Thursday, May 29, 2025
Breaking News

ਇਤਿਹਾਸਕ ਗੁ: ਗੁਰੂਸਰ ਮੰਜੀ ਸਾਹਿਬ ਗੁੱਜਰਵਾਲ (ਲੁਧਿਆਣਾ)

ਸਾਲਾਨਾ ਜੋੜ ਮੇਲੇ ’ਤੇ ਵਿਸ਼ੇਸ਼

Gurdwara GujarwalL
ਮੀਰੀਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ  ਗੁਰਦੁਆਰਾ ਸੀ੍ਰ  ਗੁਰੂਸਰ ਮੰਜੀ ਸਾਹਿਬ, ਗੁੱਜਰਵਾਲ,ਸਨਅਤੀ ਸਹਿਰ ਲੁਧਿਆਣਾ ਤੋ 20 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਤਿਹਾਸ ਮੁਤਾਬਿਕ ਮੀਰੀ ਪੀਰੀ ਦੇ ਮਾਲਕ ਸੀ੍ਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1688 ਬਿਕਰਮੀ ਨੰੂ ਪਿੰਡ ਗੁੱਜਰਵਾਲ (ਲੁਧਿ) ਤੋਂ ਬਾਹਰਵਾਰ ਚੜਦੇ ਪਾਸੇ ਪੁਰਾਣੀ  ਢਾਬ `ਤੇ ਆਪਣੇ 2200 ਤੋਂ ਵੱਧ ਘੋੜ ਸਵਾਰ ਫੌਜੀ ਸਿਪਾਹੀਆਂ ਸਮੇਤ ਡੇਰਾ ਲਾਇਆ ਤਾਂ ਸਭ ਪਾਸੇ ਰੋਣਕਾਂ ਲੱਗ ਗਈਆਂ।ਗੁਰੂ ਸਾਹਿਬ ਦੇ ਪਿੰਡ ਗੁੱਜਰਵਾਲ ਆਉਣ ਦੀ ਖਬਰ ਸੁਣ ਕੇ ਸੰਗਤਾਂ ਗੁਰੂ ਦੇ ਦਰਸ਼ਨਾਂ ਲਈ ਆਉਣ ਲੱਗੀਆਂ।ਜਿਸ ਵਕਤ ਇਲਾਕੇ (ਪਿੰਡ) ਦੇ ਚੋਧਰੀ ਫਤੂਹੀ ਨੰੂ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਝਟਪਟ ਨੋਕਰਾਂ ਸਮੇਤ ਘੋੜੇ ਤੇ ਸਵਾਰ ਹੋ ਕੇ ਗੁਰੂ ਜੀ ਦੇ ਚਰਨਾਂ ਵਿਚ ਆ ਹਾਜਰ ਹੋਇਆ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਬੇਨਤੀ ਕਰਨ  ਲੱਗਾ,‘ਦੀਨਾ ਬੰਧੁ ਦਾਤਾਰ  ਮੈਨੰੂ  ਕੋਈ ਸੇਵਾ  ਬਖਸੋ।’ ਗੁਰੂ ਜੀ ਕਹਿਣ ਲੱਗੇ,‘ਸਾਨੰੂ ਕਿਸੇ ਚੀਜ਼ ਦੀ ਲੋੜ ਨਹੀ।‘ਚੋਧਰੀ ਦੇ ਵਾਰਵਾਰ ਬੇਨਤੀ ਕਰਨ ’ਤੇ ਗੁਰੂ ਜੀ ਨੇ ਕਿਹਾ,‘ਸਾਨੰੂ ਆਪਣੇ ਹੱਥ  ਵਾਲਾ  ਬਾਜ  ਦੇ ਦੇ।’ਚੌਧਰੀ ਨੇ ਬਾਜ ਦੇਣ ਤੋ ਅਸਮਰੱਥਾ ਜਾਹਿਰ ਕੀਤੀ ਤੇ ਨਿਮੋਝੂਣਾ ਹੋ ਕੇ ਆਪਣੇ ਕਿਲੇ ਨੰੂ ਵਾਪਸ ਚਲਿਆ ਗਿਆ।ਕੁਦਰਤੀ ਹੀ ਕਿਲੇ ਵਿਚ ਜਾ ਕੇ ਬਾਜ਼ ਨੇ ਗਲੇ ਵਾਲਾ ਡੋਰਾ ਨਿਗਲ ਲਿਆ ਅਤੇ ਬਾਜ਼ ਦਰਦ ਨਾਲ ਤੜਪਣ ਲੱਗਾ।ਚੌਧਰੀ ਝੱਟ ਘੋੜੇ ’ਤੇ ਸਵਾਰ ਹੋ ਕੇ ਤੜਪਦੇ ਬਾਜ਼ ਨੂੰ ਚੁੱਕ ਕੇ ਗੁਰੂ ਜੀ ਦੇ ਚਰਨਾ ਵਿਚ ਹਾਜਰ ਹੋਇਆ ਤੇ ਗਲਤੀ ਦਾ ਅਹਿਸਾਸ ਕਰਾਇਆ ਬਾਜ਼ ਦੀ ਜਾਨ ਬਖਸੀ ਲਈ ਅਰਦਾਸ ਕੀਤੀ।ਜਿਉਂ ਹੀ ਗੁਰੂ ਜੀ ਨੇ ਆਪਣੇ ਪਵਿੱਤਰ ਹੱਥ ਬਾਜ਼ ਦੇ ਸਿਰ ਉੱਪਰ ਹੱਥ ਫੇਰਨੇ ਸੁਰੂ ਕੀਤੇ ਤਾਂ ਬਾਜ਼ ਨੇ ਉਸੇ ਵਕਤ ਡੋਰਾ ਉਗਲ ਦਿੱਤਾ ਅਤੇ ਬਾਜ਼ ਰਾਜੀ ਹੋ ਗਿਆ।ਰੱਬੀ ਰੰਗ ਵਿੱਚ ਰੰਗੇ ਗੁਰੂ ਸਾਹਿਬ ਦੇ ਇਸ ਹੈਰਾਨੀ ਜਨਕ ਕੋਤਕ ਨੇ ਚੌਧਰੀ ਦੇ ਮਨ ਅੰਦਰਲਾ ਹਨੇਰਾ ਦੂਰ ਕਰ ਦਿੱਤਾ।ਉਪਰੰਤ ਚੌਧਰੀ ਨੇ ਬਾਜ਼ ਗੁਰੂ ਜੀ ਨੂੰ ਭੇਂਟ ਕਰਨਾ ਚਾਹਿਆ ਪ੍ਰੰਤੂ ਗੁਰੂ ਜੀ ਨੇ ਬਾਜ਼ ਲੈਣ ਤੋਂ ਇਨਕਾਰ ਕਰ ਦਿੱਤਾ।
ਗੁਰੂ ਜੀ ਆਪ ਜਿਸ ਥਾਂ ਸ਼ਸ਼ੋਭਿਤ ਹੋਇਆ ਕਰਦੇ ਸਨ, ਉਸ ਅਸਥਾਨ ’ਤੇ ਅੱਜ ਗੁਰਦੁਆਰਾ ਮੰਜੀ ਸਾਹਿਬ ਸੁਸੋਭਿਤ ਹੈ।ਜਿਸ ਪੁਰਾਣੀ ਢਾਬ ਦੇ ਕੱਢੇ ਗੁਰੂ ਸਾਹਿਬ ਠਹਿਰੇ ਸਨ, ਉਸ ਥਾਂ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਹੈ, ਜਿਸ ਵਿਚ ਇਸ਼ਨਾਨ  ਕਰਨ ਨਾਲ ਦੁੱਖ ਦੂਰ ਹੁੰਦੇ ਹਨ।ਇਸ ਪਾਵਨ ਪਵਿੱਤਰ ਅਸਥਾਨ ’ਤੇ ਹਰ ਸਾਲ ਚੇਤਰ ਚੌਦੇ ਦੀ ਮੱਸਿਆ ਨੂੰ ਭਾਰੀ ਜੋੜ ਮੇਲਾ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ।ਤਿੰਨ ਦਿਨ ਭਾਰੀ ਇਕੱਠ ਦੋਰਾਨ ਗੁਰਮਿਤ ਦੀਵਾਨ ਸਜਦੇ ਹਨ, ਜਿਥੇ ਉੱਘੇ ਰਾਗੀ ਢਾਡੀ, ਕੀਰਤਨੀਏ, ਕਥਾਵਾਚਕ ਪਹੁੰਚਦੇ ਹਨ।ਹਰ ਮੱਸਿਆ ਅਤੇ ਸੰਗਰਾਂਦ ਦਾ ਦਿਹਾੜਾ ਵੀ ਬੜੀ ਸਰਧਾ ਨਾਲ ਮਨਾਇਆ ਜਾਂਦਾ ਹੈ।ਇਸ ਸਾਲ ਇਹ ਜੋੜ ਮੇਲਾ 26 ਤੋਂ 28 ਮਾਰਚ ਤੱਕ ਸ੍ਰੋਮਣੀ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ।

    
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ
ਜਿਲਾ ਲੁਧਿਆਣਾ।
ਮੋਬਾ -9876322677

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply