ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਕਾਲਜ ਆਫ਼ ਐਜ਼ੂਕੇਸ਼ਨ, ਕੋਟ-ਸ਼ਮੀਰ ਵਿਖੇ ਵਿਦਿਆਰਥੀਆਂ ਸਮੇਤ ਸਟਾਫ਼ ਅਤੇ ਪ੍ਰਬੰਧਕਾਂ ਨੇ ਬਹੁਤ ਹੀ ਸਰਬ ਭਾਵਨਾ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਆਗਮਨ ਅਵਤਾਰ ਪੁਰਬ ਮਨਾਇਆ।
ਈ.ਟੀ.ਟੀ ਦੇ ਵਿਦਿਆਰਥੀਆਂ ਸਟੇਜ ਉਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਵਿਸਥਾਰ ਵਿੱਚ ਚਾਨਣਾ ਪਾਇਆ, ਵਿਦਿਆਰਥੀਆਂ ਵੱਲੋਂ ਭਾਵੁਕਤਾ ਤਹਿਤ ਗੁਰੂ ਸਾਹਿਬ ਜੀ ਦੀ ਸਿੱਖ ਕੌਮ ਨੂੰ ਦੇਣ ਬਾਰੇ ਵਿਚਾਰ ਪੇਸ਼ ਕੀਤੇ ਪ੍ਰਿੰਸੀਪਲ ਚਾਨਣ ਸਿੰਘ ਨੇ ਦੱਸਿਆ ਕਿ ਖਾਲਸਾ ਪੰਥ ਦੀ ਸਾਜਨਾ ਅਤੇ ਕੁਰਬਾਨੀ ਭਰੇ ਜੀਵਨ ਤੇ ਬੋਲਦਿਆਂ ਕਿਹਾ ਕਿ ਜੇਕਰ ਗੁਰੂ ਗੋਬਿੰਦ ਜੀ ਖਾਲਸਾ ਪੰਥ ਦੀ ਸਾਜਨਾ ਕਰਨਾ ਮਹਾਨ ਕਾਰਜ ਨਾ ਕਰਦੇ ਅੱਜ ਹਾਲਾਤ ਹੋਰ ਹੋਣੇ ਸਨ, ਭਾਰਤ ਵਰਸ਼ ਵਿੱਚ ਸਾਰੇ ਧਰਮਾਂ ਨੂੰ ਅਜ਼ਾਦ ਹਸਤੀ ਵਿੱਚ ਆਪੋ-ਆਪਣੇ ਧਰਮਾਂ ਦੀ ਅਰਾਧਨਾ ਉਪਰ ਪਾਬੰਦੀਆਂ ਹੋਣੀਆਂ ਸਨ।ਸਿੱਖ ਕੌਮ ਲਈ ਆਪਣਾ ਸਾਰਾ ਸਰਬੰਸ ਨਿਸਾਵਰ ਕਰ ਦਿੱਤਾ, ਅੱਜ ਸਾਨੂੰ ਲੋੜ ਹੈ ਕਿ ਉਨਾਂ ਦੀਆਂ ਸਿੱਖਿਆਵਾਂ ਉੱਪਰ ਆਪਾਂ ਚੱਲੀਏ ਅਤੇ ਪਹਿਰਾ ਦੇ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜੀਵਨ ਸਫਲ ਕਰੀਏ।
ਰਾਜਾ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਸਤਿਗੁਰੂ ਨਾਨਕ ਪ੍ਰਗਟਿਆ, ਕਮਲਜੀਤ ਤੇ ਸ਼ੀਖਾ ਨੇ ਮਾਤਾ ਗੁਜ਼ਰੀ ਦੀਆਂ ਸਿਫ਼ਤਾਂ ਨੂੰ ਗਾ ਕੇ ਪੇਸ਼ ਕੀਤਾ।ਇਸ ਤੋਂ ਬਾਅਦ ਮਨਜੀਤ ਸਿੰਘ ਨੇ ਮਿੱਤਰ ਪਿਆਰੇ ਨੂੰ ਸ਼ਬਦ ਗਾ ਕੇ ਮੁੱਖ ਮਹਿਮਾਨਾਂ ਨੂੰ ਭਾਵੁਕ ਕਰ ਦਿੱਤਾ ਅਤੇ ਅੰਤ ਵਿੱਚ ਦਵਿੰਦਰ ਸਿੰਘ ਨੇ ਗੁਰੂ ਸਾਹਿਬ ਦੀ ਬਹਾਦਰੀ ਨੂੰ ਸਮਰਪਿਤ ਲੈ ਕੇ ਕਲਗੀਧਰ ਤੋਂ ਥਾਪੜਾ ਗੀਤ ਗਾ ਕੇ ਪ੍ਰੋਗਰਾਮ ਨੂੰ ਅੰਤਿਮ ਪੜਾਅ ਵੱਲ ਲੈ ਗਿਆ।ਇਸ ਮੌਕੇ ਸੰਸਥਾ ਦੇ ਮੁਖੀ ਡਾ.ਹਰਮਿੰਦਰ ਕੌਰ ਨਾਗਪਾਲ, ਡਾ. ਗੁਰਇੰਦਰ ਸਿੰਘ ਨਾਗਪਾਲ, ਲੈਕਚਰਾਰ ਅਮਰਪ੍ਰੀਤ ਸ਼ਰਮਾ, ਗੁਰਮੁੱਖ ਸਿੰਘ, ਸਰਬਜੀਤ ਕੌਰ, ਗੁਰਮੀਤ ਕੌਰ ਅਤੇ ਕਾਲਜ ਦੇ ਸਮੂਹ ਵਿਦਿਆਰਥੀ ਸ਼ਾਮਲ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media