Monday, November 16, 2026

ਕਾਂਗਰਸ ਸਰਕਾਰ ਬਣਾ ਕੇ ਲੋਕਾਂ ਨੇ ਆਪਣੇ ਬੱਚਿਆਂ ਤੇ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ- ਫਤਿਹ ਫਾਊਂਡੇਸ਼ਨ

ਅਲਗੋਂ ਕੋਠੀ / ਅਮਰਕੋਟ (ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾ ਕੇ ਲੋਕਾਂ ਨੇ ਆਪਣੇ ਬੱਚਿਆਂ ਅਤੇ ਆਉਣ ਵਾਲੀ ਪੀੜੀ ਨੂੰ ਨਸ਼ਿਆ ਤੋਂ ਬਚਾਅ ਲਿਆ ਹੈ, ਕਿਉਕਿ ਅਕਾਲੀ ਦਲ ਦੇ ਰਾਜ ਦੋਰਾਨ ਨਸ਼ੇ ਦੀ ਹੋਈ ਵੰਡ ਨੇ ਨੋਜਵਾਨ ਪੀੜੀ ਨੂੰ ਨਰਕ ਵਿੱਚ ਸੁੱਟ ਦਿੱਤਾ ਸੀ।PPN2303201701ਇਨਾਂ ਵਿਚਾਰਾਂ ਦਾ ਪ੍ਰਗਟਾਵਾ ਫਤਿਹ ਫਾਊਂਡੇਸ਼ਨ ਦੇ ਚੈਅਰਮੈਨ ਅਨੂਪ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਕਰਦਿਆਂ ਕਿਹਾ ਕਿ ਲੋਕਾਂ ਨੇ ਆਪਣੇ ਬੱਚਿਆਂ ਨੂੰ ਨਸ਼ੇ ਦੀ ਇਸ ਦਲਦਲ ਚੋਂ ਕੱਢਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਰਿਕਾਰਡ ਤੋੜ ਜਿੱਤ ਕਰਵਾ ਕੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਹੈ ।ਉਨਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਸਮੇਂ ਪੰਜਾਬ ਵਿੱਚ ਨਸ਼ਾ ਸ਼ਰੇਆਮ ਵੇਚਿਆ ਗਿਆ ਸੀ, ਪਰ ਹੁਣ ਕਾਂਗਰਸ ਦੀ ਸਰਕਾਰ ਬਨਣ ਕਰਕੇ ਨਸ਼ਾ ਵੇਚਣ ਵਾਲਿਆਂ ਦੇ ਦਿਲਾਂ `ਚ ਖੋਫ ਪੈਦਾ ਹੋ ਗਿਆ ਹੈ, ਕਿਉਂਕਿ ਕੈਪਟਨ ਸਰਕਾਰ ਨੇ ਸਖਤੀ ਦਿਖਾ ਕੇ ਸਪੱਸ਼ਟ ਐਲਾਨ ਕੀਤਾ ਹੈ ਕਿ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮੋਕੇ ਫਤਿਹ ਸਿੰਘ ਭੁੱਲਰ, ਰਾਜ ਕੁਮਾਰ, ਕਰਮ ਸਿੰਘ ਫੋਜੀ, ਬਲਜੀਤ ਸਿੰਘ ਜਥੇਦਾਰ, ਪ੍ਰਦੀਪ ਕੁਮਾਰ, ਸੁਖਰਾਜ ਹਾਂਡਾ, ਗੁਰਦੀਪ ਸਿੰਘ ਕਾਲਾ, ਬਲਵੀਰ ਸਿੰਘ ਨਬੰਰਦਾਰ, ਜਸਵੰਤ ਸਿੰਘ, ਕੁਲਵੰਤ ਸਿੰਘ, ਗੁਰਸੇਵਕ ਸਿੰਘ, ਦਿਲਬਾਗ ਸਿੰਘ, ਸਾਹਿਬ ਸਿੰਘ, ਰੇਸ਼ਮ ਸਿੰਘ ਬਦਰਪੁਰੀਆ ਅਤੇ ਸੇਵਾ ਸਿੰਘ ਮਗੋਲ ਆਦਿ ਹਾਜਰ ਸਨ ।

Check Also

‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …

Leave a Reply