ ਸਮਝੌਤਾ ਕੀਤਾ ਹੈ। ਸੈਪ ਅੱਜ ਦੇ ਵਪਾਰਕ ਅਤੇ ਤਕਨੀਕੀ ਇਨਕਲਾਬ ਦੇ ਧੁਰੇ ’ਤੇ ਹੈ ਅਤੇ ਇਸ ਦੀ ਚੰਗੀ ਕਦਰ ਹੈ ।ਮਿਸਟਰ ਸਾਲਵੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬਿਹਤਰ ਨੌਕਰੀ ਦੇ ਮੌਕੇ ਲੈਣ ਲਈ ਸੈਪ ਦੇ ਪ੍ਰਮਾਣ ਪੱਤਰ ਘੱਟੋ-ਘੱਟ ਕੀਮਤ ’ਤੇ ਮੁਹੱਈਆ ਕਰਵਾਏ ਜਾਣਗੇ । ਜ਼ਿਕਰਯੋਗ ਹੈ ਕਿ ਸੈਪ ਨੇ ਕਾਰਪੋਰੇੇਟ ਜਗਤ ਦੀ ਮੁਹਾਰਤ ਨੂੰ ਵਧਾਉਣ ਲਈ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਦੇ ਹੁਨਰ ਨੂੰ ਰੋਸ਼ਨ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਮਾਡਲ ਸੈਂਟਰ ਵਜੋਂ ਸਥਾਪਤ ਕਰਨ ਦੀ ਸਿਫਾਰਸ਼ ਵੀ ਕੀਤੀ ਹੈ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਦੀ ਬਿਹਤਰ ਭਵਿੱਖ ਲਈ ਅਜਿਹੀ ਮੁੱਲਵਾਨ ਵਰਕਸ਼ਾਪ ਦਾ ਪ੍ਰਬੰਧ ਕਰਨ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply