Thursday, October 1, 2026

ਐਲ.ਕੇ.ਸੀ ਆਫ ਐਜੂਕੇਸ਼ਨ ਜਲੰਧਰ ਦੀਆਂ ਵਿਦਿਆਰਥਣਾਂ ਕੀਤਾ ਜੀ.ਐਨ.ਡੀ.ਯੂ ਦਾ ਦੌਰਾ

PPN1703201723ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਸੰਧੂ) – ਭਵਿੱਖ ਦੇ ਅਧਿਆਪਕਾਂ ਨੂੰ ਆਪਣੇ ਕਿੱਤੇ ਦੇ ਵਿੱਚ ਮਾਹਰ ਬਣਾਉਣ ਤੇ ਮੁਹਾਰਤ ਹਾਂਸਲ ਕਰਵਾਉਣ ਦੇ ਮੰਤਵ ਨਾਲ ਲਾਇਲਪੁਰ ਖਾਲਸਾ ਕਾਲਜ ਆਫ ਐਜੂਕੇਸ਼ਨ ਜਲੰਧਰ ਦੀਆਂ 42 ਵਿਦਿਆਰਥਣਾਂ ਤੇ 8 ਦੇ ਕਰੀਬ ਅਧਿਆਪਿਕਾਵਾਂ ਨੇ ਜੀ.ਐਨ.ਡੀ.ਯੂ ਫੀਲਡ ਅੰਗੇਜ਼ਮੈਂਟ ਪ੍ਰੋਗਰਾਮ ਅਧੀਨ ਐਜੂਕੇਸ਼ਨਲ ਟੂਰ ਪ੍ਰੋਗਰਾਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ  ਦੀ ਭਾਈ ਗੁਰਦਾਸ ਲਾਇਬ੍ਰੇਰੀ ਦਾ ਦੌਰਾ ਕੀਤਾ। ਇਸ ਦੌਰਾਨ ਇਸ ਪ੍ਰੋਗਰਾਮ ਦੀ ਅਗਵਾਈ ਕਰਤਾ ਮੈਡਮ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਵਿਦਿਆਰਥਣਾਂ ਨੂੰ ਇਸ ਤੋਂ ਇਲਾਵਾ ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜ਼ਲ੍ਹਿਆਂਵਾਲਾ ਬਾਗ, ਜੰਗ-ਏ-ਆਜ਼ਾਦੀ ਤੇ ਸ਼ਹੀਦੀ ਯਾਦਗਾਰ ਕਰਤਾਰਪੁਰ ਵਿਖੇ ਵੀ ਸ਼ਿਰਕਤ ਕਰਨਗੇ।ਉਨ੍ਹਾਂ ਦੱਸਿਆ ਇੱਕ ਮੁਕੰਮਲ ਅਧਿਆਪਕ ਬਣਨ ਵਾਸਤੇ ਐਜੂਕੇਸ਼ਨਲ ਟੂਰ ਪ੍ਰੋਗਰਾਮ ਦਾ ਆਯੋਜਨ ਬਹੁਤ ਜ਼ਰੂਰੀ ਹੈ।ਇਸ ਦੌਰਾਨ ਵਿਦਿਆਰਥਣਾਂ ਨੂੰ ਵਿਸ਼ਿਆਂ ਤੋਂ ਹੱਟ ਕੇ ਕੁੱਝ ਵੱਖਰਾ ਕਰ ਵੇਖਣ ਤੇ ਸਿੱਖਣ ਨੂੰ ਮਿਲਦਾ ਹੈ।ਇਸ ਦੌਰਾਨ ਵਿਦਿਆਰਥਣ ਪ੍ਰਿਆ ਠਾਕੁਰ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਤੇ ਜੀ.ਐਨ.ਡੀ.ਯੂ ਦੇ ਵੱਲੋਂ ਬੀਐਡ ਵਿਦਿਆਰਥੀਆਂ ਲਈ ਉਲੀਕਿਆ ਗਿਆ ਇਹ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਹੈ।ਉਸ ਨੇ ਦੱਸਿਆ ਕਿ ਉਨ੍ਹਾਂ ਇਸ ਦੌਰਾਨ ਜਿੱਥੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਹੈ ਉੱਥੇ ਦੇਸ਼ ਦੇ ਨਵੇਂ ਭਵਿੱਖ ਨੂੰ ਹੋਰ ਵੀ ਬੇਹੱਤਰ ਕਰ ਦਿਖਾਉਣ ਦੀ ਪ੍ਰੇਰਣਾ ਦੇਣ ਦੀ ਸਿੱਖਿਆ ਮਿਲੀ ਹੈ।ਇਸ ਮੌਕੇ ਰਿਤੂਗੀਤ ਕੌਰ, ਜੋਤੀ ਬਖਸ਼ੀ, ਖੁਸ਼ਵਿੰਦਰ ਕੌਰ, ਉਪਮਾ ਭਾਰਦਵਾਜ, ਲਖਵਿੰਦਰ ਕੌਰ, ਸਿਮਰਪ੍ਰੀਤ ਕੌਰ, ਵੰਦਨਾ ਤੇ ਆਰਤੀ ਜੋਸ਼ੀ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply