Monday, June 22, 2026

ਵਿਧਾਨ ਸਭਾ ਚੋਣਾਂ 2017 `ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, ਅਕਾਲੀ ਭਾਜਪਾ 18 ਅਤੇ ਆਪ 22 `ਤੇ ਸਿਮਟੀ

ਕੈਪਟਨ, ਬਾਦਲ, ਸੁਖਬੀਰ, ਮਜੀਠੀਆ ਤੇ ਮਨਪ੍ਰੀਤ ਜਿੱਤੇ – ਭੱਠਲ, ਜਾਖੜ, ਮਲੂਕਾ ਤੇ ਜੋਸ਼ੀ ਹਾਰੇ
ਅੰਮਿ੍ਰਤਸਰ, 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ)  ਵਿਧਾਨ ਸਭਾ ਚੋਣਾਂ 2017 ਦੀਆਂ ਅੱਜ ਆਏ ਨਤੀਜਿਆਂ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਨਮੋਸ਼ੀਜਨਕ ਹਾਰ ਹੋਈ ਹੈ, ਜਦਕਿ ਕਾਂਗਰਸ ਪਾਰਟੀ ਨੂੰ ਆਸ ਤੋਂ ਵੱਧ 77 ਸੀਟਾਂ ਹਾਸਲ ਹੋਈਆਂ ਹਨ।ਅਕਾਲੀ ਭਾਜਪਾ ਗਠਜੋੜ ਨੂੰ ਕੁੱਲ 18 ਸੀਟਾਂ ਮਿਲੀਆਂ ਜਿੰਨਾਂ ਵਿੱਚ 15 ਅਕਾਲੀ ਦਲ ਤੇ ਭਾਜਪਾ ਦੀਆਂ 3 ਸੀਟਾਂ ਸ਼ਾਮਲ ਹਨ।ਇਸੇ ਤਰਾਂ ਦਿੱਲੀ ਦੀ ਜਿੱਤ ਦੁਹਰਾ ਕੇ 100 ਸੀਟਾਂ ਹਾਸਲ ਕਰ ਕੇ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਆਮ ਆਦਮੀ ਪਾਰਟੀ ਨੂੰ 20 ਸੀਟਾਂ `ਤੇ ਸਬਰ ਕਰਨਾ ਪਿਆ, ਜਦਕਿ ਬੈਂਸ ਭਰਾਵਾਂ ਨੇ ਲੁਧਿਆਣਾ ਵਿੱਚ 2 ਸੀਟਾਂ ਹਾਸਲ ਕੀਤੀਆਂ ਹਨ। Captain Amrinder Singh
ਕਾਂਗਰਸ ਨੇ ਮਾਲਵਾ ਵਿਚ 40 ਸੀਟਾਂ `ਤੇ ਕਬਜ਼ਾ ਕੀਤਾ ਹੈ, ਜਿਥੇ ਸਿਰਸੇ ਵਾਲੇ ਸਾਧ ਦੀ ਹਮਾਇਤ ਵੀ ਅਕਾਲੀ ਦਲ ਦਾ ਕੁੱਝ ਨਾ ਸਵਾਰ ਸਕੀ।ਅਕਾਲੀ ਭਾਜਪਾ ਗਠਜੋੜ ਨੂੰ ਮਾਲਵਾ ਵਿੱਚ 9 ਤੇ ਆਪ ਨੂੰ 20 ਸ਼ੀਟਾਂ ਮਿਲੀਆਂ।ਮਾਝੇ ਤੇ ਦੁਆਬੇ ਵਿੱਚ ਕਾਂਗਰਸ ਨੂੰ ਚੰਗਾ ਹੁੰਗਾਰਾ ਮਿਲਿਆ।
ਅੰਮਿ੍ਰਤਸਰ ਵਿਧਾਨ ਸਭਾ ਦੇ 11 ਹਲਕਿਆਂ ਵਿੱਚੋਂ ਕਾਂਗਰਸ ਨੇ 10 ਸੀਟਾਂ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ 1 ਸੀਟ ’ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਤਰੀ ਹਲਕੇ ਦੀ ਗਿਣਤੀ ਅਜੇ ਜਾਰੀ ਹੈ।
ਹਲਕਾ ਅਜਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਹਰਪ੍ਰਤਾਪ ਸਿੰਘ 18713 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਥੋਂ  ਹਰਪ੍ਰਤਾਪ ਸਿੰਘ ਨੂੰ 61378, ਅਕਾਲੀ ਦਲ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 42665 ਅਤੇ ਆਪ ਦੇ ਉਮੀਦਵਾਰ ਰਾਜਪ੍ਰੀਤ ਸਿੰਘ ਨੂੰ 12749 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 641 ਵੋਟਾਂ ਪਈਆਂ। ਹਲਕਾ ਰਾਜਾਸਾਂਸੀ ਤੋਂ ਕਾਂਗਰਸ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ 5727 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਥੋਂ  ਸੁਖਬਿੰਦਰ ਸਿੰਘ ਸਰਕਾਰੀਆ ਨੂੰ 59628, ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਨੂੰ 53901 ਅਤੇ ਆਪ ਦੇ ਉਮੀਦਵਾਰ ਜਗਜੋਤ ਸਿੰਘ ਢਿਲੋਂ ਨੂੰ 13213 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 917 ਵੋਟਾਂ ਪਈਆਂ। ਹਲਕਾ ਜੰਡਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਬੁੰਡਾਲਾ 18422 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨਾਂ ਨੂੰ 53042 ਵੋਟਾਂ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਡਾ: ਦਲਬੀਰ ਸਿੰਘ ਨੂੰ 34620 ਅਤੇ ਆਪ ਦੇ ਉਮੀਦਵਰ ਹਰਭਜਨ ਸਿੰਘ ਈ:ਟੀ:ਓ ਨੂੰ 33912 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 843 ਵੋਟਾਂ ਪਈਆਂ। ਹਲਕਾ ਅਟਾਰੀ ਤੋਂ ਕਾਂਗਰਸ ਦੇ ਤਰਸੇਮ ਸਿੰਘ ਡੀ:ਸੀ 10202 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨਾਂ ਨੂੰ 55335, ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੂੰ 45133 ਅਤੇ ਆਪ ਦੇ ਉਮੀਦਵਾਰ ਜਸਵਿੰਦਰ ਸਿੰਘ ਜਹਾਂਗੀਰ ਨੂੰ 22558 ਵੋਟਾਂ ਮਿਲੀਆਂ।ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 900 ਵੋਟਾਂ ਪਈਆਂ। ਹਲਕਾ ਬਾਬਾ ਬਕਾਲਾ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ 6587 ਵੋਟਾਂ ਦੇ ਫਰਕ ਨਾਲ ਜੇਤੂ ਐਲਾਨੇ ਗਏ। ਉਨਾਂ ਨੂੰ 45965, ਸ਼ੋ੍ਰਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਨੂੰ 38265 ਅਤੇ ਆਪ ਦੇ ਦਲਬੀਰ ਸਿੰਘ ਟੌਂਗ ਨੂੰ 39378 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 876 ਵੋਟਾਂ ਪਈਆਂ। ਹਲਕਾ ਅੰਮਿ੍ਰਤਸਰ ਸੈਟਰਲ ਤੋਂ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ 21116 ਵੱਡੇ ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨਾਂ ਨੂੰ 51242, ਭਾਜਪਾ ਦੇ ੀ ਤਰੁੱਣ ਚੁੱਘ ਨੂੰ 30126, ਅਤੇ ਆਪ ਉਮੀਦਵਾਰ ਅਜੈ ਗੁਪਤਾ ਨੂੰ 7171 ਵੋਟਾਂ ਪ੍ਰਾਪਤ ਹੋਈਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 919 ਵੋਟਾਂ ਪਈਆਂ।
ਹਲਕਾ ਅੰਮਿ੍ਰਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਜਿਲੇ ਵਿੱਚ ਸਭ ਤੋਂ ਵੱਧ 42809 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨਾਂ ਨੂੰ 60477, ਭਾਜਪਾ ਦੇ ਰਾਜੇਸ਼ ਕੁਮਾਰ ਹਨੀ ਨੂੰ 17668 ਅਤੇ ਆਪ ਦੇ ਸਰਬਜੋਤ ਸਿੰਘ ਧੰਜਲ ਨੂੰ 14715 ਅਤੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਮੰਨਾ ਨੂੰ 1863 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 537 ਵੋਟਾਂ ਪਈਆਂ।
ਹਲਕਾ ਅੰਮਿ੍ਰਤਸਰ ਦੱਖਣੀ ਤੋਂ ਕਾਂਗਰਸ ਦੇ ਉਮੀਦਾਵਰ ਇੰਦਰਬੀਰ ਸਿੰਘ ਬੁਲਾਰੀਆ 22658 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨਾਂ ਨੂੰ 47581 ਵੋਟਾਂ, ਸ੍ਰੋਮਣੀ ਅਕਾਲੀ ਦੇ  ਗੁਪ੍ਰਤਾਪ ਸਿੰਘ ਟਿੱਕਾ ਨੂੰ 16596, ਆਪ ਦੇ ਇੰਦਰਬੀਰ ਸਿੰਘ ਨਿੱਜਰ ਨੂੰ 24923 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 723 ਵੋਟਾਂ ਪਈਆਂ।
ਹਲਕਾ ਅੰਮਿ੍ਰਤਸਰ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਡਾ: ਰਾਜ ਕੁਮਾਰ ਵੇਰਕਾ 26847 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨਾਂ ਨੂੰ 52271, ਭਾਜਪਾ ਦੇ ਰਾਕੇਸ਼ ਗਿੱਲ ਨੂੰ 25424, ਆਪ ਦੇ ਉਮੀਦਵਾਰ ਬਲਵਿੰਦਰ ਸਿੰਘ ਸਹੋਤਾ ਨੂੰ 24731 ਵੋਟਾਂ ਪ੍ਰਾਪਤ ਹੋਈਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 810 ਵੋਟਾਂ ਪਈਆਂ।
ਹਲਕਾ ਮਜੀਠਾ ਤੋਂ ਸ਼੍ਰੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ  ਬਿਕਰਮ ਸਿੰਘ ਮਜੀਠੀਆ 22884 ਵੋਟਾਂ ਦੇ ਫਰਕ ਨਾਲ ਜੇਤੂ ਰਹੇੇ। ਉਨਾਂ ਨੂੰ 65803, ਕਾਂਗਰਸ ਦੇ ਸੁਖਜਿੰਦਰ ਰਾਜ ਸਿੰਘ ਲਾਲੀ ਨੂੰ 42919, ਆਪ ਦੇ ਉਮੀਦਵਾਰ  ਹਿੰਮਤ ਸਿੰਘ ਸ਼ੇਰਗਿਲ ਨੂੰ 10252 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 924 ਵੋਟਾਂ ਪਈਆਂ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply