Tuesday, June 23, 2026

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਦੀ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਹੋਈ

ਸਮਰਾਲਾ, 10 ਮਾਰਚ (ਪੰਜਾਬ ਪੋਸਟ- ਕੰਗ) – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਮਰਾਲਾ ਮੰਡਲ ਦੇ ਸਮੂਹ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾ ਪ੍ਰਧਾਨ ਵਲੋਂ ਇਸ ਮੰਡਲ ਦੇ ਅਧੀਨ ਪੈਦੇ ਪੈਨਸ਼ਨਰ ਜੋ ਸਾਡੇ ਤੋਂ ਵਿਛੜ ਚੁੱਕੇ ਹਨ। ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖਿਆ ਗਿਆ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਉਸ ਤੋਂ ਬਾਅਦ ਸਾਰੇ ਪੈਨਸ਼ਨਰਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਸਕੱਤਰ ਵਲੋਂ ਉਨ੍ਹਾਂ ਨੂੰ ਨੋਟ ਕੀਤਾ ਗਿਆ। ਸਕੱਤਰ ਵੱਲੋਂ ਨੋਟ ਕਰਨ ਤੋਂ ਬਾਅਦ ਉਸ ਦਾ ਇੱਕ ਲਿਖਤੀ ਏਜੰਡਾ ਕਾਰਜਕਾਰੀ ਇੰਜੀਨੀਅਰ ਸਮਰਾਲਾ ਨੂੰ ਮੀਟਿੰਗ ਵਾਸਤੇ ਦਿੱਤਾ ਜਾਵੇਗਾ। ਇਕ ਹੋਰ ਮਤਾ ਪਾਸ ਕੀਤਾ ਗਿਆ ਕਿ ਪੈਨਸ਼ਨਰਾਂ ਨੂੰ ਪਹਿਲਾਂ ਡੀ. ਏ. ਦਾ ਬਕਾਇਆ ਜਲਦੀ ਤੋਂ ਜਲਦੀ ਨਕਦ ਦਿੱਤਾ ਜਾਵੇ। ਇਸ ਦੇ ਨਾਲ ਹੀ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ। ਜੋ ਆਤਰਿਮ ਰੀਲੀਫ 01-01-17 ਤੋਂ ਦਿੱਤੀ ਹੈ ਉਹ 01-01-2016 ਤੋਂ ਲਾਗੂ ਕੀਤੀ ਜਾਵੇ। ਇਹ 50 ਆਤਰਿੰਮ ਰੀਲਿਫ ਘੱਟ ਤੋਂ ਘੱਟ 50 ਪ੍ਰਤੀਸ਼ਤ ਦੀ ਬਜਾਏ 150 ਪ੍ਰਤੀਸ਼ਤ ਦਿੱਤੀ ਜਾਵੇ। ਕੈਸ਼ਲੈਸ ਸਕੀਮ ਦੁਬਾਰਾ ਚਾਲੂ ਕੀਤੀ ਜਾਵੇ। ਰਿਟਾਇਰਡ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਨੂੰ ਬਿਜਲੀ ਖਪਤ ਵਿੱਚ ਰਿਆਇਤ ਦਿੱਤੀ ਜਾਵੇ। ਇਹ ਸਾਰੀਆਂ ਮੰਗਾਂ ਨਵੀਂ ਆਉਣ ਵਾਲੀ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਇਸ ਨੂੰ ਤੁਰੰਤ ਲਾਗੂ ਕਰੇ। ਜੇਕਰ ਨਵੀਂ ਬਣੀ ਸਰਕਾਰ ਲਾਗੂ ਨਹੀਂ ਕਰਦੀ ਤਾਂ ਮਜ਼ਬੂਰਨ ਪੈਨਸ਼ਨਰਾਂ ਨੂੰ ਤਿੱਖਾ ਸੰਘਰਸ਼ ਕਰਨਾ ਪਵੇਗਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਪ੍ਰਧਾਨ, ਜੁਗਲ ਕਿਸ਼ੋਰ ਸਾਹਨੀ ਸਕੱਤਰ, ਪ੍ਰੇਮ ਸਿੰਘ ਵਾਇਸ ਪ੍ਰਧਾਨ, ਸਕੱਤਰ ਗੁਰਬਚਨ ਸਿੰਘ, ਸਲਾਹਕਾਰ ਬਚਨ ਸਿੰਘ, ਖਜਾਨਚੀ ਦਰਸ਼ਨ ਸਿੰਘ, ਜਗਤਾਰ ਸਿੰਘ ਪ੍ਰੈਸ ਸਕੱਤਰ, ਓਮ ਪਕਾਸ਼, ਪ੍ਰੇਮ ਕੁਮਾਰ, ਪ੍ਰੇਮ ਚੰਦ, ਰਾਮ ਸਵਰਨ, ਬਿਕਰਜੀਤ , ਜਗਮੋਹਨ ਸਿੰਘ, ਭੁਪਿੰਦਰ ਸਿੰਘ, ਪ੍ਰੇਮ ਚੰਦ ਸਿਹਾਲਾ, ਬੰਤ ਸਿੰਘ ਘੁਲਾਲ, ਮੋਹਣ ਸਿੰਘ, ਕੁਲਵੰਤ ਸਿੰਘ ਜੱਗੀ, ਅਮ੍ਰਿਤ ਸਵਰੂਪ, ਰਾਜਾ ਰਾਮ, ਰਾਕੇਸ਼ ਕੁਮਾਰ, ਸੋਹਣ ਸਿੰਘ ਮਾਛੀਵਾੜਾ, ਪੂਰਨ ਸਿੰਘ, ਰਾਮ ਗੋਪਾਲ ਸ਼ੁਕਲਾ, ਮਲਕੀਤ ਸਿੰਘ, ਪ੍ਰਕਾਸ਼ ਸਿੰਘ ਭਗਵਾਨਪੁਰਾ, ਅਮਰਜੀਤ ਸਿੰਘ ਚਹਿਲਾਂ ਆਦਿ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply