
ਬਠਿੰਡਾ, 21 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਹਰ ਵਾਰ ਦੀ ਤਰਾਂ ਇਸ ਵਾਰ ਵੀ ਬਾਬਾ ਫਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਸਲਾਨਾ ਅੰਤਰ-ਸਦਨ ‘ਆਰਟ ਐਂਡ ਕ੍ਰਾਫਟ’ ਮੁਕਾਬਲੇ ਕਰਵਾਏ ਗਏ। ਇਸ ਵਿੱਚ ਵਿਦਿਆਰਥੀਆਂ ਨੇ ਵਾਧੂ ਤੇ ਬੇਕਾਰ ਸਮਾਨ ਤੋਂ ਸਜਾਵਟੀ ਵਸਤਾਂ ਅਤੇ ਨਵੀਂ ਸੱਮਗਰੀ ਤੋਂ ਬਹੁਤ ਹੀ ਖੂਬਸੂਰਤ ਕਲਾਕਿ੍ਰਤੀਆਂ ਤਿਆਰ ਕੀਤੀਆਂ।ਵਾਧੂ ਅਤੇ ਵਰਤੇ ਗਏ ਸਾਮਾਨ ਦੀ ਰਹਿੰਦ-ਖੂੰਹਦ ਤੋਂ ਵਰਤਣ ਯੋਗ ਵਸਤਾਂ ਬਣਾਉਣ ਦੇ ਮੁਕਾਬਲੇ ਵਿੱਚ ਬੁੱਲੇ ਸ਼ਾਹ ਸਦਨ ਪਹਿਲੇ ਸਥਾਨ ਤੇ ਰਿਹਾ ਅਤੇ ਵਾਰਿਸ ਸ਼ਾਹ ਸਦਨ ਦੂਜੇ ਸਥਾਨ ਤੇ ਰਿਹਾ। ਵਿਅਕਤੀਗਤ ਤੌਰ ’ਤੇ ਸਦਨਾਂ ਵਿੱਚ ਪਹਿਲਾ ਸਥਾਨ ਵਾਰਿਸ ਸ਼ਾਹ (ਪਲਾਸਟਿਕ ਦੇ ਚਮਚਿਆਂ ਦਾ ਮੌਰ), ਕਬੀਰ ਸਦਨ (ਮਿਟੀ ਦੇ ਗਨੇਸ਼) ਅਤੇ ਵਾਰਿਸ ਸ਼ਾਹ (ਆਈਸਕ੍ਰੀਮ ਸਟਿਕਸ ਤੋਂ ਘਰ) ਦੂਜਾ ਸਥਾਨ ਤੇ ਰਿਹਾ, ਕਬੀਰ ਸਦਨ (ਵਾਲ ਹੈਗਿੰਗ) ਅਤੇ ਬੁੱਲੇ ਸ਼ਾਹ (ਫੁੱਲ) ਤੀਜਾ ਸਥਾਨ ਪ੍ਰਾਪਤ ਕੀਤਾ। ਵਾਇਸ ਪਿ੍ਰੰਸੀਪਲ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਜਿੱਥੇ ਅਜਿਹੇ ਮੁਕਾਬਲੇ ਸਾਡੇ ਮਨ ਨੂੰ ਖੁਸ਼ੀ ਤੇ ਖੇੜਾ ਬਖਸ਼ਦੇ ਹਨ, ਉਥੇ ਨਾਲ ਹੀ ਸਾਡੀ ਸਿੱਖਣ ਦੀ ਗਤੀ ਨੂੰ ਤੀਬਰ ਕਰਦੇ ਹਨ। ਬਾਬਾ ਫ਼ਰੀਦ ਗੁਰੱਪ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਇਸ ਸ਼ਖਸੀਅਤ ਵਿਕਾਸ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media