ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਮਹਿਕਮ ਸਿਵਲ ਸਰਜਨ ਬਠਿੰਡਾ ਦੀ ਪ੍ਰਧਾਨਗੀ ਹੇਠ ਆਉਣ ਵਾਲੇ ਸੀਜਨ ਨੂੰ ਮੁੱਖ ਰੱਖਦੇ ਹੋਏ ਅਗੇਤੀਆ ਤਿਆਰੀਆਂ ਸਬੰਧੀ ਵੈਕਟਰ ਬੌਰਨ ਬਿਮਾਰੀਆਂ ਤੋਂ ਬਚਾਅ ਸਬੰਧੀ ਇਸ ਦਫਤਰ ਦੇ ਪੱਤਰ ਨੰ: ਐਨ.ਵੀ.ਬੀ.ਡੀ.ਸੀ.ਪੀ/ਟੈਕ/17/418 ਮਿਤੀ 8-3-17 ਰਾਹੀਂ ਜਿਲਾ ਪੱਧਰੀ ਸਮੂਹ ਵਿਭਾਗਾਂ ਅਤੇ ਬੀ.ਡੀ.ਪੀ.ਓਜ. ਦੇ ਨੋਡਲ ਅਫਸਰਾਂ ਦੀ ਮੀਟਿੰਗ ਰੱਖੀ ਗਈ।ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ (ਪੀ.ਆਰ.ਟੀ.ਸੀ, ਰੈਡ ਕਰਾਸ, ਪੁਲੀਸ, ਜਿਲਾ ਸਿਖਿਆ ਅਫਸਰ (ਐਲੀ) ਜਿਲਾ ਟਾਊਨ ਪਲਾਨਿੰਗ, ਜਿਲਾ ਖਜਾਨਾ ਅਫਸਰ,ਐਨ.ਐਫ.ਐਲ, ਖੇਤੀ ਬਾੜੀ,ਬਾਗਵਾਨੀ,ਥਰਮਲ ਪਲਾਂਟ,ਜਿਲਾ ਉਦਯੋਗ ਕੇਂਦਰ, ਬੀ.ਡੀ.ਪੀ.ਓ ਭਗਤਾ, ਆਲ ਇੰਡੀਆ ਰੇਡੀਓ, ਦੂਰਦਰਸ਼ਨ ਕੇਂਦਰ, ਫੂਡ ਸਪਲਾਈ, ਪੋਸਟ ਆਫਿਸ, ਰਾਜਿੰਦਰ ਕਾਲਜ ਅਦਿ) ਨੇ ਸ਼ਮੂਲੀਅਤ ਕੀਤੀ। ਡਾ: ਰਾਜਪਾਲ ਸਿੰਘ ਪ੍ਰੋਗਰਾਮ ਅਫਸਰ ਵੱਲੋਂ ਹਾਜਰ ਕਰਮਚਾਰੀਆਂ/ਅਧਿਕਾਰੀਆਂ ਨੂੰ ਜੀ ਆਇਆ ਕਿਹਾ ਤੇ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਮੀਟਿੰਗ ਵਿੱਚ ਡਾਕਟਰ ਆਰ.ਐਸ.ਰੰਧਾਵਾ ਸਿਵਲ ਸਰਜਨ, ਬਠਿੰਡਾ ਵਲੋਂ ਡੇਂਗੂ, ਚਿਕਨਗੁਨੀਆ ਤੇ ਮਲੇਰੀਏ ਬਚਾਅ ਸਬੰਧੀ ਜੋਰ ਦਿੰਦੇ ਹੋਏ ਦੱਸਿਆ ਗਿਆ ਕਿ ਕੋਈ ਵੀ ਪ੍ਰੋਗਰਾਮ ਲੋਕਾਂ ਦੀ ਮਦਦ ਤੋਂ ਬਿਨਾ ਜਾਂ ਦੂਸਰੇ ਵਿਭਾਗਾਂ ਦੀ ਭਾਗੀਦਾਰੀ ਤੋ ਬਿਨਾ ਸਫਲ ਨਹੀਂ ਹੋ ਸਕਦਾ।ਪਿਛਲੇ ਸਾਲ ਵੀ ਸਾਰੇ ਵਿਭਾਗਾਂ ਦੇ ਸਦਕਾ ਹੀ ਅਸੀਂ ਇਸ ਬਿਮਾਰੀ ਨੂੰ ਕਾਬੂ ਰੱਖਣ ਵਿਚ ਕਾਮਯਾਬ ਹੋ ਸਕੇ ਹਾਂ।ਇਸ ਲਈ ਇਹ ਮੀਟਿੰਗ ਅਗੇਤੀ ਰੱਖਣ ਦਾ ਵੀ ਮਤਲਬ ਸਾਫ ਹੈ ਕਿ ਅਸੀਂ ਅਗੇਤੀਆਂ ਤਿਆਰੀਆਂ ਨਾਲ ਹੀ ਇਸ ਤੋਂ ਬਚਾਅ ਕਰ ਸਕਦੇ ਹਾਂ। ਹਰ ਵਿਭਾਗ ਨੂੰ ਬੇਨਤੀ ਹੈ ਕਿ ਆਪ ਨਾਲ ਸਬੰਧਤ ਜਿੰਮੇਵਾਰੀ ਹੀ ਨਿਭਾਉਣ ਲਈ ਸਾਡਾ ਮਕਸਦ ਹੈ ਜਿਵੇ ਕਿ ਪੀਆਟੀਸੀ ਕੋਲ ਬਹੁਤ ਜਿਆਦਾ ਡਿਸਪੋਜਲ ਟਾਇਰ ਹੁੰਦੇ ਹਨ ਜੇਕਰ ਉਹ ਖੁਲੇ ਵਿਚ ਪਏ ਰਹਿਣ ਤਾਂ ਜਰਾ ਸੀ ਬਾਰਸ਼ ਦੌਰਾਨ ਵੀ ਪਾਣੀ ਖੜਨ ਨਾਲ ਡੇਂਗੂ ਮੱਛਰ ਪੈਦਾ ਕਰ ਸਕਦੇ ਹਨ। ਇਸ ਤਰਾਂ ਇਸ ਬਾਰੇ ਸਕੂਲਾਂ ਵਿਚ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ ਤੇ ਹਰ ਸ਼ੁਕਰਵਾਰ ਡਰਾਈ-ਡੇ ਵਜੋਂ ਮਨਾਇਆ ਜਾਵੇ ਤਾਂ ਜੋ ਮੱਛਰ ਪੈਦਾ ਹੀ ਨਾ ਹੋ ਸਕੇ । ਜਿਲਾ ਸਿਹਤ ਅਫਸਰ ਡਾ: ਰਾਕੇਸ਼ ਗੋਇਲ ਅਤੇ ਡਾ: ਰਾਜਪਾਲ ਸਿੰਘ ਜਿਲਾ ਐਪੀਡਿਮਾਲੋਜਿਸਟ ਨੇ ਵੀ ਇਸ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਇਨਾਂ ਤੋਂ ਇਲਾਵਾ ਮੀਟਿੰਗ ਵਿੱਚ ਡਾ: ਰਵਿੰਦਰ ਸਿੰਘ ਐਪੀਡਿਮਾਲੋਜਿਸਟ (ਆਈ.ਡੀ.ਐਸ.ਪੀ) ਏ.ਯੂ.ਓ ਅਜਮੇਰ ਸਿੰਘ ਅਤੇ ਇਸ ਦਫਤਰ ਦੇ ਐਸ.ਆਈ ਕੇਵਲ ਕਿ੍ਰਸ਼ਨ, ਨਰਦੇਵ ਸਿੰਘ, ਰਸ਼ਪਾਲ ਕੁਮਾਰ ਅਤੇ ਸਟੋਰ ਕੀਪਰ ਵਕੀਲ ਖਾਂ ਅਤੇ ਇਸ ਦਫਤਰ ਦੀ ਮਾਸ ਮੀਡੀਆ ਵਿੰਗ ਨੇ ਹਿਸਾ ਲਿਆ। ਅੰਤ ਵਿੱਚ ਡਾ: ਰਾਜਪਾਲ ਨੇ ਇਸ ਸਬੰਧੀ ਆਏ ਹੋਏ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ/ਅਧਿਕਾਰੀਆਂ ਨੂੰ ਇਕ ਵਾਰੀ ਫਿਰ ਬੇਨਤੀ ਸਹਿਤ ਕਿਹਾ ਗਿਆ ਕਿ ਇਸ ਵਾਰ ਅਸੀਂ ਇਸ ਜਿਲੇ ਨੂੰ ਡੇਂਗੂ ਮੁਕਤ ਬਣਾਈਏ ਅਤੇ ਧੰਨਵਾਦ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media