Wednesday, March 18, 2026

ਲੋਕਾਂ ਵੱਲੋਂ ਸੌਂਪੀ ਹੱਕ ਸੱਚ ਦੀ ਚੌਕੀਦਾਰੀ ਦੀ ਵੱਡੀ ਜ਼ਿੰਮੇਵਾਰੀ ਬਾਖੂਬੀ ਨਿਭਾਵਾਂਗਾ- ਮਜੀਠੀਆ

PPN1703201724ਕੱਥੂਨੰਗਲ, 17 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਉਮੀਦ ਜਤਾਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੁੱਚੇ ਪੰਜਾਬੀਆਂ ਨੂੰ ਇਨਸਾਫ਼ ਦੇਣ ਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਪ੍ਰਤੀ ਤਰਜੀਹ ਦੇਣਗੇ। ਹਲਕਾ ਮਜੀਠਾ ਤੋਂ ਤੀਜੀ ਵਾਰ ਇਤਿਹਾਸਕ ਜਿੱਤ `ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ
ਗੁਰਦੁਆਰਾ ਸਾਹਿਬ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੀ ਸਮੁੱਚੀ ਟੀਮ ਨੇ ਉਕਤ ਧਰਤੀ ਤੋਂ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਚੋਣ ਮੁਹਿੰਮ ਦਾ ਆਗਾਜ਼ ਕੀਤਾ ਅਤੇ ਗੁਰੂ ਦੀ ਬਖਸ਼ਿਸ਼ ਨਾਲ ਹਲਕਾ ਮਜੀਠਾ ਦੇ ਲੋਕਾਂ ਨੇ ਉਹਨਾਂ ਨੂੰ ਵੱਡੀ ਜਿੱਤ ਦਿਵਾਈ ਹੈ।ਉਹਨਾਂ ਜਿੱਤ ਦਾ ਸਿਹਰਾ ਮਜੀਠਾ ਵਾਸੀਆਂ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਮਜੀਠਾ ਵਾਸੀਆਂ ਨੇ ਵਿਰੋਧੀਆਂ ਦੇ ਕੂੜ ਪ੍ਰਚਾਰ ਦਾ ਲੋਕਾਂ ਦੀ ਕਚਹਿਰੀ `ਚ ਮੂੰਹ ਤੋੜਵਾਂ ਜਵਾਬ ਦਿੱਤਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮਾਝੇ ਦੇ 25 ਹਲਕਿਆਂ ਵਿੱਚੋਂ ਸਿਰਫ਼ ਮਜੀਠੇ `ਚ ਚੋਣ ਪ੍ਰਚਾਰ ਕੀਤਾ ਜਿੱਥੇ ਲੋਕਾਂ ਨੇ ਉਸ ਨੂੰ ਕਰਾਰੀ ਹਾਰ ਦਿੱਤੀ। ਇਸੇ ਤਰਾਂ ਹੀ ਦਿਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸਭ ਤੋਂ ਵਧ ਸਮਾਂ ਮਜੀਠੇ `ਚ ਚੋਣ ਪ੍ਰਚਾਰ `ਤੇ ਲਾਇਆ ਪਰ ਮਜੀਠਾ ਵਾਸੀਆਂ ਨੇ ਉਸ ਦੇ ਮੁੱਖ ਮੰਤਰੀ ਲਈ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾ ਕੇ ਕੇਜਰੀਵਾਲ ਦੇ ਸਿਆਸੀ ਸਫਰ ਦੀ ਪੁੱਠੀ ਗਿਣਤੀ ਵੀ ਸ਼ੁਰੂਆਤ ਕਰ ਦਿਤੀ ਹੈ। ਵੋਟਿੰਗ ਮਸ਼ੀਨਾਂ `ਚ ਗੜਬੜੀ ਹੋਣ ਸੰਬੰਧੀ ਕੇਜਰੀਵਾਲ ਦੇ ਬਿਆਨ `ਤੇ ਚੋਟ ਕਰਦਿਆਂ ਉਹਨਾਂ ਕਿਹਾ ਕਿ ਜੇ ਜਿੱਤ ਜਾਂਦਾ ਤਾਂ ਮਸ਼ੀਨਾਂ ਠੀਕ, ਹਾਰ ਗਿਆ ਤਾਂ ਹੁਣ ਬੌਖਲਾਹਟ `ਚ ਮਸ਼ੀਨਾਂ `ਚ ਨੁਕਸ ਕੱਢ ਰਿਹਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਲੋਕ ਫਤਵੇ ਦਾ ਸਨਮਾਨ ਕਰਦਿਆਂ ਕਿਹਾ ਕਿ ਹੁਣ ਲੋਕਾਂ ਨੇ ਉਸ ਨੂੰ ਹੱਕ ਸੱਚ ਦੀ ਚੌਕੀਦਾਰੀ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੂੰ ਉਹ ਬਾਖੂਬੀ ਨਿਭਾਉਂਦਿਆਂ ਇੱਕ ਵਿਰੋਧੀ ਮੈਂਬਰ ਵਜੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕਾਂਗਰਸ ਸਰਕਾਰ ਨੂੰ ਉਹਨਾਂ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਸਮੇਂ ਯਾਦ ਦਿਵਾਉਣ ਦੇ ਰਹਿਣਗੇ।
ਮਜੀਠੀਆ ਨੇ ਕਾਂਗਰਸ ਨੂੰ ਉਹਨਾਂ ਵੱਲੋਂ ਕੀਤੇ ਗਏ ਕਰਜ਼ਾ ਮੁਆਫ਼ੀ, ਹਰ ਘਰ ਨੂੰ ਨੌਕਰੀ ਦੇਣ, ਦਲਿਤ ਭਾਈਚਾਰੇ ਦੀਆਂ ਸਹੂਲਤਾਂ ਵਧਾਉਣ, ਸਮਾਰਟ ਫੋਨ ਦੇਣ ਆਦਿ ਚੋਣ ਵਾਅਦਿਆਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਵੀ ਕਿਹਾ। ਇਸ ਬਿਕਰਮ ਮਜੀਠੀਆ ਅਤੇ ਬਟਾਲੇ ਤੋਂ ਵਿਧਾਇਕ ਬਣੇ ਲਖਬੀਰ ਸਿੰਘ ਲੋਧੀ ਨੰਗਲ ਨੂੰ ਸਨਮਾਨਿਤ ਕੀਤਾ ਗਿਆਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਰਣਜੀਤ ਸਿੰਘ ਵਰਿਆਮ ਨੰਗਲ, ਰਾਜਮਹਿੰਦਰ ਮਜੀਠਾ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪ੍ਰਾਸ਼ਰ, ਕੁਲਵਿੰਦਰ ਸਿੰਘ ਧਾਰੀਵਾਲ, ਗਗਨਦੀਪ ਸਿੰਘ ਭਕਨਾ, ਬਲਬੀਰ ਚੰਦੀ, ਜਗਰੂਪ ਚੰਦੀ, ਸੁਖਵਿੰਦਰ ਸਿੰਘ ਗੋਲਡੀ, ਪੱਪੂ ਜੈਂਤੀਪੁਰ,ਤਰਨ ਅਬਰੋਲ, ਜ਼ੈਲ ਸਿੰਘ ਗੋਪਾਲਪੁਰਾ, ਬਾਬਾ ਰਾਮ ਸਿੰਘ ਅਬਦਾਲ ਸਮੇਤ ਤਮਾਮ ਪਿੰਡਾਂ ਦੇ ਪੰਚ ਸਰਪੰਚ ਅਤੇ ਆਗੂ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply