Tuesday, June 23, 2026

ਵੋਟਾਂ ਦੀ ਗਿਣਤੀ ਨੂੰ ਲੈ ਕੇ ਆਡੀਟੋਰੀਅਮ ਵਿਖੇ ਕੀਤੀ ਗਈ ਰਿਹਰਸਲ

PPN1003201720ਪਠਾਨਕੋਟ, 10 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਦੀਆਂ ਆਮ ਚੋਣਾਂ-2017 ਦੀਆਂ ਵੋਟਾਂ ਦੀ ਗਿਣਤੀ ਲਈ ਐਸ.ਐਮ.ਡੀ. ਆਰ.ਐਸ.ਡੀ. ਕਾਲਜ ਪਠਾਨਕੋਟ ਵਿਖੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਅੱਜ ਦੂਸਰੀ ਰਿਹਰਸਲ ਕੀਤੀ ਗਈ ਹੈ । ਇਹ ਪ੍ਰਗਟਾਵਾ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ -ਕਮ- ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਅੱਜ ਸਥਾਨਕ ਆਡੀਟੋਰੀਅਮ ਪਠਾਨਕੋਟ ਵਿਖੇ ਕਾਂਊਟਿੰੰਗ ਨੂੰ ਲੈ ਕੇ ਕੀਤੀ ਦੂਸਰੀ ਰਿਹਰਸਲ ਦੇ ਦੋਰਾਨ ਸੰਬੋਧਨ ਕਰਦਿਆਂ ਕੀਤਾ। ਰਿਹਰਸਲ ਵਿੱਚ ਵਿਧਾਨ ਸਭਾ ਹਲਕਾ003-ਪਠਾਨਕੋਟ ਲਈ ਨਿਯੁਕਤ ਕੀਤੇ ਅਬਜਰਬਰ ਸ੍ਰੀ ਪੁਨੀਤ ਕੁਮਾਰ ਆਈ.ਏ.ਐਸ, ਵਿਧਾਨ ਸਭਾ ਹਲਕਾ 001-ਸੁਜਾਨਪੁਰ ਲਈ ਨਿਯੁਕਤ ਕੀਤੇ ਅਬਜਰਬਰ ਸ੍ਰੀ ਅਰਵਿੰਦ ਕੁਮਾਰ ਚੋਰਸੀਆ ਅਤੇ ਵਿਧਾਨ ਸਭਾ ਹਲਕਾ 002- ਭੋਆ ਲਈ ਨਿਯੁਕਤ ਕੀਤੇ ਅਬਜਰਬਰ ਸ੍ਰੀ ਵਿਜੈ ਕੁਮਾਰ ਸਿੰਘ ਵਿਸ਼ੇਸ ਰੂਪ ਵਿੱਚ ਹਾਜ਼ਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ-ਕਮ- ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ , ਸ. ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 002-ਭੋਆ, ਸੁਰਿੰਦਰ ਸਿੰਘ ਐਸ.ਡੀ.ਐਮ. ਪਠਾਨਕੋਟ-ਕਮ- ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਅਤੇ ਸਮੂਹ ਕਾਂਊਟਿੰਗ ਸਟਾਫ, ਮਾਈਕ੍ਰੋ ਆਬਜਰਬਰ ਅਤੇ ਹੋਰ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ 11 ਮਾਰਚ 2017 ਨੂੰ ਵੋਟਾਂ ਦੀ ਗਿਣਤੀ ਦੋਰਾਨ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਊਟਿੰਗ ਹਾਲ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮਰਾ, ਹਥਿਆਰ ਅਤੇ ਮੋਬਾਇਲ ਫੋਨ ਲੈ ਕੇ ਜਾਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਕਾਂਊਟਿੰਗ ਹਾਲ ਦੇ ਬਾਹਰ ਮੇਨ ਗੇਟ ਉਪਰ ਵਿਵਸਥਾਂ ਕੀਤੀ ਜਾਵੇਗੀ ਅਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇਗੀ , ਕਾਂਊਟਿੰਗ ਹਾਲ ਅੰਦਰ ਦਾਖਲ ਹੋਣ ਤੋਂ ਪਹਿਲਾ ਸਮੁੱਚੇ ਚੋਣ ਡਿਊਟੀ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਚੈਕਿੰਗ ਕਰ ਕੇ ਸਟਰਾਂਗ ਰੂਮ ਦੇ ਅੰਦਰ ਭੇਜਿਆ ਜਾਵੇਗਾ। ਇਸ ਮੋਕੇ ਤੇ ਸ੍ਰੀ ਸੁਰਿੰਦਰ ਸਿੰਘ ਐਸ.ਡੀ.ਐਮ. ਪਠਾਨਕੋਟ-ਕਮ- ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਨੇ ਚੋਣਾਂ ਦੀ ਡਿਊਟੀ ਲਈ ਲਗਾਏ ਗਏ ਸਟਾਫ ਨੂੰ ਉਨ੍ਹਾਂ ਦੇ ਕਾਰਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਾਂਊਟਿੰਗ ਸਟਾਫ ਨੂੰ ਹਦਾਇਤ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਦਾ ਧਿਆਨ ਰੱਖਿਆ ਜਾਵੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply