Tuesday, May 26, 2026

ਨਰੇਂਦਰ ਸਚਦੇਵਾ ਤੇ ਅਰਵਿੰਦ ਸ਼ਰਮਾ ਬਣੇ ਲਾਇਨਸ ਕਲੱਬ ਵਿਸ਼ਾਲ ਦੇ ਜਨਰਲ ਸਕੱਤਰ ਅਤੇ ਖ਼ਜ਼ਾਨਚੀ

PPN200605

ਫਾਜਿਲਕਾ, 20 ਜੂਨ (ਵਿਨੀਤ ਅਰੋੜਾ)-  ਅੰਤਰਾਸ਼ਟਰੀ ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਫਾਜਿਲਕਾ ਵਿਸ਼ਾਲ  ਦੇ ਸਾਲ 2014-15  ਦੇ ਨਵ – ਨਿਯੁਕਤ ਪ੍ਰਧਾਨ ਐਡਵੋਕੇਟ ਸ਼ੇਖਰ ਛਾਬੜਾ ਨੇ ਆਪਣੀ ਟੀਮ ਦਾ ਚੋਣ ਕਰਦੇ ਸਰਵਸੰਮਤੀ ਨਾਲ ਕਲੱਬ  ਦੇ ਸੀਨੀਅਰ ਮੈਂਬਰ ਨਰਿੰਦਰ ਸਚਦੇਵਾ  ਨੂੰ ਜਨਰਲ ਸਕੱਤਰ ਅਤੇ ਅਰਵਿੰਦ ਸ਼ਰਮਾ  ਨੂੰ ਕਲੱਬ ਦਾ ਖ਼ਜ਼ਾਨਚ ਨਿਯੁਕਤ ਕੀਤਾ ਹੈ।ਇਸ ਮੌਕੇ ਨਵ-ਨਿਯੁੱਕਤ ਪ੍ਰਧਾਨ ਸ਼ੇਖਰ ਛਾਬੜਾ ਨੇ ਕਿਹਾ ਕਿ ਉਹ ਕਲੱਬ ਦੀ ਬਾਕੀ ਟੀਮ ਦੀ ਘੋਸ਼ਣਾ ਵੀ ਛੇਤੀ ਕਰ ਦੇਣਗੇ।ਉਨ੍ਹਾਂ ਨੇ ਕਿਹਾ ਕਿ ਉਹ ਕਲੱਬ  ਦੇ ਸਮੂਹ ਮੈਬਰਾਂ ਨੂੰ ਨਾਲ ਲੈ ਕੇ ਪੂਰੀ ਮਿਹਨਤ ਅਤੇ ਲਗਨ ਨਾਲ ਸੇਵਾ ਕਰਦੇ ਹੋਏ ਗਰੀਬਾਂ ਅਤੇ ਜਰੂਰਤਮੰਦ ਆਦਮੀਆਂ ਲਈ ਜਿਆਦਾ ਤੋਂ ਜਿਆਦਾ ਸਮਾਜ ਸੇਵਾ ਦੇ ਪ੍ਰੋਜੈਕਟ ਲਗਾਵਾਂਗੇ ਅਤੇ ਕਲੱਬ ਨੂੰ ਬੁਲੰਦੀਆਂ ਉੱਤੇ ਲੈ ਕੇ ਜਾਣਗੇ।ਇਸ ਮੌਕੇ ਨਵ-ਨਿਯੁੱਕਤ ਜਨਰਲ ਸਕੱਤਰ ਨਰਿੰਦਰ ਸਚਦੇਵਾ ਅਤੇ ਖ਼ਜ਼ਾਨਚੀ ਅਰਵਿੰਦ ਸ਼ਰਮਾ ਨੇ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਕਲੱਬ ਦੁਆਰਾ ਸੌਂਪੀ ਗਈ ਹੈ।ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply