
ਨਵੀਂ ਦਿੱਲੀ, 21 ਮਾਰਚ (ਪੰਜਾਬ ਪੋਸਟ ਬਿਊਰੋ) – ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੰਗ ’ਤੇ ਸੀਸ ਭੇਂਟ ਕਰਨ ਲਈ ਅਗੇ ਆਏ ਪੰਜ ਪਿਆਰਿਆਂ ਵਿਚੋਂ ਇਕ ਭਾਈ ਮੋਹਕਮ ਸਿੰਘ ਜੀ ਦੇ ਜਨਮ ਅਸਥਾਨ ਭੇਟ ਦਵਾਰਕਾ, ਰਾਜਕੋਟ (ਗੁਜਰਾਤ) ਵਿਖੇ ਉਨ੍ਹਾਂ (ਭਾਈ ਮੋਹਕਮ ਸਿੰਘ ਜੀ) ਦੀ ਯਾਦ ਵਿੱਚ ਹੋਏ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਸਥਾਨਕ ਸਿੱਖ ਆਗੂਆਂ ਦੇ ਵਿਸ਼ੇਸ਼ ਸੱਦੇ `ਤੇ ਰਾਣਾ ਪਰਮਜੀਤ ਸਿੰਘ ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਗਿੁ. ਪ੍ਰਬੰਧਕ ਕਮੇਟੀ) ਵਿਸ਼ੇਸ਼ ਰੂਪ ਵਿੱਚ ਉਥੇ ਪੁਜੇ।ਰਾਣਾ ਦੇ ਸਮਾਗਮ ਵਿੱਚ ਪੁੱਜਣ `ਤੇ ਸਥਾਨਕ ਸਿੱਖ ਮੁੱਖੀਆਂ ਨੇ ਜੀ ਅਇਆਂ ਆਖਦਿਆਂ ਹਾਰਦਿਕ ਸੁਆਗਤ ਕੀਤਾ।ਰਾਣਾ ਨੇ ਇਸ ਮੌਕੇ ਤੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਮੋਹਕਮ ਸਿੰਘ ਜੀ ਵਰਗੇ ਮਰਜੀਵੜੇ ਵਿਰਲੇ ਹੀ ਹੁੰਦੇ ਹਨ, ਜੋ ਸਤਿਗੁਰਾਂ ਦੀ ਇੱਕ ਆਵਾਜ਼ ਤੇ ਆਪਣਾ ਸਭ ਕੁਝ ਤਿਆਗ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਈ ਮੋਹਕਮ ਸਿੰਘ ਜੀ ਦੀ ਕੁਰਬਾਨੀ ਜਿਥੇ ਸਮੁਚੇ ਸਿੱਖ ਜਗਤ ਲਈ ਪ੍ਰੇਰਣਾ ਦਾ ਸ੍ਰੋਤ ਹੈ, ਉਥੇ ਹੀ ਮਾਣ ਦੀ ਪ੍ਰਤੀਕ ਵੀ ਹੈ।ਰਾਣਾ ਇਸ ਸਮਾਗਮ ਵਿੱਚ ਹਿਸਾ ਲੈਣ ਉਪਰੰਤ ਸ਼ਾਮ ਉਥੋਂ ਦੀ ਸੇਵਾ ਸਿਮਰਨ ਸੋਸਾਇਟੀ ਵਲੋਂ ਆਯੋਜਿਤ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁਜੇ।ਜਿਥੇ ਸੋਸਾਇਟੀ ਦੇ ਮੁੱਖੀਆਂ ਨੇ ਉਨਾਂ ਦਾ ਸਨਮਾਨ ਕੀਤਾ ਤੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਰਾਣਾ ਨੇ ਉਨ੍ਹਾਂ ਵਲੋਂ ਸਿੱਖੀ ਦੇ ਪ੍ਰਚਾਰ-ਪਸਾਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਵਧਾਈ ਦਿੱਤੀ ਅਤੇ ਇਸ ਉਦੇਸ਼ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਯੋਗ ਸਹਿਯੋਗ ਦੁਆਉਣ ਦਾ ਭਰੋਸਾ ਵੀ ਉਨ੍ਹਾਂ ਨੂੰ ਦੁਆਇਆ। ਇਸ ਮੌਕੇ ਜਸਪ੍ਰੀਤ ਸਿੰਘ ਲਵਲੀ ਅਤੇ ਦਲਜੀਤ ਸਿੰਘ ਦਾ ਵੀ ਸਥਾਨਕ ਮੁੱਖੀਆਂ ਵਲੋਂ ਸੁਆਗਤ-ਸਨਮਾਨ ਕੀਤਾ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media