Monday, July 8, 2024

ਕਰਨੀਖੇੜਾ ਵਿੱਚ ਲਗਾਇਆ ਗਿਆ ਮਲੇਰੀਆ ਜਾਗਰੂਕਤਾ ਕੈਂਪ

PPN200604

ਫਾਜਿਲਕਾ, 20  ਜੂਨ (ਵਿਨੀਤ ਅਰੋੜਾ)-  ਸਬ ਸੈਂਟਰ ਕਰਨੀਖੇੜਾ ਵਿੱਚ ਸਿਵਲ ਸਰਜਨ ਡਾ. ਬਲਦੇਵ ਰਾਜ ਅਤੇ ਐਸਐਮਓ ਡਾ. ਰਾਜੇਸ਼ ਕੁਮਾਰ ਸ਼ਰਮਾ   ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਐਸਆਈਜੀ ਵਿਜੈ ਕੁਮਾਰ  ਨੇ ਲੋਕਾਂ ਦਾ ਸਵਾਗਤ ਕੀਤਾ ਅਤੇ ਲੋਕਾਂ ਨੂੰ ਮਲੇਰੀਆ ਬੁਖਰ  ਦੇ ਲੱਛਣਾਂ ਅਤੇ ਬਚਾਓ ਬਾਰੇ ਦੱਸਿਆ।ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮਲੇਰੀਆ ਬੁਖਾਰ ਹੋਣ ਦੀ ਸੂਰਤ ਵਿੱਚ ਨਜ਼ਦੀਕ  ਦੇ ਸਿਹਤ ਕਰਮਚਾਰੀ ਤੋਂ ਲਹੂ ਲੇਪ ਸਲਾਈਡ ਬਣਵਾਓ ਅਤੇ ਕਲੋਰੋਕੁਨੀਨ ਦੀ ਮੁਫਤ ਦਵਾਈ ਲਵੋ ।ਇਸ ਕੈਂਪ ਵਿੱਚ ਮਲਟੀਪਰਪਜ ਹੇਲਥ ਵਰਕਰ ਕ੍ਰਿਸ਼ਣ ਲਾਲ ਧੰਜੂ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਆਪਣੇ ਘਰਾਂ ਅਤੇ ਆਸਪਾਸ ਪਾਣੀ ਇਕੱਠਾ ਨਾ ਹੋਣ ਦਿਓ, ਰਾਤ ਨੂੰ ਸੋਂਦੇ ਸਮੇਂ ਪੂਰੀ ਬਾਜੂ ਵਾਲੇ ਕੱਪੜੇ ਪਹਿਣੋ, ਮੱਛਰਦਾਨੀ ਦਾ ਇਸਤੇਮਾਲ ਕਰੋ ਅਤੇ ਮੱਛਰ ਭਜਾਓ ਕਰੀਮਾਂ ਆਦਿ ਦਾ ਇਸਤੇਮਾਲ ਕਰੋ।ਅੰਤ ਵਿੱਚ ਕ੍ਰਿਸ਼ਣ ਲਾਲ ਧੰਜੂ ਨੇ ਕੈਂਪ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ।ਕੈਂਪ ਵਿੱਚ ਚੂਨੀ ਲਾਲ ਫਾਰਮਾਸਿਸਟ,  ਪਰਮਜੀਤ ਰਾਏ, ਬਿਮਲਾ ਰਾਣੀ, ਸੰਤੋਸ਼ ਰਾਣੀ ਅਤੇ ਸਮੂਹ ਸਟਾਫ ਮੌਜੂਦ ਸੀ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply