Monday, February 23, 2026

ਹੁਣ ਆਂਗਣਵਾੜੀ ਸੈਂਟਰਾਂ ’ਚ ਬਣੇਗੀ ’ਸਾਡੀ ਬਾਗੀਚੀ’

PPN2303201718ਫਾਜ਼ਿਲਕਾ, 23 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲ੍ਹੇ ਦੇ ਆਂਗਣਵਾੜੀ ਸੈਂਟਰਾਂ ਵਿਚ ਪਿੰਡ ਵਾਸੀਆਂ ਅਤੇ ਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਹੁਣ ਸਾਡੀ ਬਾਗੀਚੀ ਪ੍ਰੋਗਰਾਮ ਤਹਿਤ ਆਰਗੇਨਿਕ ਸਬਜੀਆਂ ਦਾ ਉਤਪਾਦਨ ਹੋਵੇਗਾ। ਇਸ ਨਾਲ ਆਂਗਣਵਾੜੀ ਸੈਂਟਰ ਦੇ ਬੱਚਿਆਂ ਨੂੰ ਸ਼ੁੱਧ ਅਤੇ ਪੌਸ਼ਟਿਕ ਅਹਾਰ ਵਾਲੀਆਂ ਸਬਜੀਆਂ ਪ੍ਰਾਪਤ ਹੋਣਗੀਆਂ, ਜਿੰਨ੍ਹਾਂ ਦੀ ਵਰਤੋਂ ਸੈਂਟਰਾਂ ਵਿਚ ਪੜ੍ਹਦੇ ਬੱਚਿਆਂ ਲਈ ਬਨਣ ਵਾਲੇ ਖਾਣੇ ਵਿਚ ਹੋਵੇਗੀ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅੱਜ ਜ਼ਿਲ੍ਹੇ ਦੇ ਪਿੰਡ ਕਟਹੈੜਾ ਅਤੇ ਵਜ਼ੀਦਪੁਰ ਕੱਟਿਆਂਵਾਲੀ ਦੇ ਆਂਗਣਵਾੜੀ ਸੈਂਟਰਾਂ ਦਾ ਦੌਰਾ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿਚ ਪਈ ਉਪਜਾਊ ਜ਼ਮੀਨ ’ਤੇ ਸਬਜੀਆਂ ਦੀ ਖੇਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਰਟੀਕਲਚਰ ਵਿਭਾਗ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਬੀਜਾਂ ਦੀ ਕਿੱਟ ਮੁਹੱਈਆ ਕਰਵਾਈ ਜਾਵੇਗੀ ਅਤੇ ਪਿੰਡ ਦੀ ਪੰਚਾਇਤ ਅਤੇ ਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਕਿਆਰੀਆਂ ਬਣਾ ਕੇ ਸਬਜੀਆਂ ਦਾ ਉਤਪਾਦਨ ਕੀਤਾ ਜਾਵੇਗਾ।ਇਸ ਉਪਰਾਲੇ ਨਾਲ ਛੋਟੇ ਬੱਚਿਆਂ ਨੂੰ ਪੌਸ਼ਟਿਕ ਅਹਾਰ ਮਿਲਣ ਵਿਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲਗਪਗ 198 ਆਂਗਣਵਾੜੀ ਸੈਂਟਰਾਂ ਵਿਚ ਸਾਡੀ ਬਾਗੀਚੀ ਬਣਾਈ ਜਾਵੇਗੀ। ਜਿਸ ਵਿਚ ਬਲਾਕ ਖੂਈਆਂ ਸਰਵਰ ਦੇ 66 ਸੈਂਟਰਾਂ ਵਿਚੋਂ 42 ਆਂਗਣਵਾੜੀ ਸੈਂਟਰਾਂ ਵਿਚ ਇਹ ਸ਼ੁਰੂ ਕੀਤੀ ਜਾ ਚੁੱਕੀ ਹੈ।ਇਸ ਦਾ ਮੁੱਖ ਮਕਸਦ ਸੈਂਟਰਾਂ ਵਿਚ ਬੱਚਿਆਂ ਲਈ ਸ਼ੁੱਧ ਅਤੇ ਖਾਣਯੋਗ ਸਬਜੀਆਂ ਦਾ ਉਤਪਾਦਨ ਕਰਨਾ ਅਤੇ ਉਪਜਾਊ ਜ਼ਮੀਨ ਨੂੰ ਵਰਤੋਂ ਵਿਚ ਲਿਆਉਣਾ ਹੈ।ਇੰਨ੍ਹਾਂ ਬਾਗੀਚੀਆਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਬਜੀਆਂ ਉਗਾਈਆਂ ਜਾਣਗੀਆਂ। ਜਿੰਨ੍ਹਾਂ ਵਿਚ ਭਿੰਡੀ, ਘੀਆ, ਤੋਰੀ, ਕੱਦੂ ਅਤੇ ਹੋਰ ਸਬਜੀਆਂ ਮੁੱਖ ਹਨ।ਇੰਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਸਾਇਣਕ ਖਾਦ ਜਾਂ ਸਪਰੇ ਆਦਿ ਦਾ ਉਪਯੋਗ ਨਹੀਂ ਹੋਵੇਗਾ।ਉਨ੍ਹਾਂ ਆਂਗਣਵਾੜੀ ਸੈਂਟਰਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਾਡੀ ਬਾਗੀਚੀ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੀ ਡੀ.ਪੀ.ਓ ਖੂਈਆਂ ਸਰਵਰ ਸ਼੍ਰੀਮਤੀ ਸੰਜੂ ਅਤੇ ਪਿੰਡ ਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply