Tuesday, September 29, 2026

ਪੰਡੋਰੀ ਵੜੈਚ ਵਿਖੇ ਹੋਲਾ ਮਹੱਲਾ ਬੜੀ ਧੂਮ ਧਾਮ ਨਾਲ ਮਨਾਇਆ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) –  ਹੋਲਾ ਮਹੱਲਾ ਦੇ ਸੰਬੰਧ ਵਿੱਚ ਪੰਡੋਰੀ ਵੜੈਚ ਮਜੀਠਾ ਰੋਡ ਡੇਰਾ ਸੰਤ ਬਾਬਾ ਨਿਰੰਜਨ ਸਿੰਘ ਵਿਖੇ ਹੋਲਾ ਮਹੱਲਾ ਸਬੰਧੀ ਤਿੰਨ ਰੋਜਾ ਢਾਡੀ ਦੀਵਾਨ ਸਜਾਏ ਗਏ।ਜਿਸ ਉਘੇ ਢਾਡੀ ਜਥੇ ਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਤੇ ਇਤਿਹਾਸਕ ਪ੍ਰਸੰਗ ਸੁਣਾ ਕੇ ਨਿਹਾਲ ਕੀਤਾ।PPN1303201705
ਡੇਰਾ ਬਾਬਾ ਸੰਤ ਨਿਰੰਜਨ ਸਿੰਘ ਦੇ ਮੁੱਖ ਸੇਵਾਦਾਰ ਹਰਦਿਆਲ ਸਿੰਘ ਨੇ ਦੱਸਿਆ ਕੇ ਹੋਲਾ ਮਹੱਲਾ ਦਾ ਸ਼ੁਭ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਤਕਰੀਬਨ 50 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ।ਇਸ ਦਿਨ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਗੁਰੂ ਘਰ ਦੀਆਂ ਹਾਜਰੀਆਂ ਭਰਦੀਆਂ ਹਨ।ਸੰਗਤਾਂ ਦੇ ਲਈ ਲੰਗਰ ਲਗਾਇਆ ਜਾਂਦਾ ਹੈ ਅਤੇ ਸੇਵਾਦਾਰ ਸੰਗਤਾਂ ਦੀ ਉਤਸ਼ਾਹ ਨਾਲ ਸੇਵਾ ਕਰਦੇ ਹਨ।ਇਸ ਮੌਕੇ ਮੰਗਲ ਸਿੰਘ ਆਧੀ, ਗੱਜਣ ਸਿੰਘ, ਮਨਿੰਦਰ ਸਿੰਘ, ਹਰਦੇਵ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਨਗਰ ਨਿਵਾਸੀ ਹਾਜਿਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply