Thursday, March 26, 2026

ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਇਤਿਹਾਸਕ ਗੁ: ਹਾਜੀ ਰਤਨ ਸਾਹਿਬ ਵਿਖੇ ਹੰਗਾਮੀ ਇਕੱਤਰਤਾ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਹੰਗਾਮੀ ਇਕੱਤਰਤਾ ਕੀਤੀ ਗਈ ਜਿਸ ਵਿਚ ਜਿਲਾ ਭਰ ਦੇ ਵਰਕਰਾਂ ਨੇ ਵੱਧ ਚੜ ਕੇ ਭਾਗ ਲਿਆ ਅਤੇ ਬੀਤੇ ਪਿਛਲੇ ਸਾਲ ਦਾ ਲੇਖਾ ਚੋਖਾ ਕੀਤਾ ਗਿਆ ਅਤੇ ਪੰਜਾਬ ’ਚ ਬਦਲੇ ਸਮੀਕਰਣ, 2017 ਦੀਆਂ ਚੋਣਾਂ ਵਿਚ ਰਾਜਸੀ ਪਾਰਟੀਆਂ ਵਲੋਂ ਆਪਣੇ ਮੋਨੀਫੈਸਟੋ ਵਿਚ ਨਸ਼ਿਆਂ ਨੂੰ ਬੰਦ ਕਰਵਾਉਣ ਦੇ ਵਾਅਦਿਆਂ ਬਾਰੇ ਵੀ ਜਾਣਕਾਰੀ ਦਿੰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਪਹਿਲਾਂ ਵਾਂਗੂ ਲਹਿਰ ਵਲੋਂ ਅਗਾਂਹ ਵੀ ਨਸ਼ਿਆਂ ਦੇ ਖਿਲਾਫ਼ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ 2017 ਸਾਲ ਨਸ਼ਿਆਂ ਦੇ ਰੁਝਾਨ ਨੂੰ ਰੋਕਿਆ ਜਾਵੇ।ਇਸ ਲੜੀ ਤਹਿਤ ਪੁਰਜੋਰ ਨਾਲ ਪਿੰਡ-ਪਿੰਡ ਵਿਚ ਸਮਾਗਮ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾ ਤੋਂ ਜਾਣੂ ਕਰਵਾਇਆ ਜਾਵੇਗਾ ਤਾਂ ਕਿ ਕੋਈ ਵੀ ਮਨੁੱਖ ਖਾਸ਼ ਕਰਕੇ ਨੌਜਵਾਨ ਆਪਣੀ ਜਮੀਰ ਦੀ ਅਵਾਜ਼ ਨੂੰ ਪਛਾਣ ਜਾਵੇ। PPN1803201704
ਲਹਿਰ ਵਲੋਂ ਗੁਰਮਤਿ ਦੀ ਰੋਸ਼ਨੀ ਵਿਚ ਵਧੀਆਂ ਸਮਾਜ ਸਿਰਜਣ ਦੀ ਕੋਸ਼ਿਸ ਕੀਤੀ ਜਾਵੇਗੀ ਅਤੇ ਨਵੀਂ ਚੁਣੀ ਗਈ ਕਾਂਗਰਸ ਸਰਕਾਰ ਵਲੋਂ ਆਸ ਪ੍ਰਗਟ ਕੀਤੀ ਕਿ ਉਹ ਆਪਣੇ ਵਾਅਦੇ ਅਨੁਸਾਰ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਦਮ ਚੱਕਣਗੇ।ਉਨਾਂ ਨਵੀਂ ਕਾਂਗਰਸ ਸਰਕਾਰ ਨੂੰ ਪੰਜਾਬ ਦੀ ਵਾਂਗਡੋਰ ਸੰਭਾਲਣ ’ਤੇ ਵਧਾਈ ਵੀ ਦਿੱਤੀ।ਵੱਖ-ਵੱਖ ਪਿੰਡਾਂ ਤੋਂ ਆਏ ਬੁਲਾਰਿਆਂ ਵਿਚ ਬਾਬਾ ਕੁਲਦੀਪ ਸਿੰਘ ਸਖ਼ਤ, ਅਜੀਤ ਪਾਲ ਸਿੰਘ ਭੁੱਚੋਂ, ਹਰਦੇਵ ਸਿੰਘ ਨਿਉਰ,  ਸੁਖਵਿੰਦਰ ਸਿੰਘ ਭਾਂਗੀ ਬਾਦਰ, ਸੁਖਪਾਲ ਸਿੰਘ ਕੋਟਸ਼ਮੀਰ, ਕੁਲਵੰਤ ਸਿੰਘ ਦਿਉਣ, ਅਸ਼ਰਦੀਪ ਸਿੰਘ ਸਿਵੀਆਂ ਐਡਵੋਕਟ, ਇਕਬਾਲ ਸਿੰਘ ਸੋਨੀ, ਅਵਤਾਰ ਸਿੰਘ ਕੈਂਥ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਵੀਰ ਸਿੰਘ ਬੁੱਟਰ, ਭਰਪੂਰ ਸਿੰਘ ਦੇ ਵਿਚਾਰਾਂ ਨੂੰ ਵਿਚਾਰਿਆਂ ਗਿਆ, ਮੀਟਿੰਗ ਵਿਚ ਖਾਸ਼ ਜੋਰ ਨਾਲ ਕਿਹਾ ਗਿਆ ਕਿ ਪਿੰਡਾਂ ਵਿਚ ਬੀਬੀਆਂ ਨੂੰ ਲਾਮਵੰਦ ਕੀਤਾ ਜਾਵੇ।ਬੁਲਾਰਿਆਂ ਨੇ ਆਪਣੇ ਲੰਮੇ ਚੌੜੇ ਵਿਚਾਰ ਪੇਸ਼ ਕੀਤੇ।ਨਸ਼ਿਆਂ ਨੂੰ ਜੜ ਖ਼ਤਮ ਕਰਨ ਦਾ ਪ੍ਰਣ ਕੀਤਾ।ਇਸ ਮੌਕੇ ਬੁਲਾਰਿਆਂ ਤੋਂ ਇਲਾਵਾ ਹੋਰ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply