Friday, August 14, 2026

ਹਿੰਦ-ਪਾਕਿ ਅਮਨ ਤੇ ਦੋਸਤੀ ਰੰਗਮੰਚ ਫੈਸਟੀਵਲ ‘ਹਮਸਾਇਆ’ ਫੈਸਟਵੀਲ ਤਹਿਤ ਨਾਟਕ ‘ਇਕ ਸੀ ਮੰਟੋ’ ਖੇਡਿਆ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਅਜੋਕਾ ਥੀਏਟਰ ਲਾਹੋਰ ਵੱਲੋਂ ਸਥਾਨਕ ਮੰਚ-ਰੰਗਮੰਚ, ਵਿਰਸਾ ਵਿਹਾਰ ਅਤੇ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਦੇ ਸਹਿਯੋਗ ਨਾਲ ਆਯੋਜਿਤ ਕੀਤੇ  ਜਾ ਰਹੇ ਹਿੰਦ-ਪਾਕਿ ਅਮਨ ਤੇ ਦੋਸਤੀ ਰੰਗਮੰਚ ਫੈਸਟੀਵਲ ‘ਹਮਸਾਇਆ’ ਨਾਟਕ ਫੈਸਟਵੀਲ ਦੇ ਚੌਥੇ ਦਿਨ ਮੰਚ-ਰੰਗਮੰਚ ਵਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਨਾਟਕ ‘ਇਕ ਸੀ ਮੰਟੋ’ ਖੇਡਿਆ ਗਿਆ।PPN1803201701ਇਹ ਨਾਟਕ ਹਿੰਦ-ਪਾਕਿ ਦੇ ਸਾਂਝੇ ਅਦੀਬ ‘ਸਆਦਤ ਹਸਨ ਮੰਟੋ’ ਦੀ ਜਿੰਦਗੀ ਤੇ ਉਸ ਦੀਆਂ ਰਚਨਾਵਾਂ ਦੀ ਖੂਬਸੁਰਤ ਨਾਟਕੀ ਪੇਸ਼ਕਾਰੀ ਹੈ।ਇਸ ਨਾਟਕ ਵਿਚ ਮੰਟੋ ਦੀ ਤਿੰਨ ਧੀਆਂ ਨੂੰ ਸੂਤਰਧਾਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ, ਉਹ ਤਿੰਨ ਧੀਆਂ ਆਪਣੇ ਅੱਬੂ ਮੰਟੋ ਕੋਲੋ ਉਸਦੀਆਂ ਰਚਨਾਵਾਂ ਬਾਰੇ ਸਵਾਲ ਵੀ ਕਰਦੀਆਂ ਨੇ, ਤੇ ਉਸਦੀਆਂ ਰਚਨਾਵਾਂ ਦੇ ਕਿਰਦਾਰ ਵੀ ਬਣਦੀਆਂ ਨੇ। ਨਾਟਕ ਵਿਚ ਮੰਟੋ ਦੀ ਪ੍ਰਸਿੱਧ ਕਹਾਣੀ ‘1919 ਦੀ ਗੱਲ’ (ਜੋ ਕਿ ਜ਼ਲਿਆਂ ਵਾਲੇ ਬਾਗ ਬਾਰੇ ਹੈ) ਅਤੇ ‘ਸਿਆਹ ਹਾਸ਼ੀਏ`ੇ ਤੋਂ ਇਲਾਵਾ ‘‘ਖੋਲ ਦੋ”, ‘ਟੋਭਾ ਟੇਕ ਸਿੰਘ”, ‘ਸਹਾਏ” ਅਤੇ ‘ਨਵਾਂ ਕਨੂੰਨ’ ਨੂੰ ਵੀ ਸ਼ਾਮਿਲ ਕੀਤਾ ਗਿਆ।PPN1803201702ਨਾਟਕ ਵਿਚ ਮੰਟੋ ਦੀਆਂ ਕਹਾਣੀਆਂ `ਤੇ ਹੋਏ ਮੁਕਦਮਿਆਂ ਅਤੇ ਉਸ ਦੀ ਜ਼ਿੰਦਗੀ ਦੇ ਆਖਰੀ ਸਫ਼ਰ ਦੀ ਦਾਸਤਾਨ ਨੂੰ ਬਾਖੂਬੀ ਬਿਆਨ ਕਰਦਾ ਹੈ।ਨਾਟਕ ਦੀ ਸਕਰਿਪਟ ਵੀ ਕੇਵਲ ਧਾਲੀਵਾਲ ਦੀ ਲਿਖੀ ਹੋਈ ਹੈ।ਇਸ ਦੇ ਗੀਤ ਸ਼ਬਦੀਸ਼ ਦੇ ਲਿਖੇ ਹਨ ਅਤੇ ਸੰਗੀਤ ਲੋਪੋਕੇ ਬ੍ਰਦਰਜ਼ ਲਖਬੀਰ ਤੇ ਰਜਿੰਦਰ ਨੇ ਤਿਆਰ ਕੀਤਾ ਹੈ।ਇਹ ਨਾਟਕ ਇਹ ਵੀ ਸੁਨੇਹਾ ਦਿੰਦਾ ਹੈ, ਕਿ ਮੁਲਕ ਤਾਂ ਵੰਡਿਆ ਜਾ ਸਕਦਾ ਹੈ, ਪਰ ਮੰਟੋ ਨਹੀ ਵੰਡਿਆ ਜਾ ਸਕਦਾ।ਨਾਟਕ ਵਿਚ ਜਤਿੰਦਰ ਸੋਨੂੰ (ਮੰਟੋ), ਗੁਰਤੇਜ ਮਾਨ, ਪਿ੍ਰਤਪਾਲ ਪਾਲੀ, ਸਰਬਜੀਤ, ਸੁਖਵਿੰਦਰ ਵਿਰਕ, ਡੋਲੀ ਸੱਡਲ, ਰਮਨਦੀਪ ਕੋਰ, ਜਸਵੰਤ ਸਿੰਘ, ਗੋਤਮ ਅਤੇ ਸਾਰਥਕ ਨੇ ਆਪਣੀਆਂ ਆਪਣੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply