ਪਠਾਨਕੋਟ, 15 ਮਾਰਚ (ਪੰਜਾਬ ਪੋਸਟ ਬਿਊਰੋ) – ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਵਿਖੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਠਾਨਕੋਟ ਦੀ ਨਿਗਰਾਨੀ ਹੇਠ ਜਿਲ੍ਹਾ ਪੱਧਰੀ ਯੁਵਕ ਮੇਲੇ ਦਾ ਅੱਜ ਅਰੰਭ ਕੀਤਾ ਗਿਆ।ਦੋ ਦਿਨਾਂ ਤੱਕ ਲੱਗਣ ਵਾਲੇ ਇਸ ਮੇਲੇ ਦੇ ਪਹਿਲੇ ਦਿਨ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਅਤੇ ਯੁਵਕ ਮੇਲੇ ਦਾ ਅਰੰਭ ਕੀਤਾ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ, ਨਰਿੰਦਰ ਕਾਲਰਾ, ਇੰਦਰਸੇਨ ਮਿੱਤਲ, ਅਰਵਿੰਦ ਕਾਲਰਾ, ਅਸੋਕ ਗੁਪਤਾ, ਸ਼ਮਾ ਕਾਲਰਾ, ਕਮਲਾ, ਰਵੀਸ਼ ਮਿੱਤਲ, ਕਾਲਜ ਦੇ ਸਟਾਫ ਮੈਂਬਰ ਕਮਲੇਸ ਸਲਾਰੀਆ, ਮੀਨਾ ਕੁਮਾਰੀ, ਨਰਿੰਦਰ ਕੌਰ, ਡਾ. ਸੁਨੀਤਾ ਡੋਗਰਾ, ਡਾ. ਵੀਨਾ ਸਰਮਾ, ਤਰੂਨ ਮਹਾਜਨ ਅਤੇ ਹੋਰ ਕਾਲਜ ਦੀ ਕਮੇਟੀ ਦੇ ਮੈਂਬਰ ਹਾਜ਼ਰ ਸਨ।
ਆਪਣੇ ਸੰਬੋਧਨ ਵਿੱਚ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾ ਦੇ ਯੁਵਕ ਮੇਲੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਬਹੁਤ ਜਰੁਰੀ ਹੁੰਦੇ ਹਨ।ਇਸ ਤਰ੍ਹਾ ਦੇ ਮੇਲਿਆਂ ਨਾਲ ਹੀ ਨੋਜਵਾਨਾਂ ਦੀ ਸਖਸੀਅਤ ਦੇ ਕੱਦ ਵਿੱਚ ਵਾਧਾ ਹੁੰਦਾ ਹੈ।ਉਨ੍ਹਾਂ ਤਰੀਫ ਕਰਦਿਆਂ ਕਿਹਾ ਕਿ ਅਜਿਹੇ ਮੇਲੇਆਂ ਸਦਕਾ ਹੀ ਨੋਜਵਾਨਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਨਾ ਸੰਭਵ ਹੋ ਸਕਦਾ ਹੈ।ਇਸ ਲਈ ਉਨ੍ਹਾਂ ਨੇ ਕਾਲਜ ਦੀ ਪ੍ਰਿੰਸੀਪਲ ਡਾ. ਗੁਰਮੀਤ ਕੌਰ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਵਿਰਸੇ ਪ੍ਰਤੀ ਨੋਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਨੂੰ ਇਸ ਤਰ੍ਹਾ ਦੇ ਮੇਲੇਆਂ ਵਿੱਚ ਭਾਗ ਲੈ ਕੇ ਆਪਣੇ ਵਿਰਸੇ ਨੂੰ ਜਾਣਨਾਂ ਚਾਹੀਦਾ ਹੈ।
ਮੇਲੇ ਦਾ ਅਰੰਭ ਮੰਤਰਾਂ ਦੇ ਉਚਾਰਨ ਨਾਲ ਕੀਤਾ ਗਿਆ।ਪ੍ਰੋਗਰਾਮ ਦੋਰਾਨ ਵੱਖ ਵੱਖ ਕਾਲਜਾਂ ਤੋਂ ਹਾਜਰ ਹੋਈਆਂ ਵਿਦਿਆਰਥਣਾਂ ਨੇ ਗਿੱਧਾਂ ਪੇਸ ਕੀਤਾ। ਇਸ ਤੋਂ ਇਲਾਵਾ ਪੁਰਾਤਨ ਵਿਰਸੇ ਨਾਲ ਸਬੰਧਤ ਮੁਕਾਬਲੇ ਜਿਵੇਂ ਫੁਲਕਾਰੀ ਕੱਢਣਾ, ਨਾਲੇ ਬੁਣਨਾ, ਪੀੜੀ ਬੁਣਨਾ, ਪੱਖੀ ਬੁਣਨਾ, ਛਿੱਕੂ ਬੁਣਨਾ ਅਤੇ ਬੇਕਾਰ ਵਸਤੂਆਂ ਦਾ ਸਦ ਉਪਯੋਗ ਕਰਕੇ ਵਿਦਿਆਰਥਣਾਂ ਨੇ ਇਸ ਗੱਲ ਦੀ ਗਵਾਹੀ ਭਰੀ ਕੀ ਪੰਜਾਬੀ ਨੋਜਵਾਨ ਵਿਰਸੇ ਤੋਂ ਦੂਰ ਭਾਵੇ ਹੋ ਗਏ ਹਨ ਪਰ ਵਿਰਸੇ ਨਾਲੋਂ ਟੂੱਟੇ ਨਹੀਂ ਹਨ। ਗਿੱਧੇ ਤੋਂ ਬਾਅਦ ਸਟੇਜ ਤੇ ਪੰਜਾਬੀ ਪਹਿਰਾਵੇ ਦਾ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਪਹਿਰਾਵੇ ਦੀਆਂ ਵੱਖ ਵੱਖ ਵੰਨਗੀਆਂ ਨੇ ਆਪਣਾ ਅਸਰ ਛੱਡਿਆ।ਇਸ ਉਪਰੰਤ ਭੰਗੜੇ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ।ਇਨ੍ਹਾਂ ਮੁਕਾਬਲਿਆਂ ਦੋਰਾਨ ਜਿਲ੍ਹਾ ਪਠਾਨਕੋਟ ਨਾਲ ਸਬੰਧਤ 12 ਕਾਲਜਾਂ ਦੇ ਕਰੀਬ 200 ਤੋਂ ਜਿਆਦਾ ਵਿਦਿਆਰਥੀਆਂ ਅਤੇ ਗੈਰ ਵਿਦਿਆਰਥੀਆਂ ਨੇ ਭਾਗ ਲਿਆ।ਪਹਿਲੇ ਦਿਨ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਦੋਰਾਨ ਡਾ. ਅਮਰਜੀਤ ਕੌਰ ਦਸੂਹਾ ਤੋਂ, ਡਾ. ਮਨਿੰਦਰਜੀਤ ਕੌਰ ਮੁਕੇਰੀਆਂ ਤੋਂ, ਪ੍ਰੋ. ਰਾਜਵੀਰ ਸਿੰਘ ਟਾਂਡੇ ਤੋਂ ਨੇ ਜੱਜਮੈਂਟ ਦਿੱਤੀ ਅਤੇ ਡਾ. ਰੁਪਿੰਦਰ ਗਿੱਲ ਨੇ ਮੰਚ ਦਾ ਸੰਚਾਲਨ ਕੀਤਾ। ਪ੍ਰਿੰਸੀਪਲ ਡਾ. ਗੁਰਮੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯਾਦਗਾਰ ਚਿੰਨ੍ਹ ਭੇਂਟ ਕਰ ਕੇ ਸਨਮਾਨਤ ਕੀਤਾ।
ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਦੱਸਿਆ ਕਿ ਯੁਵਕ ਮੇਲੇ ਦੇ ਦੂਸਰੇ ਦਿਨ 16 ਮਾਰਚ ਨੂੰ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸਾਮਲ ਹੋ ਕੇ ਮੇਲੇ ਵਿੱਚ ਜੇਤੂ ਰਹੇ ਨੋਜਵਾਨਾਂ ਨੂੰ ਸਨਮਾਨਤ ਕਰਨਗੇ ਅਤੇ ਇਸ ਤੋਂ ਇਲਾਵਾ 17 ਮਾਰਚ ਨੂੰ ਯੁਵਕ ਦਿਵਸ ਵੀ ਆਰ.ਆਰ.ਐਮ.ਕੇ. ਆਰੀਆ ਕਾਲਜ ਪਠਾਨਕੋਟ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਭਾਸਣ ਪ੍ਰਤੀਯੋਗਤਾ, ਪੋਸਟਰ ਮੈਕਿੰਗ ਅਤੇ ਲੇਖ ਰਚਨਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਸਮਾਰੋਹ ਵਿੱਚ ਸੁਰਿੰਦਰ ਸਿੰਘ ਐਸ.ਡੀ.ਐਮ ਪਠਾਨਕੋਟ ਮੁੱਖ ਮਹਿਮਾਨ ਵਜੋਂ ਸਾਮਲ ਹੋਣਗੇ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media