ਸਮਰਾਲਾ, 10 ਮਾਰਚ (ਪੰਜਾਬ ਪੋਸਟ- ਕੰਗ) – ਸਰਕਾਰੀ ਹਸਪਤਾਲ ਨਾਨੋਵਾਲ ਵਿਖੇ ਸਮਾਜ ਸੇਵੀ ਸੰਸਥਾ ਫਰੈਡਜ਼ ਫਾਉਂਡੇਸ਼ਨ ਐਨ. ਜੀ. ਓ. ਸਮਰਾਲਾ ਵੱਲੋਂ ਲੋੜਵੰਦ ਮਰੀਜਾਂ ਨੂੰ ਨਜ਼ਰ ਦੀਆਂ ਮੁਫ਼ਤ ਐਨਕਾਂ ਵੰਡੀਆਂ ਗਈਆਂ। ਐਨ. ਜੀ. ਓ. ਦੇ ਪ੍ਰਧਾਨ ਪਰਵਿੰਦਰ ਸਿੰਘ ਬੱਲੀ ਅਤੇ ਖਜਾਨਚੀ ਰਾਜੀਵ ਵਰਮਾ ਨੇ ਦੱਸਿਆ ਕਿ ਐਨ. ਆਰ. ਆਈ. ਵਰਿੰਦਰ ਸਿੰਘ ਸੋਹੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿੱਚ ਐਨਕਾਂ ਵੰਡਣ ਦੀ ਰਸਮ ਸੁਦਾਗਰ ਸਿੰਘ ਸੋਹੀ ਨਾਨੋਵਾਲ ਅਤੇ ਫਾਰਮਾਸਿਸਟ ਹਰਜਿੰਦਰਪਾਲ ਸਿੰਘ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਵਰਨਣ ਯੋਗ ਹੈ ਕਿ ਇਸ ਸੰਸਥਾ ਨੇ ਪਹਿਲਾ ਇਸ ਪਿੰਡ ਦੇ ਹਸਪਤਾਲ ਵਿੱਚ 590 ਮਰੀਜਾਂ ਦਾ ਮੁਫ਼ਤ ਚੈੱਕ-ਅੱਪ ਦਾ ਦੂਸਰਾ ਸਲਾਨਾ ਕੈਂਪ ਲਗਾਕੇ 90 ਲੋੜਵੰਦ ਮਰੀਜਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ ਲੈਨਜ ਪੁਆਕੇ ਇਲਾਜ ਕੀਤਾ ਹੈ ਅਤੇ ਹੁਣ ਮਰੀਜਾਂ ਨੂੰ ਮੁਫ਼ਤ ਐਨਕਾਂ ਵੰਡਣਾ ਬਹੁਤ ਹੀ ਸ਼ਲਾਘਾਯੋਗ ਉਦਮ ਹੈ।ਸੰਸਥਾ ਦੇ ਪ੍ਰਧਾਨ ਪਰਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਦੇ ਕਾਰਜ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਹੀ ਜਾਰੀ ਰਹਿਣਗੇ।ਇਸ ਮੌਕੇ ਜਸਵੰਤ ਸਿੰਘ ਸੋਹੀ, ਦਰਪਣ ਸ਼ਰਮਾ, ਕਾਕਾ ਸਿੰਘ, ਗੁਰਸੇਵਕ ਸਿੰਘ, ਨਿਰਮਲ ਕੌਰ ਆਸ਼ਾ ਵਰਕਰ, ਗੁਰਕਰਨਜੀਤ ਸਿੰਘ, ਬਲਜੀਤ ਸਿੰਘ ਬੱਗਾ, ਗੁਲਜਾਰ ਸਿੰਘ, ਜੋਗਾ ਸਿੰਘ, ਬਹਾਦਰ ਸਿੰਘ, ਰਵਿੰਦਰ ਸਿੰਘ ਸੋਹੀ, ਜੱਗਾ ਪੰਧੇਰ, ਮਦਨ ਲਾਲ ਅਤੇ ਸੋਰਣ ਸਿੰਘ ਨੰਬਰਦਾਰ ਆਦਿ ਨਗਰ ਨਿਵਾਸੀ ਪਿੰਡ ਨਾਨੋਵਾਲ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media