Tuesday, September 29, 2026

ਮਿਰਜ਼ਾ ਸਾਹਿਬਾਂ ਦੀ ਪ੍ਰੇਮ-ਕਹਾਣੀ ’ਤੇ ਅਧਾਰਤ ਨਾਟਕ ਖੇਡਿਆ ਗਿਆ

PPN2003201727ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਓਪਨ ਥੀਏਟਰ ਵਿਖੇ ਬਲਵੰਤ ਗਾਰਗੀ ਦੇ ਨਾਟਕ ਮਿਰਜ਼ਾ ਸਾਹਿਬਾਂ ਦਾ ਨਾਟਕ ਨਾਟਿਅਮ (ਰਜਿ.) ਜੈਤੋ ਵੱਲੋਂ ਮਨਿਸਟਰੀ ਆਫ ਕਲਚਰ (ਭਾਰਤ ਸਰਕਾਰ) ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ  ਮੁੱਖ ਮਹਿਮਾਨ ਵਜੋਂ  ਅਨਿਲ ਗਰਗ ਕਮਿਸ਼ਨਰ ਨਗਰ ਨਿਗਮ ਬਠਿੰਡਾ, ਵਿਸ਼ੇਸ਼ ਮਹਿਮਾਨ ਵਜੋਂ ਗੋਪਾਲ ਸਿੰਘ ਅਸਿਸਟੈਂਟ ਕਮਿਸ਼ਨਰ (ਜਨਰਲ) ਸ਼੍ਰੀ ਮੁਕਤਸਰ ਸਾਹਿਬ, ਡਾ. ਅਜੇ ਗੁਪਤਾ, ਸੁਦਰਸ਼ਨ ਗੁਪਤਾ ਸ਼ਾਮਲ ਹੋਏ।ਇਹ ਨਾਟਕ ਮਿਰਜ਼ਾ ਸਾਹਿਬਾਂ ਦੀ ਪ੍ਰੇਮ-ਕਹਾਣੀ ’ਤੇ ਅਧਾਰਤ ’ਤੇ ਪਰਿਵਾਰ ਵੱਲੋਂ ਕੀ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ, ਸਾਹਿਬਾਂ ਨੂੰ ਕਿਸੇ ਹੋਰ ਨਾਲ ਵਿਆਹੁਣ ’ਤੇ ਸਾਹਿਬਾਂ ਦਾ ਮਿਰਜ਼ੇ ਨਾਲ ਦੌੜ ਜਾਣਾ ਤੇ ਸਾਹਿਬਾਂ ਦੇ ਭਰਾਵਾਂ ਵੱਲੋਂ ਮਿਰਜ਼ੇ ਨੂੰ ਮਾਰਨ ਦੀ ਸਾਰੀ ਕਹਾਣੀ ਬੜੇ ਭਾਵਪੂਰਤ ਅੰਦਾਜ਼ ਵਿਚ ਪੇਸ਼ ਕੀਤੀ ਗਈ। ਦਰਸ਼ਕਾਂ ਦੇ ਵੱਡੇ ਇਕੱਠ ਨੇ ਨਾਟਕ ਨੂੰ ਰੱਜ ਕੇ ਮਾਣਿਆ ਤੇ ਸਲਾਹਿਆ।
ਇਥੇ ਜ਼ਿਕਰਯੋਗ ਹੈ ਕਿ ਬਲਵੰਤ ਗਾਰਗੀ ਓਪਨ ਏਅਰ ਥੀਏਟਰ ਦੀ ਰੈਨੋਵੇਸ਼ਨ ਤੋਂ ਬਾਅਦ ਥੀਏਟਰ ਵਿਚ ਇਹ ਪਹਿਲੀ ਪੇਸ਼ਕਾਰੀ ਸੀ।ਨਾਟਿਅਮ ਵਲੋਂ ਇਹ ਪਹਿਲੀ ਪੇਸ਼ਕਾਰੀ ਬਲਵੰਤ ਗਾਰਗੀ ਦੇ ਨਾਟਕ ਨਾਲ ਕੀਤੀ ਗਈ। ਰੈਨੋਵੇਸ਼ਨ ਕਰਵਾ ਕੇ ਥੀਏਟਰ ਨੂੰ ਖੂਬਸੂਰਤ ਬਣਾਉਣ ਲਈ ਨਾਟਿਅਮ ਨੇ ਸਮੁੱਚੀ ਮਿਊਂਸਪਲ ਕਾਰਪੋਰੇਸ਼ਨ ਵਿਸ਼ੇਸ਼ ਕਰ ਕੇ ਕਮਿਸ਼ਨਰ ਅਨਿਲ ਗਰਗ ਦਾ ਵਿਸ਼ੇਸ਼ ਧੰਨਵਾਦ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply